For the best experience, open
https://m.punjabitribuneonline.com
on your mobile browser.
Advertisement

ਗਾਜ਼ਾ ’ਤੇ ਵੱਖ ਵੱਖ ਹਮਲਿਆਂ ’ਚ 18 ਵਿਅਕਤੀ ਹਲਾਕ

07:06 AM Aug 05, 2024 IST
ਗਾਜ਼ਾ ’ਤੇ ਵੱਖ ਵੱਖ ਹਮਲਿਆਂ ’ਚ 18 ਵਿਅਕਤੀ ਹਲਾਕ
ਇਜ਼ਰਾਈਲ ਦੇ ਕੌਮੀ ਸੁਰੱਖਿਆ ਮੰਤਰੀ ਇਤਮਾਰ ਬੇਨ ਗਵਿਰ ਹੋਲੋਨ ਵਿੱਚ ਸ਼ੱਕੀ ਹਮਲੇ ਵਾਲੀ ਥਾਂ ਦਾ ਜਾਇਜ਼ਾ ਲੈਂਦੇ ਹੋਏ। ਫੋਟੋ: ਰਾਇਟਰਜ਼
Advertisement

ਤਲ ਅਵੀਵ, 4 ਅਗਸਤ
ਗਾਜ਼ਾ ’ਤੇ ਇਜ਼ਰਾਈਲ ਵੱਲੋਂ ਕੀਤੇ ਗਏ ਵੱਖ ਵੱਖ ਹਮਲਿਆਂ ’ਚ 18 ਵਿਅਕਤੀ ਮਾਰੇ ਗਏ। ਮ੍ਰਿਤਕਾਂ ’ਚ ਹਸਪਤਾਲ ਕੰਪਲੈਕਸ ਅੰਦਰ ਪਨਾਹ ਲੈਣ ਵਾਲੇ ਚਾਰ ਵਿਅਕਤੀ ਵੀ ਸ਼ਾਮਲ ਹਨ। ਉਧਰ ਤਲ ਅਵੀਵ ਦੇ ਬਾਹਰਵਾਰ ਇਕ ਫ਼ਲਸਤੀਨੀ ਨੇ ਚਾਕੂ ਨਾਲ ਹਮਲਾ ਕਰਕੇ ਦੋ ਵਿਅਕਤੀਆਂ ਦੀ ਹੱਤਿਆ ਕਰ ਦਿੱਤੀ। ਲਿਬਨਾਨ ਅਤੇ ਇਰਾਨ ’ਚ ਪਿਛਲੇ ਹਫ਼ਤੇ ਹਮਾਸ ਦੇ ਦੋ ਸੀਨੀਅਰ ਆਗੂਆਂ ਦੇ ਮਾਰੇ ਜਾਣ ਨਾਲ ਖ਼ਿੱਤੇ ਵਿਚ ਤਣਾਅ ਹੋਰ ਪੈਦਾ ਹੋ ਗਿਆ ਹੈ। ਇਰਾਨ ਅਤੇ ਉਸ ਦੇ ਭਾਈਵਾਲਾਂ ਨੇ ਬਦਲਾ ਲੈਣ ਦੀ ਧਮਕੀ ਦਿੱਤੀ ਹੈ ਜਿਸ ਨਾਲ ਖ਼ਿੱਤੇ ’ਚ ਜੰਗ ਹੋਰ ਖ਼ਤਰਨਾਕ ਰੂਪ ਲੈ ਸਕਦੀ ਹੈ।
