ਲਾਓਸ ’ਚ ਫਸੇ 17 ਭਾਰਤੀ ਨਾਗਰਿਕ ਬਚਾਏ
01:36 PM Apr 06, 2024 IST
Advertisement
ਨਵੀਂ ਦਿੱਲੀ, 6 ਅਪਰੈਲ
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਅੱਜ ਦੱਸਿਆ ਹੈ ਕਿ ਲਾਓਸ ਵਿੱਚ ਗੈਰ-ਕਾਨੂੰਨੀ ਕੰਮ ਦਾ ਲਾਲਚ ਦੇ ਕੇ ਫਸਾਏ 17 ਭਾਰਤੀ ਦੇਸ਼ ਪਰਤ ਰਹੇ ਹਨ। ਉਨ੍ਹਾਂ ਨੇ ਲਾਓਸ ਵਿੱਚ ਭਾਰਤੀ ਦੂਤਾਵਾਸ ਦੀ ਇਸ ਮਾਮਲੇ ਵਿੱਚ ਸਫਲ ਕੋਸ਼ਿਸ਼ਾਂ ਲਈ ਵੀ ਸ਼ਲਾਘਾ ਕੀਤੀ। ਵਿਦੇਸ਼ ਮੰਤਰਾਲੇ ਨੇ ਭਾਰਤੀ ਨਾਗਰਿਕਾਂ ਨੂੰ ਕੰਬੋਡੀਆ ਵਿੱਚ ਨੌਕਰੀਆਂ ਦਾ ਵਾਅਦਾ ਕਰਨ ਵਾਲੇ ਮਨੁੱਖੀ ਤਸਕਰਾਂ ਦਾ ਸ਼ਿਕਾਰ ਨਾ ਹੋਣ ਬਾਰੇ ਸਾਵਧਾਨ ਕੀਤਾ।
Advertisement
Advertisement
Advertisement