ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਚੋਣਾਂ ਵਿੱਚ ਵਿਘਨ ਪਾਉਣ ਦੇ ਦੋਸ਼ ਹੇਠ ਹਿੰਦੂ ਕਾਲਜ ਦੇ 15 ਵਿਦਿਆਰਥੀ ਬਰਖ਼ਾਸਤ

08:23 AM Oct 31, 2023 IST

ਨਵੀਂ ਦਿੱਲੀ, 30 ਅਕਤੂਬਰ
ਦਿੱਲੀ ਯੂਨੀਵਰਸਿਟੀ ਦੀਆਂ ਵਿਦਿਆਰਥੀ ਯੂਨੀਅਨ ਚੋਣਾਂ ਦੌਰਾਨ ‘ਅਨੁਸ਼ਾਸਨਹੀਣਤਾ’ ਦੇ ਦੋਸ਼ ਹੇਠ ਹਿੰਦੂ ਕਾਲਜ ਦੇ ਕਰੀਬ 15 ਵਿਦਿਆਰਥੀਆਂ ਨੂੰ ਬਰਖਾਸਤ ਦਿੱਤਾ ਗਿਆ ਹੈ ਅਤੇ ਤਿੰਨ ਹੋਰ ਵਿਦਿਆਰਥੀਆਂ ਖ਼ਿਲਾਫ਼ ਜਾਂਚ ਕੀਤੀ ਜਾ ਰਹੀ ਹੈ। ਹਿੰਦੂ ਕਾਲਜ ਦੀ ਪ੍ਰਿੰਸੀਪਲ ਅੰਜੂ ਸ਼੍ਰੀਵਾਸਤਵ ਨੇ ਦੱਸਿਆ, “ਇਹ ਕਾਰਵਾਈ ਕਾਲਜ ਦੀ ਅਨੁਸ਼ਾਸਨੀ ਸਰੋਤ ਕਮੇਟੀ ਦੀਆਂ ਸਿਫ਼ਾਰਸ਼ਾਂ ’ਤੇ ਕੀਤੀ ਗਈ ਹੈ, ਜਿਸ ਵਿੱਚ ਕਾਲਜ ਚੋਣਾਂ ਦੌਰਾਨ ਕੰਮ ਵਿੱਚ ਵਿਘਨ ਪਾਉਣ ਵਿੱਚ ਇਨ੍ਹਾਂ ਵਿਦਿਆਰਥੀਆਂ ਦੀ ਸ਼ਮੂਲੀਅਤ ਪਾਈ ਗਈ ਹੈ। ਵਿਦਿਆਰਥੀਆਂ ਨੂੰ ਰੁਕਾਵਟ ਪੈਦਾ ਕਰਨ ਵਿੱਚ ਉਨ੍ਹਾਂ ਦੀ ਸ਼ਮੂਲੀਅਤ ਦੇ ਪੱਧਰ ਦੇ ਆਧਾਰ ’ਤੇ ਸੀਮਤ ਮਿਆਦ ਲਈ ਬਰਖਾਸਤ ਕਰ ਦਿੱਤਾ ਗਿਆ ਹੈ।’’
ਕਾਲਜ ਦੀ ਅਨੁਸ਼ਾਸਨੀ ਸਰੋਤ ਕਮੇਟੀ (ਡੀਆਰਸੀ) ਨੇ 27 ਅਕਤੂਬਰ ਨੂੰ ਭੇਜੇ ਈਮੇਲ ਵਿੱਚ ਵਿਦਿਆਰਥੀਆਂ ਨੂੰ ਸੂਚਤਿ ਕੀਤਾ ਕਿ ਉਸ ਨੇ ਕਾਲਜ ਵਿੱਚ 15 ਤੋਂ 18 ਸਤੰਬਰ ਦੌਰਾਨ ਹੋਈਆਂ ਵਿਦਿਆਰਥੀ ਚੋਣਾਂ ’ਚ ‘ਅਨੁਸ਼ਾਸਨਹੀਣਤਾ’ ਦਾ ਨੋਟਿਸ ਲਿਆ ਹੈ। ਕਮੇਟੀ ਨੇ 16 ਅਕਤੂਬਰ ਨੂੰ ਵਿਦਿਆਰਥੀਆਂ ਨਾਲ ਮੀਟਿੰਗ ਦਾ ਹਵਾਲਾ ਦਿੱਤਾ ਜਿਸ ’ਚ ਉਸ ਨੇ ਵਿਦਿਆਰਥੀਆਂ ਦੀਆਂ ਕਥਤਿ ਘਟਨਾਵਾਂ ਵਿੱਚ ‘ਸ਼ਮੂਲੀਅਤ’ ਦੀਆਂ ਤਸਵੀਰਾਂ ਤੇ ਵੀਡੀਓਜ਼ ਦਿਖਾਈਆਂ ਸਨ। -ਪੀਟੀਆਈ

Advertisement

ਭਵਿੱਖ ਲਈ ਹਲਫਨਾਮਾ ਦੇਣ ਦੇ ਹੁਕਮ

ਡੀਆਰਸੀ ਦੇ ਪ੍ਰਧਾਨ ਰਾਮੇਸ਼ਵਰ ਰਾਏ ਨੇ ਕਿਹਾ, ‘‘ਚੋਣਾਂ ਦੌਰਾਨ ਰੁਕਾਵਟ ਪੈਦਾ ਕਰਨ ਲਈ ਲਗਪਗ 15 ਵਿਦਿਆਰਥੀਆਂ ਨੂੰ ਬਰਖਾਸਤ ਕਰ ਦਿੱਤਾ ਗਿਆ ਹੈ ਅਤੇ ਤਿੰਨ ਹੋਰਾਂ ਖ਼ਿਲਾਫ਼ ਜਾਂਚ ਚੱਲ ਰਹੀ ਹੈ। ਅਨੁਸ਼ਾਸਨੀ ਕਮੇਟੀ ਨੇ ਵੱਧ ਤੋਂ ਵੱਧ ਚਾਰ ਮਹੀਨਿਆਂ ਲਈ ਇਨ੍ਹਾਂ ਨੂੰ ਬਰਖਾਸਤ ਕੀਤਾ ਹੈ।’’ ਬਰਖਾਸਤ ਕੀਤੇ ਗਏ ਵਿਦਿਆਰਥੀਆਂ ਨੂੰ ਹਲਫ਼ਨਾਮਾ ਦੇਣ ਲਈ ਕਿਹਾ ਗਿਆ ਹੈ ਕਿ ਉਹ ਭਵਿੱਖ ਵਿੱਚ ਅਜਿਹੀ ਕਿਸੇ ਵੀ ਗਤੀਵਿਧੀ ਵਿੱਚ ਸ਼ਾਮਲ ਨਹੀਂ ਹੋਣਗੇ।

Advertisement
Advertisement
Advertisement