Assam ’ਚ ਈਦ ਦੌਰਾਨ ਪਸ਼ੂਆਂ ਦੇ ਗ਼ੈਰਕਾਨੂੰਨੀ ਕਤਲੇਆਮ ਦੇ ਦੋਸ਼ ਹੇਠ 16 ਗ੍ਰਿਫ਼ਤਾਰ: ਹਿਮੰਤਾ ਬਿਸਵਾ ਸਰਮਾ
02:54 PM Jun 08, 2025 IST
ਗੁਹਾਟੀ, 8 ਜੂਨ
ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਅੱਜ ਕਿਹਾ ਕਿ ਈਦ ਤੋਂ ਇੱਕ ਦਿਨ ਪਹਿਲਾਂ ਸੂਬੇ ਵਿੱਚ ਗਊਆਂ ਦੇ ‘‘ਗ਼ੈਰਕਾਨੂੰਨੀ’’ ਤੌਰ ’ਤੇ ਕਤਲੇਆਮ ਦੇ ਦੋਸ਼ ਹੇਠ 16 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਬਰਾਕ ਘਾਟੀ ਦੇ ਦੋ ਜ਼ਿਲ੍ਹਿਆਂ ਕਛਾਰ ਵਿੱਚ ਗੁਮਰਾ, ਸਿਲਚਰ ਅਤੇ ਲਖੀਪੁਰ ਅਤੇ ਕਰੀਮਗੰਜ ਵਿੱਚ ਬਦਰਪੁਰ ਅਤੇ ਬੰਗਾ ਵਿੱਚ ਪੰਜ illegal slaughter sites ਮਿਲੀਆਂ ਹਨ।
Assam Chief Minister Himanta Biswa Sarma ਨੇ ‘ਐਕਸ’ ’ਤੇ ਲਿਖਿਆ, ‘‘ਸਾਡਾ ਸੰਵਿਧਾਨ ਧਾਰਮਿਕ ਆਜ਼ਾਦੀ ਦੇ ਅਧਿਕਾਰ ਦੀ ਗਾਰੰਟੀ ਦਿੰਦਾ ਹੈ ਪਰ ਇਹ ਕਾਨੂੰਨ ਦੇ ਸ਼ਾਸਨ ਅਤੇ ਜਨਤਕ ਵਿਵਸਥਾ ਬਣਾਈ ਰੱਖਣ ਬਾਰੇ ਵੀ ਗੱਲ ਕਰਦਾ ਹੈ। ਇਸ ਈਦ-ਉਲ-ਜ਼ੁਹਾ ’ਤੇ ਅਸਾਮ ਵਿੱਚ ਕਈ ਥਾਵਾਂ ਤੋਂ ਪਸ਼ੂਆਂ ਦੇ ਗ਼ੈਰਕਾਨੂੰਨੀ ਕਤਲੇਆਮ ਅਤੇ ਉਨ੍ਹਾਂ ਦੇ ਅੰਗ ਮਿਲਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ।’’ ਉਨ੍ਹਾਂ ਕਿਹਾ ਕਿ ਹੁਣ ਤੱਕ ਕੁੱਲ 16 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚ ਕਛਾਰ ਤੋਂ ਨੌਂ ਅਤੇ ਸ੍ਰੀਭੂਮੀ ਤੋਂ ਸੱਤ ਵਿਅਕਤੀ ਸ਼ਾਮਲ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ‘‘ਭਾਈਚਾਰਕ ਸਦਭਾਵਨਾ ਬਣਾਈ ਰੱਖਣ ਲਈ ਵਚਨਬੱਧ ਹੈ, ਪਰ ਅਰਾਜਕਤਾ ਜਾਂ ਬੇਰਹਿਮੀ ਦੀ ਕੀਮਤ ਤੇ ਨਹੀਂ।’’ ਉਨ੍ਹਾਂ ਕਿਹਾ, ‘‘ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ ਭਾਵੇਂ ਉਨ੍ਹਾਂ ਦਾ ਧਰਮ ਜਾਂ ਪਿਛੋਕੜ ਕੋਈ ਵੀ ਹੋਵੇ।’’ -ਪੀਟੀਆਈ
Advertisement
Advertisement