For the best experience, open
https://m.punjabitribuneonline.com
on your mobile browser.
Advertisement

ਨੇਪਾਲ ’ਚ ਹੜ੍ਹ ਤੇ ਢਿੱਗਾਂ ਖਿਸਕਣ ਕਾਰਨ 170 ਮੌਤਾਂ

08:01 AM Sep 30, 2024 IST
ਨੇਪਾਲ ’ਚ ਹੜ੍ਹ ਤੇ ਢਿੱਗਾਂ ਖਿਸਕਣ ਕਾਰਨ 170 ਮੌਤਾਂ
ਨੇਪਾਲ ’ਚ ਸੁਰੱਖਿਆ ਬਲਾਂ ਦੇ ਜਵਾਨ ਬਚਾਅ ਕਾਰਜ ਚਲਾਉਂਦੇ ਹੋਏ। -ਫੋਟੋ: ਰਾਇਟਰਜ਼
Advertisement

ਕਾਠਮੰਡੂ, 29 ਸਤੰਬਰ
ਨੇਪਾਲ ’ਚ ਮੀਂਹ ਕਾਰਨ ਹੜ੍ਹ ਤੇ ਢਿੱਗਾਂ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 170 ਹੋ ਗਈ ਹੈ। ਪੁਲੀਸ ਨੇ ਇਹ ਜਾਣਕਾਰੀ ਦਿੱਤੀ। ਪੂਰਬੀ ਤੇ ਮੱਧ ਨੇਪਾਲ ਦਾ ਵੱਡਾ ਹਿੱਸਾ ਲੰਘੇ ਸ਼ੁੱਕਰਵਾਰ ਤੋਂ ਪਾਣੀ ਦੀ ਮਾਰ ਹੇਠ ਹੈ। ਦੇਸ਼ ਦੇ ਕਈ ਹਿੱਸਿਆਂ ’ਚ ਅਚਾਨਕ ਹੜ੍ਹ ਆ ਗਏ ਹਨ।
ਹਥਿਆਰਬੰਦ ਪੁਲੀਸ ਬਲ ਦੇ ਸੂਤਰਾਂ ਅਨੁਸਾਰ ਹੜ੍ਹਾਂ ਤੇ ਢਿੱਗਾਂ ਖਿਸਕਣ ਕਾਰਨ 42 ਲੋਕ ਲਾਪਤਾ ਹਨ ਅਤੇ 111 ਜ਼ਖ਼ਮੀ ਹੋਏ ਹਨ। ਕਾਠਮੰਡੂ ਘਾਟੀ ’ਚ ਸਭ ਤੋਂ ਵੱਧ 48 ਜਣਿਆਂ ਦੀ ਮੌਤ ਹੋਈ ਹੈ। ਘੱਟ ਤੋਂ ਘੱਟ 195 ਮਕਾਨ ਤੇ ਅੱਠ ਪੁਲ ਨੁਕਸਾਨੇ ਗਏ ਹਨ। ਸੁਰੱਖਿਆ ਕਰਮੀਆਂ ਨੇ ਤਕਰੀਬਨ 3626 ਲੋਕਾਂ ਨੂੰ ਬਚਾਇਆ ਹੈ। ਪ੍ਰਤੱਖਦਰਸ਼ੀਆਂ ਅਨੁਸਾਰ ਉਨ੍ਹਾਂ ਕਾਠਮੰਡੂ ਘਾਟੀ ’ਚ ਪਿਛਲੇ 40-45 ਸਾਲਾਂ ਅੰਦਰ ਇੰਨੇ ਭਿਆਨਕ ਹੜ੍ਹ ਨਹੀਂ ਦੇਖੇ। ਹਥਿਆਰਬੰਦ ਪੁਲੀਸ ਬਲ ਨੇ ਦੱਸਿਆ ਕਿ ਮ੍ਰਿਤਕਾਂ ਦੀ ਗਿਣਤੀ 170 ਹੋ ਗਈ ਹੈ। ਕਾਠਮੰਡੂ ਨੇੜੇ ਸਥਿਤ ਧਾਡਿੰਗ ਜ਼ਿਲ੍ਹੇ ’ਚ ਬੀਤੇ ਦਿਨ ਇੱਕ ਬੱਸ ਢਿੱਗਾਂ ਦੀ ਲਪੇਟ ’ਚ ਆਉਣ ਕਾਰਨ ਘੱਟ ਤੋਂ ਘੱਟ 19 ਜਣਿਆਂ ਦੀ ਮੌਤ ਹੋ ਗਈ ਸੀ। ਭਕਤਾਪੁਰ ਸ਼ਹਿਰ ’ਚ ਢਿੱਗਾਂ ਖਿਸਕਣ ਕਾਰਨ ਇੱਕ ਮਕਾਨ ਢਹਿ ਗਿਆ ਤੇ ਪੰਜ ਜਣਿਆਂ ਦੀ ਮੌਤ ਹੋ ਗਈ। ਮਕਵਾਨਪੁਰ ਆਲ ਇੰਡੀਆ ਨੇਪਾਲ ਐਸੋਸੀਏਸ਼ਨ ਵੱਲੋਂ ਚਲਾਏ ਜਾ ਰਹੇ ਇੱਕ ਸਿਖਲਾਈ ਕੇਂਦਰ ’ਚ ਢਿੱਗਾਂ ਖਿਸਕਣ ਦੀ ਘਟਨਾ ’ਚ ਛੇ ਫੁਟਬਾਲ ਖਿਡਾਰੀਆਂ ਦੀ ਜਾਨ ਚਲੀ ਗਈ ਅਤੇ ਹੋਰ ਲੋਕ ਪਾਣੀ ’ਚ ਰੁੜ੍ਹ ਗਏ। ਆਉਂਦੇ ਮੰਗਲਵਾਰ ਤੱਕ ਮੀਂਹ ਜਾਰੀ ਰਹਿਣ ਦੇ ਅਨੁਮਾਨ ਦੇ ਬਾਵਜੂਦ ਅੱਜ ਥੋੜ੍ਹੀ ਰਾਹਤ ਮਿਲੀ ਹੈ। ਮੌਸਮ ਵਿਭਾਗ ਵੱਲੋਂ ਬੀਤੇ ਦਿਨ ਜਾਰੀ ਰਿਪੋਰਟ ’ਚ ਕਿਹਾ ਗਿਆ ਕਿ ਕਾਠਮੰਡੂ ਦੀ ਮੁੱਖ ਨਦੀ ਬਾਗਮਤੀ ਸ਼ੁੱਕਰਵਾਰ ਤੇ ਸ਼ਨਿਚਰਵਾਰ ਨੂੰ ਪੂਰਬੀ ਤੇ ਮੱਧ ਨੇਪਾਲ ’ਚ ਮੋਹਲੇਧਾਰ ਮੀਂਹ ਤੋਂ ਬਾਅਦ ਖਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀ ਹੈ। -ਪੀਟੀਆਈ

Advertisement

Advertisement
Advertisement
Author Image

sukhwinder singh

View all posts

Advertisement