ਇਜ਼ਰਾਈਲ ਦੀ ਬਚਾਅ ਸੇਵਾ ਅਤੇ ਇਕ ਨੇੜਲੇ ਹਸਪਤਾਲ ਮੁਤਾਬਕ ਤਲ ਅਵੀਵ ’ਚ ਛੁਰੇਬਾਜ਼ੀ ਦੀ ਘਟਨਾ ’ਚ 70 ਸਾਲ ਦੀ ਮਹਿਲਾ ਅਤੇ 80 ਸਾਲ ਦੇ ਪੁਰਸ਼ ਦੀ ਮੌਤ ਹੋ ਗਈ ਹੈ ਜਦਕਿ ਹਮਲੇ ’ਚ ਦੋ ਹੋਰ ਵਿਅਕਤੀ ਜ਼ਖ਼ਮੀ ਹੋਏ ਹਨ। ਪੁਲੀਸ ਨੇ ਕਿਹਾ ਕਿ ਹਮਲਾਵਰ ਫ਼ਲਸਤੀਨੀ ਦਹਿਸ਼ਤਗਰਦ ਸੀ ਅਤੇ ਉਸ ਨੂੰ ਮਾਰ ਦਿੱਤਾ ਗਿਆ ਹੈ।
ਇਜ਼ਰਾਈਲ ਵੱਲੋਂ ਗਾਜ਼ਾ ’ਚ ਅਲ-ਅਕਸਾ ਮਾਰਟੀਅਰਜ਼ ਹਸਪਤਾਲ ਅਹਾਤੇ ’ਚ ਪਨਾਹ ਲੈਣ ਵਾਲੇ ਲੋਕਾਂ ’ਤੇ ਐਤਵਾਰ ਤੜਕੇ ਹਮਲਾ ਕੀਤਾ ਗਿਆ ਜਿਸ ’ਚ ਇਕ ਮਹਿਲਾ ਸਮੇਤ ਚਾਰ ਵਿਅਕਤੀ ਮਾਰੇ ਗਏ। ਇਜ਼ਰਾਇਲੀ ਫੌਜ ਨੇ ਕਿਹਾ ਕਿ ਉਨ੍ਹਾਂ ਇਕ ਫ਼ਲਸਤੀਨੀ ਦਹਿਸ਼ਤਗਰਦ ਨੂੰ ਨਿਸ਼ਾਨਾ ਬਣਾਇਆ ਸੀ। ਦੀਰ ਅਲ-ਬਲਾਹ ਨੇੜੇ ਇਕ ਘਰ ’ਤੇ ਕੀਤੇ ਗਏ ਹਮਲੇ ’ਚ ਇਕ ਲੜਕੀ ਅਤੇ ਉਸ ਦੇ ਮਾਪੇ ਮਾਰੇ ਗਏ।
ਇਸੇ ਤਰ੍ਹਾਂ ਉੱਤਰੀ ਗਾਜ਼ਾ ਦੇ ਇਕ ਘਰ ’ਤੇ ਹਮਲੇ ’ਚ ਤਿੰਨ ਬੱਚਿਆਂ ਸਮੇਤ ਅੱਠ ਵਿਅਕਤੀ ਮਾਰੇ ਗਏ। ਗਾਜ਼ਾ ਸਿਟੀ ’ਚ ਇਕ ਵਾਹਨ ’ਤੇ ਕੀਤੇ ਗਏ ਹਮਲੇ ’ਚ ਤਿੰਨ ਹੋਰ ਵਿਅਕਤੀ ਹਲਾਕ ਹੋ ਗਏ। ਗਾਜ਼ਾ ਸਿਟੀ ’ਚ ਸ਼ਨਿਚਰਵਾਰ ਨੂੰ ਇਕ ਸਕੂਲ ’ਤੇ ਕੀਤੇ ਗਏ ਹਮਲੇ ’ਚ ਉਥੇ ਪਨਾਹ ਲੈਣ ਵਾਲੇ 16 ਵਿਅਕਤੀ ਮਾਰੇ ਗਏ ਸਨ ਅਤੇ 21 ਹੋਰ ਜ਼ਖ਼ਮੀ ਹੋ ਗਏ ਸਨ। -ਏਪੀ

Advertisement
Advertisement
Author Image

Advertisement