ਵਿਦੇਸ਼ ਦਾ ਝਾਂਸਾ ਦੇ ਕੇ 17.87 ਲੱਖ ਦੀ ਠੱਗੀ; ਕੇਸ ਦਰਜ
08:49 AM Aug 24, 2024 IST
ਪੱਤਰ ਪ੍ਰੇਰਕ
ਖਨੌਰੀ, 23 ਅਗਸਤ
ਇੱਥੋਂ ਦੀ ਪੁਲੀਸ ਨੇ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 17.87 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਪੁਲੀਸ ਥਾਣਾ ਖਨੌਰੀ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪ੍ਰਭੂ ਸਿੰਘ ਵਾਸੀ ਖਨੌਰੀ ਦੀ ਗੁਰਵਿੰਦਰ ਸਿੰਘ ਉਰਫ਼ ਗਿਆਨੀ ਅਤੇ ਮਨਜਿੰਦਰ ਸਿੰਘ ਵਾਸੀ ਸੀਵਨ ਜ਼ਿਲ੍ਹਾ ਕੈਥਲ ਨਾਲ ਜਾਣ-ਪਛਾਣ ਸੀ। ਮਨਜਿੰਦਰ ਸਿੰਘ ਨੇ ਉਸ ਦਾ ਵੀਜ਼ਾ ਲਗਾਉਣ ਲਈ ਏਜੰਟ ਅਜੇ ਨਰਵਾਲ ਵਾਸੀ ਪਿੰਡ ਨਰਵਾਲ ਜ਼ਿਲ੍ਹਾ ਕੈਥਲ ਹਰਿਆਣਾ ਨਾਲ ਗੱਲਬਾਤ ਕਰਵਾ ਦਿੱਤੀ। ਪੁਰਤਗਾਲ ਦੇ ਵੀਜ਼ੇ ਲਈ ਏਜੰਟ ਨੂੰ ਕੁੱਲ 17,87,200 ਰੁਪਏ ਅਦਾਇਗੀ ਕੀਤੀ ਗਈ ਪਰ ਏਜੰਟ ਨੇ ਉਸ ਨੂੰ ਪਹਿਲਾਂ ਥਾਈਲੈਂਡ ਤੇ ਫਿਰ ਰੂਸ ਮਗਰੋਂ ਜੰਗਲਾਂ ਰਾਹੀਂ ਬੇਲਾਰੂਸ ਭੇਜ ਦਿੱਤਾ। ਬੇਲਾਰੂਸ ਤੋਂ ਉਸ ਨੂੰ ਦੁਬਈ ਭੇਜ ਦਿੱਤਾ ਤੇ ਫਿਰ ਭਾਰਤ ਸੱਦ ਲਿਆ ਪਰ ਪੁਰਤਗਾਲ ਨਾ ਭੇਜਿਆ।
Advertisement
Advertisement