ਐੱਨਆਈਟੀ ਜਲੰਧਰ ਦੇ 16 ਮੈਂਬਰ ਵਿਸ਼ਵ ਦੇ ਸਿਖਰਲੇ ਵਿਗਿਆਨੀਆਂ ’ਚ ਸ਼ਾਮਲ
08:41 AM Sep 19, 2024 IST
Advertisement
ਜਲੰਧਰ (ਨਿੱਜੀ ਪੱਤਰ ਪ੍ਰੇਰਕ): ਇੱਥੋਂ ਦੀ ਡਾ. ਬੀਆਰ ਅੰਬੇਡਕਰ ਕੌਮੀ ਤਕਨੀਕੀ ਸੰਸਥਾ (ਐੱਨਆਈਟੀ) ਦੇ 16 ਫੈਕਲਟੀ ਮੈਂਬਰ ਵਿਸ਼ਵ ਪੱਧਰ ਦੇ ਵਿਗਿਆਨੀਆਂ ਵਿੱਚ ਸ਼ਾਮਲ ਹੋ ਗਏ ਹਨ। ਇਹ ਵਿਸ਼ਵ ਪੱਧਰੀ ਸਰਵੇਖਣ ਹਰੇਕ ਸਾਲ ਵਿਗਿਆਨੀਆਂ ਦੇ ਖੋਜ ਪ੍ਰਮਾਣਿਕਤਾ ਦੇ ਆਧਾਰ `ਤੇ ਸਾਂਝੇ ਤੌਰ `ਤੇ ਸਟੈਨਫੋਰਡ ਯੂਨੀਵਰਸਿਟੀ ਅਤੇ ਐਲਸਵੀਅਰ ਵੱਲੋਂ ਕੀਤਾ ਗਿਆ ਹੈ। ਇਸ ਰੈਂਕਿੰਗ ਵਿੱਚ ਪ੍ਰੋ. ਬਿਨੋਦ ਕੁਮਾਰ ਕਨੌਜੀਆ, ਨਿਰਦੇਸ਼ਕ ਐੱਨਆਈਟੀ ਜਲੰਧਰ ਅਤੇ ਐੱਨਆਈਟੀ ਜਲੰਧਰ ਦੇ ਫੈਕਲਟੀ ਡਾ. ਜੇ. ਐੱਨ. ਚਕਰਵਰਤੀ, ਡਾ. ਬਲਬੀਰ ਸਿੰਘ ਕੈਥ, ਡਾ. ਵਿਸ਼ਾਲ ਐੱਸ. ਸ਼ਰਮਾ, ਡਾ. ਟੀ. ਸ੍ਰੀਨਿਵਾਸ, ਡਾ. ਉਮਾ ਸ਼ੰਕਰ, ਡਾ. ਬਲਵਿੰਦਰ ਰਾਜ, ਡਾ. ਵਿਜੇ ਕੁਮਾਰ, ਡਾ. ਸਮੇਵੀਰ ਸਿੰਘ, ਡਾ. ਕਰਨਵੀਰ, ਡਾ. ਮੋਹਿਤ ਕੁਮਾਰ, ਡਾ. ਅਰਵਿੰਦ ਕੁਮਾਰ, ਡਾ. ਹਰਸ਼ ਕੁਮਾਰ, ਡਾ. ਸੰਜੇ ਕੁਮਾਰ, ਡਾ. ਮਹਿੰਦਰ ਕੁਮਾਰ ਅਤੇ ਡਾ. ਅਫ਼ਜ਼ਲ ਸਿਕੰਦਰ ਸ਼ਾਮਲ ਹਨ।
Advertisement
Advertisement
Advertisement