ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਦੋ ਜਣਿਆਂ ਨਾਲ 16 ਲੱਖ ਦੀ ਠੱਗੀ

09:49 AM Oct 06, 2024 IST

ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 5 ਅਕਤੂਬਰ
ਪੁਲੀਸ ਨੇ 16 ਲੱਖ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਸਾਈਬਰ ਕਰਾਈਮ ਪੁਲੀਸ ਸਟੇਸ਼ਨ ਵਿੱਚ ਦੋ ਮਾਮਲੇ ਦਰਜ ਕੀਤੇ ਹਨ। ਪਹਿਲੇ ਕੇਸ ’ਚ ਰਾਮਪੁਰਾ ਫੂਲ ਦੀ ਵਸਨੀਕ ਮੀਨਾਕਸ਼ੀ ਬਹੁਗੁਣਾ ਨੇ ਸ਼ਿਕਾਇਤ ਦਰਜ ਕਰਵਾਈ ਕਿ ਫੇਸਬੁੱਕ ’ਤੇ ਉਸ ਨੇ ਸ਼ੇਅਰ ਖ਼ਰੀਦਣ ਸਬੰਧੀ ਮਸ਼ਹੂਰੀ ਦੇਖ ਕੇ ਅਣਪਛਾਤੇ ਵਿਅਕਤੀ ਵੱਲੋਂ ਬਣਾਇਆ ਵਟਸਐਪ ਗਰੁੱਪ ਉਸ ਨੇ ਜੁਆਇਨ ਕਰ ਲਿਆ। ਇਸ ਤੋਂ ਬਾਅਦ ਉਸ ਨੇ ਆਪਣੇ ਦਸਤਾਵੇਜ਼ ਗਰੁੱਪ ਵਾਲੇ ਵਿਅਕਤੀ ਨੂੰ ਭੇਜ ਦਿੱਤੇ। ਬਹੁਗੁਣਾ ਅਨੁਸਾਰ ਸ਼ੇਅਰ ਦੀ ਖ਼ਰੀਦ ਕਰਨ ਦੇ ਮਾਮਲੇ ’ਚ ਉਸ ਨੂੰ 13.45 ਲੱਖ ਰੁਪਏ ਦੀ ਠੱਗੀ ਮਾਰੀ ਗਈ ਹੈ। ਇਸੇ ਤਰ੍ਹਾਂ ਪਿੰਡ ਰਾਮਾ ਪਦੇ ਮੋਹਿਤ ਕੁਮਾਰ ਨੇ ਥਾਣੇ ’ਚ ਸ਼ਿਕਾਇਤ ਕੀਤੀ ਕਿ ਕਿਸ ਅਣਪਛਾਤੇ ਵਿਅਕਤੀ ਨੇ ਖਾਤੇ ਨਾਲ ਈ-ਮੇਲ ਨੂੰ ਬਦਲ ਕੇ ਉਸ ਦੇ ਖਾਤੇ ਨਾਲ ਛੇੜਛਾੜ ਕੀਤੀ ਅਤੇ 2.64 ਲੱਖ ਰੁਪਏ ਕਢਵਾ ਲਏ।

Advertisement

Advertisement