ਜਲੰਧਰ-ਪਠਾਨਕੋਟ ਕੌਮੀ ਮਾਰਗ ’ਤੇ ਨਿੱਜੀ ਬੱਸ ਪਲਟਣ ਕਾਰਨ 16 ਜ਼ਖ਼ਮੀ, 2 ਦੀ ਹਾਲਤ ਗੰਭੀਰ
03:55 PM Aug 19, 2024 IST
ਹੁਸ਼ਿਆਰਪੁਰ, 19 ਅਗਸਤ
ਇਸ ਜ਼ਿਲ੍ਹੇ ਵਿੱਚ ਅੱਜ ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇਅ ਉੱਤੇ ਨਿੱਜੀ ਬੱਸ ਦੇ ਪਲਟਣ ਕਾਰਨ 16 ਵਿਅਕਤੀ ਜ਼ਖ਼ਮੀ ਹੋ ਗਏ। ਪੁਲੀਸ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ। 26 ਸਾਲਾ ਵਿਅਕਤੀ ਅਤੇ 55 ਸਾਲਾ ਔਰਤ ਦੀ ਹਾਲਤ ਗੰਭੀਰ ਹੈ ਤੇ ਦੋਵਾਂ ਨੂੰ ਅੰਮ੍ਰਿਤਸਰ ਰੈਫਰ ਕੀਤਾ ਗਿਆ ਹੈ, ਜਿਨ੍ਹਾਂ ਯਾਤਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਸਨ, ਉਨ੍ਹਾਂ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਇਹ ਹਾਦਸਾ ਪਵਾਂ ਝਿੰਗੜਾ ਪਿੰਡ ਦੇ ਨੇੜੇ ਉਦੋਂ ਹੋਇਆ ਜਦੋਂ ਬੱਸ ਡਰਾਈਵਰ ਵਾਹਨ ਤੋਂ ਕੰਟਰੋਲ ਗੁਆ ਬੈਠਾ। ਹਾਦਸੇ ਸਮੇਂ ਬੱਸ 42 ਦੇ ਕਰੀਬ ਸਵਾਰੀਆਂ ਨਾਲ ਦਸੂਹਾ ਤੋਂ ਜਲੰਧਰ ਜਾ ਰਹੀ ਸੀ।
Advertisement
Advertisement