ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਿਦੇਸ਼ ਭੇਜਣ ਦੇ ਨਾਂ ’ਤੇ 18 ਲੱਖ ਦੀ ਠੱਗੀ

07:55 AM Oct 04, 2024 IST

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 3 ਅਕਤੂਬਰ
ਇਥੋਂ ਦੇ ਵਸਨੀਕ ਇੱਕ ਵਿਅਕਤੀ ਨਾਲ ਟਰੈਵਲ ਏਜੰਟਾਂ ਨੇ ਉਸ ਨੂੰ ਵਿਦੇਸ਼ ਭੇਜਣ ਅਤੇ ਸੈੱਟ ਕਰਵਾਉਣ ਦੇ ਨਾਂ ’ਤੇ 18 ਲੱਖ ਰੁਪਏ ਦੀ ਠੱਗੀ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਨਜੋਤ ਸੈਣੀ ਵਾਸੀ ਗਗਨਦੀਪ ਕਲੋਨੀ, ਬਸਤੀ ਜੋਧੇਵਾਲ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਦੀ ਪੜਤਾਲ ਕਰਨ ਮਗਰੋਂ ਦੋਸ਼ ਸਹੀ ਪਾਏ ਗਏ ਤੇ ਪੁਲੀਸ ਨੇ ਇੱਕ ਔਰਤ ਸਣੇ ਪੰਜ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਮਨਵੀਰ ਸਿੰਘ, ਪਰਮਵੀਰ ਸਿੰਘ, ਰਾਜਵੀਰ ਕੌਰ, ਮਨਦੀਪ ਸਿੰਘ ਤੇ ਸ਼ੌਕਤ ਅਲੀ ਉਰਫ਼ ਸਿੱਧੂ ਵਜੋਂ ਹੋਈ ਹੈ, ਜਿਨ੍ਹਾਂ ਖ਼ਿਲਾਫ਼ ਪੁਲੀਸ ਨੇ ਧੋਖਾਧੜੀ ਸਣੇ ਵੱਖ-ਵੱਖ ਧਾਰਾਵਾਂ ਹੇਠ ਕੇਸ ਦਰਜ ਕੀਤੇ ਹਨ। ਪੁਲੀਸ ਮੁਲਜ਼ਮਾਂ ਦੀ ਭਾਲ ਵਿੱਚ ਛਾਪਾਮਾਰੀ ਕਰ ਰਹੀ ਹੈ। ਮਨਜੋਤ ਸੈਣੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਵਿਦੇਸ਼ ਵਿੱਚ ਸੈੱਟ ਹੋਣਾ ਚਾਹੁੰਦਾ ਸੀ, ਇਸ ਦੌਰਾਨ ਉਹ ਆਪਣੇ ਇੱਕ ਜਾਣਕਾਰੀ ਰਾਹੀਂ ਮਨਵੀਰ ਤੇ ਪਰਮਵੀਰ ਨੂੰ ਮਿਲਿਆ। ਇਨ੍ਹਾਂ ਦੇ ਬਾਕੀ ਸਾਥੀ ਵੀ ਉਸ ਨੂੰ ਉਥੇ ਹੀ ਮਿਲੇ ਸਨ। ਮੁਲਜ਼ਮਾਂ ਨੇ ਉਸ ਨੂੰ ਭਰੋਸਾ ਦਿਵਾਇਆ ਸੀ ਕਿ ਉਸ ਨੂੰ ਵਿਜ਼ੀਟਰ ਵੀਜ਼ੇ ’ਤੇ ਕੈਨੇਡਾ ਭੇਜਣ ਮਗਰੋਂ ਉਥੇ ਹੀ ਸੈੱਟ ਕਰਵਾ ਦੇਣਗੇ। ਇਸ ਕੰਮ ਲਈ ਉਨ੍ਹਾਂ ਵੱਖ ਵੱਖ ਤਰੀਕਿਆਂ ਨਾਲ ਉਸ ਤੋਂ 18 ਲੱਖ ਰੁਪਏ ਲੈ ਲਏ। ਥੋੜੀ ਦੇਰ ਬਾਅਦ ਉਹ ਮਨਜੋਤ ਨਾਲ ਟਾਲਮਟੋਲ ਕਰਨ ਲੱਗ ਪਏ ਤੇ ਛੇਤੀ ਹੀ ਵਿਦੇਸ਼ ਭੇਜਣ ਦੀ ਗੱਲ ਆਖਦੇ ਰਹੇ। ਕੰਮ ਨਾ ਬਣਦਾ ਦੇਖ ਮਨਜੋਤ ਨੇ ਜਦੋਂ ਆਪਣੇ ਪੈਸੇ ਵਾਪਸ ਮੰਗੇ ਤਾਂ ਮੁਲਜ਼ਮਾਂ ਨੇ ਕੋਰਾ ਜਵਾਬ ਦੇ ਦਿੱਤਾ ਜਿਸ ਮਗਰੋਂ ਮਨਜੋਤ ਨੇ ਪੁਲੀਸ ਕੋਲ ਸ਼ਿਕਾਇਤ ਦਿੱਤੀ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕਰਨ ਮਗਰੋਂ ਇਹ ਦੋਸ਼ ਸਹੀ ਪਾਏ ਗਏ, ਜਿਸ ਮਗਰੋਂ ਉਕਤ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।

