ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪਟਨਾ ਵਿੱਚ 17 ਪਾਰਟੀਆਂ ਦੀ ਹੋਈ ਇਕੱਤਰਤਾ ਕਿਸੇ ਸਿਧਾਂਤ ’ਤੇ ਆਧਾਰਤ ਨਹੀਂ: ਚੰਦੂਮਾਜਰਾ

09:22 PM Jun 29, 2023 IST

ਪੱਤਰ ਪ੍ਰੇਰਕ

Advertisement

ਸ੍ਰੀ ਆਨੰਦਪੁਰ ਸਾਹਿਬ, 25 ਜੂਨ

ਪਟਨਾ ਵਿੱਚ 17 ਪਾਰਟੀਆਂ ਦੀ ਹੋਈ ਇਕੱਤਰਤਾ ਬਾਰੇ ਬੋਲਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਇਹ ਇਕੱਤਰਤਾ ਕਿਸੇ ਸਿਧਾਂਤ ‘ਤੇ ਆਧਾਰਤ ਨਹੀਂ ਸੀ ਤੇ ਅਕਾਲੀ ਦਲ ਹਮੇਸ਼ਾ ਸਿਧਾਤਾਂ ਦੀ ਗੱਲ ਕਰਦਾ ਹੈ। ਸ੍ਰੀ ਚੰਦੂਮਾਜਰਾ ਅੱਜ ਸ੍ਰੀ ਆਨੰਦਪੁਰ ਸਾਹਿਬ ਵਿੱਚ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪਟਨਾ ਵਿੱਚ ਹੋਈ ਇਕੱਤਰਤਾ ਕੇਵਲ ਇਕ ਪਾਰਟੀ ਨੂੰ ਸੱਤਾ ਵਿੱਚ ਲਿਆਉਣ ਲਈ ਜਾਂ ਇਕ ਆਗੂ ਨੂੰ ਰਾਜ ਭਾਗ ਦੇਣ ਲਈ ਕੀਤਾ ਗਿਆ ਉਪਰਾਲਾ ਸੀ। ਸ੍ਰੀ ਚੰਦੂਮਾਜਰਾ ਨੇ ਸੂਬੇ ਦੇ ਮੁੱਖ ਮੰਤਰੀ ਵੱਲੋਂ ਪਿਛਲੇ ਦਿਨੀਂ ਵਿਧਾਨ ਸਭਾ ‘ਚ ਦਾੜ੍ਹੀ ਸਬੰਧੀ ਦਿੱਤੇ ਬਿਆਨ ਦੀ ਆਲੋਚਨਾ ਕਰਦਿਆਂ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਨੂੰ ਵਿਧਾਨ ਸਭਾ ਦੇ ਸਭਾਪਤੀ ਦੇ ਤੌਰ ‘ਤੇ ਅਜਿਹੀ ਬਿਆਨਬਾਜ਼ੀ ਨਹੀਂ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਚਿੱਠੀ ਲਿਖ ਕੇ ਅਤੇ ਨਿੱਜੀ ਤੌਰ ‘ਤੇ ਸਪੀਕਰ ਨੂੰ ਮਿਲ ਕੇ ਮੁੱਖ ਮੰਤਰੀ ਵੱਲੋਂ ਦਾੜ੍ਹੀ ਸਬੰਧੀ ਬੋਲੇ ਸ਼ਬਦਾਂ ‘ਤੇ ਆਪਣਾ ਇਤਰਾਜ਼ ਦਾਇਰ ਕਰੇਗਾ।

Advertisement

Advertisement
Tags :
ਆਧਾਰਤਇਕੱਤਰਤਾਸਿਧਾਂਤਕਿਸੇਚੰਦੂਮਾਜਰਾਨਹੀਂਪਟਨਾਪਾਰਟੀਆਂਵਿੱਚ
Advertisement