ਇਰਾਨ ਦੇ ਕਬਜ਼ੇ ਹੇਠਲੇ ਸੁਮੰਦਰੀ ਜਹਾਜ਼ ਦੇ 17 ਭਾਰਤੀ ਨਾਗਰਿਕ ਮਿਲ ਸਕਣਗੇ ਆਪਣੇ ਅਧਿਕਾਰੀਆਂ ਨੂੰ
11:56 AM Apr 15, 2024 IST
ਨਵੀਂ ਦਿੱਲੀ, 15 ਅਪਰੈਲ
ਇਰਾਨ ਦੇ ਵਿਦੇਸ਼ ਮੰਤਰੀ ਹੁਸੈਨ ਅਮੀਰ-ਅਬਦੁੱਲਾਯਾਨ ਨੇ ਕਿਹਾ ਹੈ ਕਿ ਉਨ੍ਹਾਂ ਦਾ ਮੁਲਕ ਭਾਰਤੀ ਅਧਿਕਾਰੀਆਂ ਨੂੰ ਮਾਲਵਾਹਕ ਜਹਾਜ਼ ਦੇ 17 ਭਾਰਤੀ ਚਾਲਕ ਦਲ ਦੇ ਮੈਂਬਰਾਂ ਨਾਲ ਮੁਲਾਕਾਤ ਦੀ ਇਜਾਜ਼ਤ ਦੇਵੇਗਾ। ਸ਼ਨਿਚਰਵਾਰ ਨੂੰ ਸਟ੍ਰੇਟ ਆਫ ਹਾਰਮੁਜ਼ ਨੇੜੇ ਇਰਾਨੀ ਫੌਜ ਨੇ ਜਹਾਜ਼ ਨੂੰ ਜ਼ਬਤ ਕਰ ਲਿਆ ਸੀ। ਅਮੀਰ-ਅਬਦੁੱਲਾਯਾਨ ਨੇ ਟੈਲੀਫੋਨ ਗੱਲਬਾਤ ਦੌਰਾਨ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਗੱਲਬਾਤ ਵਿੱਚ ਜੈਸ਼ੰਕਰ ਨੇ ਪੁਰਤਗਾਲੀ ਝੰਡੇ ਵਾਲੇ ਕਾਰਗੋ ਜਹਾਜ਼ ਵਿੱਚ ਸਵਾਰ ਭਾਰਤੀਆਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ।
Advertisement
Advertisement