For the best experience, open
https://m.punjabitribuneonline.com
on your mobile browser.
Advertisement

ਮਾਡਰਨ ਸਕੂਲ ’ਚ ਓਪਨ ਪੇਂਟਿੰਗ ਮੁਕਾਬਲੇ ਵਿੱਚ 1600 ਬੱਚੇ ਸ਼ਾਮਲ

06:51 AM Nov 21, 2023 IST
ਮਾਡਰਨ ਸਕੂਲ ’ਚ ਓਪਨ ਪੇਂਟਿੰਗ ਮੁਕਾਬਲੇ ਵਿੱਚ 1600 ਬੱਚੇ ਸ਼ਾਮਲ
ਪੇਂਟਿੰਗ ਮੁਕਾਬਲੇ ਦੌਰਾਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦੇ ਹੋਏ ਸੰਸਦ ਮੈਂਬਰ ਪ੍ਰਨੀਤ ਕੌਰ। ਫੋਟੋ: ਭੰਗੂ
Advertisement

ਖੇਤਰੀ ਪ੍ਰਤੀਨਿਧ
ਪਟਿਆਲਾ, 20 ਨਵੰਬਰ
ਇੱਥੇ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਅੱਜ ਸਕੂਲ ਦੇ ਮੈਦਾਨ ਵਿੱਚ ਸਾਲਾਨਾ ਮੈਗਾ ‘ਆਨ-ਦੀ-ਸਪਾਟ ਓਪਨ ਪੇਂਟਿੰਗ ਮੁਕਾਬਲੇ’ ਨਾਲ ਬਾਲ ਦਿਵਸ ਮਨਾਇਆ ਗਿਆ। ਇਹ ਮੁਕਾਬਲਾ ਪਟਿਆਲਾ ਦੇ 2.5 ਸਾਲ ਤੋਂ 21 ਸਾਲ ਤੱਕ ਦੇੇ ਬੱਚਿਆਂ ਲਈ ਖੁੱਲ੍ਹਾ ਸੀ ਜਿਸ ਦੌਰਾਨ 27 ਸਕੂਲਾਂ ਦੇ ਕਰੀਬ 1600 ਬੱਚਿਆਂ ਨੇ ਆਪਣੇ ਰਚਨਾਤਮਕ ਹੁਨਰ ਦਾ ਪ੍ਰਦਰਸ਼ਨ ਕੀਤਾ।
ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਪਟਿਆਲਾ ਤੋਂ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਨੇ ਇਸ ਮੁਕਾਬਲੇ ਵਿੱਚ ਹਿੱੱਸਾ ਲੈਣ ਵਾਲ਼ੇ ਬੱਚਿਆਂ ਦੀ ਹੌਸਲਾ ਅਫਜ਼ਾਈ ਕੀਤੀ। ਸਕੂਲ ਦੇ ਬੁਲਾਰੇ ਨੇ ਦੱਸਿਆ ਕਿ ਇਸ ਮੁਕਾਬਲੇ ’ਚ ਹਿੱਸਾ ਲੈਣ ਵਾਲ਼ਿਆਂ ਨੂੰ ਪੰਜ ਵੱਖ-ਵੱਖ ਉਮਰ ਵਰਗਾਂ ਵਿੱਚ ਵੰਡਿਆ ਗਿਆ ਸੀ। ਸਕੂਲ ਦੁਆਰਾ ਪ੍ਰਦਾਨ ਕੀਤੇ ਗਏ ਫੁੱਲ-ਸਾਈਜ਼ ਚਾਰਟ ਪੇਪਰ ’ਤੇ ਹਰ ਵਰਗ ਕੋਲ ਚੁਣੇ ਗਏ ਵਿਸ਼ਿਆਂ (ਜਿਵੇਂ ਕਿ ‘ਜਲਵਾਯੂ ਤਬਦੀਲੀ’, ’ਮੈਨੂੰ ਕੀ ਹਸਾਉਂਦਾ ਹੈ’, ‘ਮੇਰਾ ਮਨਪਸੰਦ ਸਿਹਤਮੰਦ ਭੋਜਨ’) ਉੱਤੇ ਚਿੱਤਰਕਾਰੀ ਕਰਨ ਲਈ ਚਾਰ ਘੰਟੇ ਸਨ। ਇਸ ਮੈਗਾ ਮੁਕਾਬਲੇ ਦੀ ਜੱਜਮੈਂਟ ’ਚ ਜੱਜਾਂ ਵਜੋਂ ਸ਼ਾਮਲ ਹੋਈਆਂ ਸ਼ਖ਼ਸੀਅਤਾਂ ’ਚ ਨਵੀਂ ਦਿੱਲੀ ਦੀ ਉੱਘੀ ਕਲਾਕਾਰ ਰਤਨਾ ਵੀਰਾ ਅਤੇ ਡਾ. ਦੀਪਿਕਾ ਰਾਜਪਾਲ ਐਸੋਸੀਏਟ ਪ੍ਰੋਫੈਸਰ ਸਰਕਾਰੀ ਕਾਲਜ ਆਫ਼ ਐਜੂਕੇਸ਼ਨ ਪਟਿਆਲਾ ਸਨ।
ਇਸ ਪ੍ਰਤਿਯੋਗਤਾ ਵਿੱਚ ਦਿਵਿਆ ਰਾਏ (ਆਰਮੀ ਪਬਲਿਕ ਸਕੂਲ), ਰਵਨੀਤ ਕੌਰ (ਸ਼ਿਵਾਲਿਕ ਪਬਲਿਕ ਸਕੂਲ), ਰਾਘਵ ਵਰਮਾ (ਆਰਮੀ ਪਬਲਿਕ ਸਕੂਲ), ਕੰਵਰਪ੍ਰਤਾਪ ਸਿੰਘ, ਪ੍ਰਭਸੀਰਤ (ਡੀਏਵੀ ਗਲੋਬਲ ਸਕੂਲ) ਅਤੇ ਮਨਸੀਰਤ ਕੌਰ (ਰਿਆਨ ਇੰਟਰਨੈਸ਼ਨਲ ਸਕੂਲ) ਜੇਤੂ ਰਹੇ। ਹਰੇਕ ਵਰਗ ਵਿੱਚ ਪਹਿਲੇ ਤਿੰਨਾਂ ਨੂੰ ਕੱਪ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
ਸ਼ਾਨਦਾਰ ਪੇਂਟਿੰਗਾਂ ਬਣਾਉਣ ਲਈ ਕੁਝ ਹੋਰ ਬੱਚਿਆਂ ਨੂੰ ਵੀ ਮੈਰਿਟ ਦੇ ਸਰਟੀਫਿਕੇਟ ਦਿੱਤੇ ਗਏ। ਇਸ ਮੌਕੇ ਪਰਨੀਤ ਕੌਰ ਨੇ ਸਕੂਲ ਵਿੱਚ ਨਵੀਂ ਬਣੀ ‘ ਦੀ ਵੇਦੀ’ ’ਤੇ ਆਧਾਰਤ ਅਤਿ ਸੁੰਦਰ ਥਾਂ ਦਾ ਵੀ ਦੌਰਾ ਕੀਤਾ।

Advertisement

Advertisement
Author Image

Advertisement
Advertisement
×