For the best experience, open
https://m.punjabitribuneonline.com
on your mobile browser.
Advertisement

ਨੂਰਪੁਰ ਬੇਦੀ ਖੇਤਰ ਵਿੱਚ ਸ਼ਰਾਬ ਦੇ 19 ਠੇਕੇ ਖੁੱਲ੍ਹੇ

11:30 AM Mar 09, 2024 IST
ਨੂਰਪੁਰ ਬੇਦੀ ਖੇਤਰ ਵਿੱਚ ਸ਼ਰਾਬ ਦੇ 19 ਠੇਕੇ ਖੁੱਲ੍ਹੇ
ਨੂਰਪੁਰ ਬੇਦੀ ਤੋਂ ਸ੍ਰੀ ਆਨੰਦਪੁਰ ਸਾਹਿਬ ਮੇਨ ਮਾਰਗ ’ਤੇ ਖੁੱਲ੍ਹਿਆ ਸ਼ਰਾਬ ਦਾ ਠੇਕਾ।
Advertisement

ਬਲਵਿੰਦਰ ਰੈਤ
ਨੂਰਪੁਰ ਬੇਦੀ, 8 ਮਾਰਚ
ਬਲਾਕ ਨੂਰਪੁਰ ਬੇਦੀ ’ਚ ਕਦੇ ਟਾਂਵੇ ਟਾਂਵੇ ਸ਼ਰਾਬ ਦੇ ਠੇਕੇ ਹੁੰਦੇ ਸਨ ਹੁਣ ਸ਼ਰਾਬ ਦੀ ਵਿਕਰੀ ਵਧਾਉਣ ਲਈ ਠੇਕੇਦਾਰਾਂ ਵੱਲੋਂ ਪਿੰਡ-ਪਿੰਡ ਠੇਕੇ ਖੋਲ੍ਹੇ ਜਾ ਰਹੇ ਹਨ। ਇਹ ਵਰਤਾਰਾ ਪਿਛਲੇ ਕੁਝ ਸਮੇਂ ਤੋਂ ਦੇਖਣ ਨੂੰ ਮਿਲਿਆ ਹੈ। ਕਦੇ ਨੂਰਪੁਰ ਬੇਦੀ ਵਿੱਚ ਇੱਕ ਸ਼ਰਾਬ ਦਾ ਠੇਕਾ ਤੇ ਬਜ਼ਰੂੜ, ਬੈਂਸ, ਮਾਣਕੂ ਮਾਜਰਾ ਅਤੇ ਕਲਵਾਂ ਮੌੜ ਵਿੱਚ ਹੁੰਦੇ ਸਨ। ਹੁਣ ਜ਼ਿਆਦਾ ਠੇਕੇ ਖੁੱਲ੍ਹਣ ਨਾਲ ਨੌਜਵਾਨੀ ਨਸ਼ੇ ਵਿੱਚ ਧੁੱਤ ਜਾਪਣ ਲੱਗ ਪਈ ਹੈ। ਬਲਾਕ ਨੂਰਪੁਰ ਬੇਦੀ ਵਿੱਚ ਸ਼ਰਾਬ ਦੀ ਵਿਕਰੀ ਵਧਾਉਣ ਲਈ ਇਸ ਸਾਲ ਠੇਕੇਦਾਰ ਵੱਲੋਂ 19 ਸਬ ਬੈਂਡ ਖੋਲ੍ਹੇ ਗਏ ਹਨ। ਮਿਲੇ ਵੇਰਵਿਆਂ ਮੁਤਾਬਕ ਇਕੱਲੇ ਨੂਰਪੁਰ ਬੇਦੀ ਸ਼ਹਿਰ ਵਿੱਚ ਪੰਜ ਸ਼ਰਾਬ ਦੇ ਠੇਕੇ ਖੋਲ੍ਹੇ ਗਏ ਹਨ। ਬਜ਼ਰੂੜ, ਭੋਗੀਪੁਰ, ਹਰੀਪੁਰ, ਬਸਾਲੀ, ਸ਼ੇਖਪੁਰ, ਝੱਜ ਚੌਕ, ਸੰਗਤਪੁਰ/ਸੈਦਪੁਰ, ਕਲਵਾਂ ਮੌੜ, ਸਮੂੰਦੜੀਆਂ, ਖੇੜਾ ਕਲਮੋਟ, ਭੰਗਲ ਤੇ ਦੋ ਸ਼ਰਾਬ ਦੇ ਠੇਕੇ ਪਿੰਡ ਬੂਥਗੜ੍ਹ ਵਿੱਚ ਖੋਲ੍ਹੇ ਗਏ ਹਨ। ਇਲਾਕੇ ਦੇ ਲੋਕਾਂ ਵੱਲੋਂ ਭਾਵੇਂ ਠੇਕੇ ਖੋਲ੍ਹਣ ਦਾ ਵਿਰੋਧ ਕੀਤਾ ਜਾਂਦਾ ਹੈ ਇਸ ਦੇ ਬਾਵਜੂਦ ਬਰਾਂਚਾ ਘਟਣ ਦੀ ਬਜਾਏ ਵੱਧਦੀਆਂ ਜਾ ਰਹੀਆਂ ਹਨ। ਜ਼ਿਆਦਾ ਠੇਕੇ ਖੁੱਲ੍ਹਣਾ ਨੌਜਵਾਨਾਂ ਨੂੰ ਨਸ਼ੇ ਵੱਲ ਲਿਜਾਉਣਾ ਇੱਕ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਲੋਕਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਹੈ ਕਿ ਇਥੇ ਸ਼ਰਾਬ ਦੇ ਠੇਕਿਆਂ ਦੀ ਗਿਣਤੀ ਘਟਾ ਕੇ ਇਸ ਹਲਕੇ ਵਿੱਚ ਵਿਕਾਸ ਕਰਵਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਕੋਈ ਸਖ਼ਤ ਕਦਮ ਨਹੀਂ ਚੁੱਕਦੀ ਤਾਂ ਲੋਕ ਠੇਕਿਆਂ ਖ਼ਿਲਾਫ਼ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।

