For the best experience, open
https://m.punjabitribuneonline.com
on your mobile browser.
Advertisement

ਵਲਟੋਹਾ ’ਚ ਡੇਢ ਸੌ ਜਣਿਆਂ ਵੱਲੋਂ ਸੱਤ ਘਰਾਂ ’ਤੇ ਪਥਰਾਅ

10:44 AM Feb 12, 2024 IST
ਵਲਟੋਹਾ ’ਚ ਡੇਢ ਸੌ ਜਣਿਆਂ ਵੱਲੋਂ ਸੱਤ ਘਰਾਂ ’ਤੇ ਪਥਰਾਅ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਪੱਤਰ ਪ੍ਰੇਰਕ
ਤਰਨ ਤਾਰਨ, 11 ਫਰਵਰੀ
ਸਰਹੱਦੀ ਖੇਤਰ ਵਲਟੋਹਾ ਵਿਚ ਬੀਤੀ ਰਾਤ 150 ਦੇ ਕਰੀਬ ਲੋਕਾਂ ਨੇ ਡਾਂਗਾਂ-ਸੋਟਿਆਂ ਨਾਲ ਲੈਸ ਹੋ ਕੇ ਸੱਤ ਘਰਾਂ ’ਤੇ ਭਾਰੀ ਇੱਟਾਂ-ਵੱਟੇ ਵਰ੍ਹਾਏ। ਇਸ ਤੋਂ ਬਾਅਦ ਲੁਟੇਰੇ ਘਰਾਂ ਦਾ ਕੀਮਤੀ ਸਾਮਾਨ ਵੀ ਲੁੱਟ ਕੇ ਲੈ ਗਏ| ਇਸ ਤੋਂ ਬਾਅਦ ਪੀੜਤ ਘਰਾਂ ਦੇ ਵਸਨੀਕਾਂ ਨਾਲ ਅਕਾਲੀ ਆਗੂ ਖੇਮਕਰਨ ਦੇ ਸਾਬਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ਨੇ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਹਮਲਾਵਰਾਂ ਨੇ ਘਰਾਂ ਦੀਆਂ ਇਮਾਰਤਾਂ ਦਾ ਨੁਕਸਾਨ ਕੀਤਾ। ਭਿੱਖੀਵਿੰਡ ਦੇ ਡੀਐੱਸਪੀ ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਵਲਟੋਹਾ ਪੁਲੀਸ ਨੇ ਚਾਰ ਜਣਿਆਂ ਖਿਲਾਫ਼ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲੀਸ ਅਧਿਕਾਰੀ ਨੇ ਕਿਹਾ ਕਿ ਹਮਲਾਵਰ ਧਿਰ ਵੀ ਵਲਟੋਹਾ ਦੀ ਹੈ ਅਤੇ ਦੋਹਾਂ ਧਿਰਾਂ ਦਰਮਿਆਨ ਇਕ ਮਾਮਲੇ ’ਤੇ ਤਕਰਾਰ ਸ਼ੁਰੂ ਹੋਇਆ ਜਿਸ ਤੋਂ ਬਾਅਦ ਪਥਰਾਅ ਕੀਤਾ ਗਿਆ।

Advertisement

Advertisement
Author Image

Advertisement
Advertisement
×