ਲੂ ਲੱਗਣ ਕਾਰਨ ਬਿਹਾਰ, ਰਾਜਸਥਾਨ, ਝਾਰਖੰਡ ਤੇ ਦਿੱਲੀ ’ਚ 17 ਮੌਤਾਂ
11:36 PM May 30, 2024 IST
ਜੈਪੁਰ ਵਿੱਚ ਵੀਰਵਾਰ ਨੂੰ ਲੂ ਤੇ ਤੇਜ਼ ਧੁੱਪ ਤੋਂ ਬਚਣ ਲਈ ਮੂੰਹ-ਸਿਰ ਢੱਕ ਕੇ ਜਾਂਦੀਆਂ ਹੋਈਆਂ ਲੜਕੀਆਂ। -ਫੋਟੋ: ਪੀਟੀਆਈ
Advertisement
ਪਟਨਾ/ਜੈਪੁਰ/ਰਾਂਚੀ/ਦਿੱਲੀ, 30 ਮਈ
ਦੇਸ਼ ਭਰ ਵਿੱਚ ਪੈ ਰਹੀ ਅਤਿ ਦੀ ਗਰਮੀ ਅਤੇ ਚੱਲ ਰਹੀ ਲੂ ਕਾਰਨ ਮੌਤਾਂ ਹੋਣ ਦਾ ਸਿਲਸਿਲਾ ਜਾਰੀ ਹੈ। ਮਿਲੀ ਜਾਣਕਾਰੀ ਅਨੁਸਾਰ ਬਿਹਾਰ ਵਿੱਚ ਲੂ ਲੱਗਣ ਕਾਰਨ ਅੱਠ ਵਿਅਕਤੀਆਂ ਦੀ ਮੌਤ ਹੋ ਗਈ। ਇਸੇ ਤਰ੍ਹਾਂ ਰਾਜਸਥਾਨ ਵਿੱਚ ਪੰਜ, ਝਾਰਖੰਡ ਵਿੱਚ ਚਾਰ ਅਤੇ ਦਿੱਲੀ ਵਿੱਚ ਇਕ ਮੌਤ ਹੋ ਗਈ। -ਪੀਟੀਆਈ
Advertisement
Advertisement