Advertisement

ਨਾਜਾਇਜ਼ ਸ਼ਰਾਬ ਦੀ ਵਿਕਰੀ ਰੋਕਣ ਲਈ ਸਬ ਬੈਂਡ ਖੋਲ੍ਹੇ ਗਏ: ਠੇਕੇਦਾਰ

ਇਨ੍ਹਾਂ ਸ਼ਰਾਬ ਦੀ ਠੇਕਿਆਂ ਦੀ ਵੱਧ ਰਹੀ ਗਿਣਤੀ ਬਾਰੇ ਠੇਕੇਦਾਰ ਗੁਰਪ੍ਰੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਹ ਠੇਕੇ ਇਲਾਕੇ ਵਿੱਚ ਨਾਜਾਇਜ਼ ਵਿਕਦੀ ਸ਼ਰਾਬ ਦੀ ਰੋਕ ਲਈ ਖੋਲ੍ਹੇ ਗਏ ਹਨ। ਉਨ੍ਹਾਂ ਕਿਹਾ ਕਿ ਉਹ ਸਰਕਾਰ ਦੀ ਫੀਸ ਭਰ ਕੇ ਹੋਰ ਵੀ ਠੇਕੇ ਖੋਲ੍ਹ ਸਕਦੇ ਹਨ। ਜਦੋਂ ਆਬਕਾਰੀ ਅਫ਼ਸਰ ਰੂਪਨਗਰ ਸ਼ੇਖਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਰਕਾਰ ਦੀ ਪਾਲਿਸੀ ਦੇ ਮੁਤਾਬਕ ਹੀ ਠੇਕੇਦਾਰ ਨੂੰ ਸਬ ਬੈਂਡ ਖੋਲ੍ਹਣ ਦੀ ਇਜ਼ਾਜਤ ਦਿੱਤੀ ਜਾਂਦੀ ਹੈ। ਸ਼ਰਾਬ ਦੀਆਂ ਜ਼ਿਆਦਾ ਕਾਲਾਬਾਜ਼ਾਰੀ ਨੂੰ ਰੋਕਣ ਲਈ ਫੀਸ ਭਰ ਕੇ ਸਬ ਬੈਂਡ ਖੋਲ੍ਹੇ ਜਾਂਦੇ ਹਨ।

Advertisement
Author Image

sukhwinder singh

View all posts

Advertisement
Advertisement
×