For the best experience, open
https://m.punjabitribuneonline.com
on your mobile browser.
Advertisement

ਸੰਗਰੂਰ ਸੰਸਦੀ ਹਲਕੇ ’ਚ ਬਣਾਏ ਜਾਣਗੇ 1765 ਪੋਲਿੰਗ ਸਟੇਸ਼ਨ

07:04 AM May 06, 2024 IST
ਸੰਗਰੂਰ ਸੰਸਦੀ ਹਲਕੇ ’ਚ ਬਣਾਏ ਜਾਣਗੇ 1765 ਪੋਲਿੰਗ ਸਟੇਸ਼ਨ
Advertisement

ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 5 ਮਈ
ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਜਤਿੰਦਰ ਜ਼ੋਰਵਾਲ ਨੇ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਸੰਗਰੂਰ ਲੋਕ ਸਭਾ ਹਲਕੇ ਦੇ ਕਰੀਬ 15 ਲੱਖ 55 ਹਜ਼ਾਰ 327 ਵੋਟਰਾਂ ਲਈ ਸੰਗਰੂਰ, ਮਾਲੇਰਕੋਟਲਾ ਤੇ ਬਰਨਾਲਾ ਜ਼ਿਲ੍ਹਿਆਂ ਵਿੱਚ ਪੈਂਦੇ 9 ਵਿਧਾਨ ਸਭਾ ਹਲਕਿਆਂ ਵਿੱਚ 1765 ਪੋਲਿੰਗ ਸਟੇਸ਼ਨ ਬਣਾਏ ਜਾਣਗੇ। ਲੋਕ ਸਭਾ ਚੋਣ ਲਈ ਗਜ਼ਟ ਨੋਟੀਫਿਕੇਸ਼ਨ 7 ਮਈ ਨੂੰ ਜਾਰੀ ਹੋਵੇਗਾ ਅਤੇ 14 ਮਈ ਤੱਕ ਉਮੀਦਵਾਰ ਨਾਮਜ਼ਦਗੀ ਪਰਚੇ ਭਰ ਸਕਣਗੇ। ਨਾਮਜ਼ਦਗੀ ਹਾਲ ਦੇ 100 ਮੀਟਰ ਦੇ ਘੇਰੇ ਵਿੱਚ ਸਿਰਫ਼ ਤਿੰਨ ਵਾਹਨਾਂ ਅਤੇ ਉਮੀਦਵਾਰ ਸਮੇਤ ਪੰਜ ਵਿਅਕਤੀਆਂ ਦੇ ਅੰਦਰ ਆਉਣ ਦੀ ਹੀ ਆਗਿਆ ਹੋਵੇਗੀ। ਨੈਗੋਸ਼ੀਏਬਲ ਇੰਸਟਰੂਮੈਂਟ ਐਕਟ ਤਹਿਤ ਐਲਾਨੀ ਗਈ ਕਿਸੇ ਵੀ ਛੁੱਟੀ ਅਤੇ ਐਤਵਾਰ ਵਾਲੇ ਦਿਨ ਨਾਮਜ਼ਦਗੀ ਪਰਚੇ ਨਹੀਂ ਲਏ ਜਾਣਗੇ। ਜਨਰਲ ਕੈਟੇਗਰੀ ਨਾਲ ਸਬੰਧਤ ਉਮੀਦਵਾਰ ਨੂੰ 25 ਹਜ਼ਾਰ ਰੁਪਏ ਜਦਕਿ ਅਨੁਸੂਚਿਤ ਜਾਤੀ ਜਾਂ ਕਬੀਲੇ ਨਾਲ ਸਬੰਧਤ ਉਮੀਦਵਾਰ ਨੂੰ 12,500 ਰੁਪਏ ਬਤੌਰ ਸਕਿਊਰਿਟੀ ਜਮ੍ਹਾਂ ਕਰਵਾਉਣੇ ਪੈਣਗੇ। ਜਤਿੰਦਰ ਜੋਰਵਾਲ ਨੇ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਵਿੱਚ ਹੁਣ ਤੱਕ ਪੁਲੀਸ ਵੱਲੋਂ ਨਾਕਿਆਂ ਅਤੇ ਐਫ਼.ਐਸ.ਟੀ ਟੀਮਾਂ ਵੱਲੋਂ ਲਗਭਗ 12 ਕਰੋੜ ਰੁਪਏ ਤੋਂ ਵਧੇਰੇ ਦੀ ਕੀਮਤ ਦਾ ਸਾਮਾਨ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦੇ ਮਾਮਲੇ ਵਿੱਚ ਜ਼ਬਤ ਕੀਤਾ ਜਾ ਚੁੱਕਾ ਹੈ।

Advertisement

Advertisement
Author Image

Advertisement
Advertisement
×