ਕਿਸਾਨਾਂ ਦੇ ਘਰਾਂ ’ਚੋਂ 16 ਤੋਲੇ ਸੋਨਾ ਤੇ ਨਕਦੀ ਚੋਰੀ
08:19 AM Jun 15, 2024 IST
ਪੱਤਰ ਪ੍ਰੇਰਕ
ਸ਼ਾਹਕੋਟ, 14 ਜੂਨ
ਸੈਦਪੁਰ ਝਿੜੀ ਦੇ ਕਿਸਾਨ ਦੇ ਘਰ ’ਚੋਂ 10 ਤੋਲੇ ਸੋਨਾ, ਇਕ ਮੋਬਾਈਲ ਫੋਨ, 1500 ਰੁਪਏ ਨਕਦੀ ਤੇ ਹੋਰ ਸਾਮਾਨ ਚੋਰੀ ਹੋ ਗਿਆ। ਪੀੜਤ ਕਿਸਾਨ ਸਤਨਾਮ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਸੈਦਪੁਰ ਝਿੜੀ ਨੇ ਦੱਸਿਆ ਕਿ ਬੀਤੀ ਰਾਤ ਉਹ ਆਪਣੇ ਖੇਤਾਂ ’ਚੋਂ ਮੱਕੀ ਦੀ ਕਟਾਈ ਕਰਨ ਉਪਰੰਤ ਘਰ ਆ ਕੇ ਸੌ ਗਿਆ। ਜਦੋਂ ਉਹ ਅੱਜ ਤੜਕੇ 5 ਵਜੇ ਉੱਠਿਆ ਤਾਂ ਦੇਖਿਆ ਕਿ ਉਨ੍ਹਾਂ ਦੇ ਘਰ ਦੇ ਅੰਦਰ ਸਾਮਾਨ ਖਿਲਰਿਆ ਪਿਆ ਸੀ। ਉਨ੍ਹਾਂ ਦੱਸਿਆ ਕਿ ਚੋਰਾਂ ਨੇ ਕੰਧ ਟੱਪ ਕੇ ਮੁੱਖ ਦਰਵਾਜ਼ੇ ਦੀ ਜਾਲੀ ਪੁੱਟੀ। ਉਸ ਤੋਂ ਬਾਅਦ ਦਰਵਾਜ਼ੇ ਦੀ ਕੁੰਡੀ ਖੋਲ੍ਹ ਕੇ ਘਰ ਵਿਚ ਦਾਖਲ ਹੋ ਗਏ। ਇਸੇ ਤਰ੍ਹਾਂ ਪਿੰਡ ਤਲਵੰਡੀ ਭਰੋ ਦੇ ਖੇਤਾਂ ’ਚ ਰਹਿੰਦੇ ਕਿਸਾਨ ਸਵਰਨ ਸਿੰਘ ਦੇ ਘਰ ਦੀ ਕੰਧ ਪਾੜ ਕੇ ਚੋਰ ਕਰੀਬ 6 ਤੋਲੇ ਸੋਨਾ, 50,000 ਰੁਪਏ ਦੀ ਨਕਦੀ ਚੋਰੀ ਕਰਕੇ ਲੈ ਗਏ। ਪੀੜਤਾਂ ਨੇ ਇਸ ਸਬੰਧੀ ਸਬੰਧਤ ਥਾਣਿਆਂ ਦੀ ਪੁਲੀਸ ਨੂੰ ਸੂਚਿਤ ਕਰ ਦਿੱਤਾ ਹੈ।
Advertisement
Advertisement
Related News
Advertisement