Advertisement

ਘਰ ਵਿੱਚੋਂ ਗਹਿਣੇ ਤੇ ਨਕਦੀ ਚੋਰੀ

ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਵੱਖ ਵੱਖ ਥਾਣਿਆਂ ਵਿੱਚ ਅੱਜ ਚੋਰੀ ਦੀਆਂ ਘਟਨਾਵਾਂ ਸਬੰਧੀ ਕੇਸ ਦਰਜ ਕੀਤੇ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਸਰਾਭਾ ਨਗਰ ਦੀ ਪੁਲੀਸ ਨੂੰ ਡਾ. ਰਜਨੀਤ ਰੰਧਾਵਾ ਪਤਨੀ ਗੁਰਪ੍ਰੀਤ ਸਿੰਘ ਵਿਰਕ ਵਾਸੀ ਭਾਈ ਰਣਧੀਰ ਸਿੰਘ ਨਗਰ ਨੇ ਦੱਸਿਆ ਹੈ ਕਿ ਰਾਤ ਨੂੰ ਅਣਪਛਾਤੇ ਵਿਅਕਤੀ ਉਸ ਦੇ ਘਰ ਵਿੱਚੋਂ ਸੋਨੇ ਤੇ ਹੀਰੇ ਦੇ ਗਹਿਣੇ, ਕੁੱਝ ਨਕਦੀ, ਐੱਨਸੀਡੀ ਮਾਰਕਾ ਸੈਮਸੰਗ 65 ਇੰਚ, ਇਲੈਕਟ੍ਰੋਨਿਕਸ ਦਾ ਸਾਮਾਨ ਜਿਵੇਂ ਬਲੂਟੁੱਥ ਸਪੀਕਰ, ਡਿਜੀਟਲ ਟਾਇਮਪੀਸ ਤੇ ਪਿੱਤਲ ਦੇ ਕੁਝ ਭਾਂਡੇ ਚੋਰੀ ਕਰਕੇ ਲੈ ਗਏ ਹਨ। ਇਸੇ ਤਰ੍ਹਾਂ ਥਾਣਾ ਸਦਰ ਦੀ ਪੁਲੀਸ ਨੂੰ ਕਿਰਨ ਕਲੋਨੀ ਮਹਿਮੂਦਪੁਰਾ ਵਾਸੀ ਅਜੀਤ ਗੌਡ ਨੇ ਦੱਸਿਆ ਕਿ ਰਾਤ ਨੂੰ ਅਣਪਛਾਤੇ ਵਿੱਅਕਤੀ ਦੁਕਾਨ ਦੇ ਨਾਲ ਵਾਲੇ ਖਾਲੀ ਪਲਾਟ ਵਿੱਚੋਂ ਪਾੜ ਲਗਾ ਕੇ ਦੁਕਾਨ ਵਿੱਚੋਂ ਨਵੇਂ ਮੁਬਾਈਲ ਫੋਨ ਤੋਂ ਇਲਾਵਾ ਮੁਰੰਮਤ ਲਈ ਆਏ ਫੋਨ ਅਤੇ ਦੁਕਾਨ ਅੰਦਰ ਲੱਗੇ ਕੈਮਰੇ ਸਮੇਤ ਡੀਵੀਆਰ ਚੋਰੀ ਕਰਕੇ ਲੈ ਗਏ ਹਨ।

Advertisement
Advertisement