For the best experience, open
https://m.punjabitribuneonline.com
on your mobile browser.
Advertisement

ਬਰਨਾਲਾ ਵਿੱਚ ਕੈਂਟਰ ਵਿੱਚੋਂ 19 ਕੁਇੰਟਲ ਭੁੱਕੀ ਬਰਾਮਦ

08:26 AM Apr 26, 2024 IST
ਬਰਨਾਲਾ ਵਿੱਚ ਕੈਂਟਰ ਵਿੱਚੋਂ 19 ਕੁਇੰਟਲ ਭੁੱਕੀ ਬਰਾਮਦ
Advertisement

ਨਿੱਜੀ ਪੱਤਰ ਪ੍ਰੇਰਕ
ਬਰਨਾਲਾ 25 ਅਪਰੈਲ
ਪੁਲੀਸ ਨੇ ਅੱਜ ਕੈਂਟਰ ਵਿੱਚੋਂ 94 ਬੋਰੀਆਂ ਭੁੱਕੀ ਚੂਰਾ ਪੋਸਤ (ਵਜ਼ਨ 19 ਕੁਇੰਟਲ) ਬਰਾਮਦ ਕਰਕੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜ਼ਿਲ੍ਹਾ ਪੁਲੀਸ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੁਲੀਸ ਨੇ ਨਸ਼ਾ ਤਸਕਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਐੱਸਪੀ (ਡੀ) ਸਨਦੀਪ ਸਿੰਘ, ਡੀ.ਐੱਸ.ਪੀ (ਡੀ) ਰਾਜਿੰਦਰ ਸਿੰਘ ਦੀ ਅਗਵਾਈ ਹੇਠ ਸਪੈਸ਼ਲ ਬ੍ਰਾਂਚ ਦੇ ਇੰਚਾਰਜ ਬਲਜੀਤ ਸਿੰਘ ਨੂੰ ਮਿਲੀ ਗੁਪਤ ਸੂਚਨਾ ਦੇ ਆਧਾਰ ’ਤੇ ਨਾਕੇਬੰਦੀ ਕੀਤੀ ਗਈ। ਇਸ ਦੌਰਾਨ ਪੁਲੀਸ ਪਾਰਟੀ ਨੇ ਹੁਕਮਾ ਰਾਮ ਵਾਸੀ ਸਕਰੀਆ ਤਲਾ ਜ਼ਿਲ੍ਹਾ ਬਾੜਮੇਰ (ਰਾਜਸਥਾਨ) ਨੂੰ ਕਾਬੂ ਕਰਕੇ ਉਸ ਦੇ ਕੈਂਟਰ ਵਿੱਚੋਂ 90 ਬੋਰੀਆਂ ਭੁੱਕੀ 18 ਕੁਇੰਟਲ ਬਰਾਮਦ ਕੀਤੀ। ਇਸ ਤੋਂ ਇਲਾਵਾ ਗੁਰਸੇਵਕ ਸਿੰਘ ਵਾਸੀ ਕਾਹਨਗੜ੍ਹ ਘਰਾਚੋਂ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ 4 ਬੋਰੀਆਂ ਭੁੱਕੀ ਦੀਆਂ ਬਰਾਮਦ ਕੀਤੀਆਂ ਹਨ

Advertisement

Advertisement
Author Image

sukhwinder singh

View all posts

Advertisement
Advertisement
×