UK ਭਾਰਤੀ ਮੂਲ ਦੇ ਬਜ਼ੁਰਗ ਦੀ ਹੱਤਿਆ ਮਾਮਲੇ ’ਚ 15 ਸਾਲਾ ਲੜਕੇ ਨੂੰ ਸੱਤ ਸਾਲ ਦੀ ਸਜ਼ਾ
10:43 PM Jun 05, 2025 IST
ਲੰਡਨ, 5 ਜੂਨ
ਯੂਕੇ ਵਿਚ ਭਾਰਤੀ ਮੂਲ ਦੇ ਬਜ਼ੁਰਗ ਭੀਮ ਸੇਨ ਕੋਹਲੀ(80) ਦੀ ਮੌਤ ਮਾਮਲੇ ਵਿੱਚ ਦੋਸ਼ੀ ਪਾਏ ਗਏ 15 ਸਾਲਾ ਲੜਕੇ ਨੂੰ ਵੀਰਵਾਰ ਨੂੰ ਸੱਤ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ ਜਦੋਂ ਕਿ ਸਹਿ ਦੋਸ਼ੀ 13 ਸਾਲਾ ਲੜਕੀ ਜੇਲ੍ਹ ਦੀ ਸਜ਼ਾ ਤੋਂ ਬਚ ਗਈ। ਕੋਰਟ ਨੇ ਲੜਕੀ ’ਤੇ ਸਖ਼ਤ ਸ਼ਰਤਾਂ ਲਾਉਂਦਿਆਂ ਤਿੰਨ ਸਾਲ ਲਈ ਪੁਨਰਵਾਸ ਕੇਂਦਰ ’ਚ ਰਹਿਣ ਦੇ ਆਦੇਸ਼ ਦਿੱਤੇ ਹਨ।
Advertisement
ਜਸਟਿਸ ਮਾਰਕ ਟਰਨਰ, ਜਿਨ੍ਹਾਂ ਨੇ ਲੈਸਟਰ ਕਰਾਊਨ ਕੋਰਟ ਤੋਂ ਟੈਲੀਵਿਜ਼ਨ ’ਤੇ ਸੁਣਵਾਈ ਦੌਰਾਨ ਸਜ਼ਾਵਾਂ ਸੁਣਾਈਆਂ, ਨੇ ਕੋਹਲੀ ’ਤੇ ਹੋਏ ਹਮਲੇ ਨੂੰ ‘ਡਰਾਉਣਾ’ ਦੱਸਿਆ। ਕੋਹਲੀ ਉੱਤੇ ਪਿਛਲੇ ਸਾਲ ਸਤੰਬਰ ਵਿਚ ਪੂਰਬੀ ਇੰਗਲੈਂਡ ਦੇ ਲੈਸਟਰ ਨੇੜੇ ਪਾਰਕ ਵਿੱਚ ਉਦੋਂ ਹਮਲਾ ਕੀਤਾ ਗਿਆ ਸੀ ਜਦੋਂ ਉਹ ਆਪਣੇ ਕੁੱਤੇ ਨੂੰ ਘੁੰਮਾ ਰਹੇ ਸਨ। ਅਪਰੈਲ ਵਿੱਚ ਜਿਊਰੀ ਨੇ ਲੜਕੇ ਨੂੰ ਕੋਹਲੀ ਨੂੰ ਮੁੱਕਾ ਮਾਰਨ ਅਤੇ ਲੱਤ ਮਾਰਨ ਅਤੇ ਕੁੜੀ ਨੂੰ ਹਮਲੇ ਦੀ ਫਿਲਮ ਬਣਾਉਣ ਅਤੇ ਉਤਸ਼ਾਹਿਤ ਕਰਨ ਲਈ ਦੋਸ਼ੀ ਠਹਿਰਾਇਆ ਸੀ। -ਪੀਟੀਆਈ
Advertisement
Advertisement