ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਅੰਮ੍ਰਿਤਸਰ ’ਚ 190 ਕਿਲੋ ਸੋਨੇ ਦੇ ਲੈਣ-ਦੇਣ ਦਾ ਪਰਦਾਫਾਸ਼

07:36 AM Jul 13, 2024 IST

ਰੁਚਿਕਾ ਐੱਮ. ਖੰਨਾ
ਚੰਡੀਗੜ੍ਹ, 12 ਜੁਲਾਈ
ਪੰਜਾਬ ਟੈਕਸ ਵਿਭਾਗ ਨੇ ਅੰਮ੍ਰਿਤਸਰ ’ਚ 190 ਸੋਨੇ ਦੇ ਲੈਣ-ਦੇਣ ਦਾ ਪਰਦਾਫਾਸ਼ ਕੀਤਾ ਹੈ ਜੋ ਕਥਿਤ ਤੌਰ ’ਤੇ ਜੀਐੱਸਟੀ (ਸੇਵਾ ਤੇ ਵਸਤੂ ਕਰ) ਦੀ ਅਦਾਇਗੀ ਬਿਨਾਂ ਹੀ ਖਰੀਦਿਆ ਗਿਆ। ਇਸ ਸੋਨੇ ਨੂੰ ਇੱਕ ਵੱਡੀ ਖੇਪ ਦਾ ਹਿੱਸਾ ਮੰਨਿਆ ਜਾ ਰਿਹਾ ਹੈ ਅਤੇ ਇਸ ਕੇਸ ’ਚ ਸੰਭਾਵੀ ਕੈਨੇਡੀਅਨ ਸਬੰਧਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਅਧਿਕਾਰਤ ਸੂਤਰਾਂ ਨੇ ਕਿਹਾ ਕਿ ਅੰਮ੍ਰਿਤਸਰ ’ਚ ਸੋਨੇ ਦੇ ਥੋਕ ਵਪਾਰੀਆਂ ਨੇ ਹੁਣ ਤੱਕ 140 ਕਰੋੜ ਰੁਪਏ ਮੁੱਲ ਦੇ ਸੋਨੇ ਦੇ ਸਰੋਤ ਦਾ ਖੁਲਾਸਾ ਨਹੀਂ ਕੀਤਾ ਜਾਂ ਇਸ ’ਤੇ ਤਿੰਨ ਫ਼ੀਸਦ ਜੀਐੱਸਟੀ ਭੁਗਤਾਨ ਦੇ ਵੇਰਵੇ ਨਹੀਂ ਦਿੱਤੇ। ਇਸ ਕਰਕੇ ਸੂਬੇ ਦੇ ਟੈਕਸ ਅਧਿਕਾਰੀ ਇਹ ਜਾਂਚ ਕਰ ਰਹੇ ਹਨ ਕਿ ਕੀ ਇਹ ਸੋਨਾ ਉਸ ਖੇਪ ਦਾ ਹਿੱਸਾ ਹੈ ਜੋ ਅਪਰੈਲ 2023 ’ਚ ਟੋਰਾਂਟੋ ਦੇ ਪੀਅਰਸਨ ਹਵਾਈ ਅੱਡੇ ਤੋਂ ਚੋਰੀ ਕੀਤੀ ਗਈ ਸੀ, ਜਿਸ ਨੂੰ ਕੈਨੇਡਾ ਦੇ ਇਤਿਹਾਸ ’ਚ ਹੁਣ ਤੱਕ ਦੀ ਸੋਨੇ ਦੀ ਸਭ ਤੋਂ ਵੱਡੀ ਚੋਰੀ ਮੰਨਿਆ ਜਾਂਦਾ ਹੈ। ਟੋਰਾਂਟੋ ਹਵਾਈ ਅੱਡੇ ਤੋਂ ਸੋਨੇ ਦੇ 6600 ਬਿਸਕੁਟ ਚੋਰੀ ਕੀਤੇ ਗਏ ਸਨ ਜਿਨ੍ਹਾਂ ਦੀ ਕੀਮਤ ਦੋ ਕਰੋੜ ਡਾਲਰ ਬਣਦੀ ਸੀ। ਕੇਸ ਦੀ ਜਾਂਚ ਕਰ ਰਹੇ ਕੈਨੇਡੀਅਨ ਅਧਿਕਾਰੀਆਂ ਵੱਲੋਂ ਇਹ ਸੋਨਾ ਸਮੁੰਦਰੀ ਰਸਤੇ ਕੈਨੇਡਾ ਤੋਂ ਬਾਹਰ ਭੇਜਣ ਤੇ ਭਾਰਤ ਅਤੇ ਦੁਬਈ ’ਚ ਉਤਾਰੇ ਜਾਣ ਦਾ ਖਦਸ਼ਾ ਜਤਾਇਆ ਗਿਆ ਹੈ। ਪਿਛਲੇ ਇੱਕ ਸਾਲ ਦੌਰਾਨ ਕੈਨੇਡਾ ’ਚ ਇਸ ਮਾਮਲੇ ’ਚ ਭਾਰਤੀ ਮੂਲ ਦੇ ਵਿਅਕਤੀਆਂ ਸਣੇ ਕਈ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਜਾਣਕਾਰੀ ਮੁਤਾਬਕ ਪੰਜਾਬ ਦੇ ਟੈਕਸ ਵਿਭਾਗ ਦੇ ਖੁਫ਼ੀਆ ਵਿੰਗ ਨੂੰ ਅੰਮ੍ਰਿਤਸਰ ਦੇ ਇਕ ਥੋਕ ਵਪਾਰੀ ਵੱਲੋਂ ਵੱਡੀ ਮਾਤਰਾ ’ਚ ਸੋਨਾ ਖਰੀਦਣ ਦੀ ਸੂਚਨਾ ਮਿਲੀ ਸੀ। ਚੱਲ ਰਹੀ ਜਾਂਚ ’ਚ ਸ਼ਾਮਲ ਟੈਕਸ ਅਧਿਕਾਰੀਆਂ ਨੇ ਕਿਹਾ, ‘‘ਉਹ (ਵਪਾਰੀ) ਸਾਨੂੰ ਬਿੱਲ ਨਹੀਂ ਦਿਖਾ ਸਕਿਆ, ਜਿਸ ਕਾਰਨ ਸ਼ੱਕ ਹੈ ਕਿ ਇਹ ਸੋਨਾ ਤਸਕਰੀ ਦਾ ਹੋਣ ਦਾ ਖਦਸ਼ਾ ਹੈ। ਸਾਨੂੰ ਸ਼ੱਕ ਹੈ ਕਿ ਇਹ ਸੋਨਾ ਕਈ ਖੇਪਾਂ ’ਚ ਇੱਥੇ ਪਹੁੰਚਿਆ ਹੈ।’’
ਥੋਕ ਵਪਾਰੀ ਵੱਲੋਂ ਖਰੀਦੇ ਸੋਨੇ ਦੀ ਕੀਮਤ 140 ਕਰੋੜ ਰੁਪਏ ਮੰਨਦਿਆਂ ਟੈਕਸ ਵਿਭਾਗ ਦੇ ਸੂਤਰਾਂ ਨੇ ‘ਦਿ ਟ੍ਰਿਬਿਊਨ ਪ੍ਰਕਾਸ਼ਨ ਸਮੂਹ’ ਨੂੰ ਕਿਹਾ ਕਿ ਲਗਪਗ 4.10 ਕਰੋੜ ਰੁਪਏ ਦੇ ਜੀਐੱਸਟੀ ਦੀ ਕਥਿਤ ਅਦਾਇਗੀ ਨਹੀਂ ਕੀਤੀ ਗਈ ਹੈ।

Advertisement

ਸਾਰੇ ਪਹਿਲੂਆਂ ’ਤੇ ਗੌਰ ਕਰ ਰਹੇ ਹਾਂ: ਵਰੁਣ ਰੂਜ਼ਮ

ਪੰਜਾਬ ਟੈਕਸ ਕਮਿਸ਼ਨਰ ਵਰੁਣ ਰੂਜ਼ਮ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ। ਉਨ੍ਹਾਂ ਕਿਹਾ, ‘‘ਇਹ ਜਾਂਚ ਹਾਲੇ ਮੁੱਢਲੇ ਪੜਾਅ ’ਤੇ ਹੈ ਪਰ ਅਸੀਂ ਇਹ ਸੋਨੇ ਦੇ ਮੂਲ ਸਥਾਨ ਬਾਰੇ ਪਤਾ ਕਰਨ ਲਈ ਸਾਰੇ ਪਹਿਲੂਆਂ ’ਤੇ ਗੌਰ ਕਰ ਰਹੇ ਹਾਂ।

Advertisement
Advertisement
Advertisement