ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬੁਢਲਾਡਾ ਹਲਕੇ ’ਚ ਸਰਬਸੰਮਤੀ ਨਾਲ ਚੁਣੀਆਂ 15 ਪੰਚਾਇਤਾਂ

07:04 AM Oct 08, 2024 IST
ਬੁਢਲਾਡਾ ਵਿੱਚ ਵਿਧਾਇਕ ਬੁੱਧ ਰਾਮ ਦਾ ਮੂੰਹ ਮਿੱਠਾ ਕਰਵਾਉਂਦੀ ਹੋਈ ਸਰਬਸੰਮਤੀ ਨਾਲ ਚੁਣੀ ਪੰਚਾਇਤ।

ਜੋਗਿੰਦਰ ਸਿੰਘ ਮਾਨ
ਮਾਨਸਾ, 7 ਅਕਤੂਬਰ
ਆਮ ਆਦਮੀ ਪਾਰਟੀ ਦੇ ਸੂਬਾ ਕਾਰਜਕਾਰੀ ਪ੍ਰਧਾਨ ਅਤੇ ਮਾਨਸਾ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਬੁਢਲਾਡਾ ਤੋਂ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਦੇ ਹਲਕੇ ਵਿਚਲੇ 85 ਪਿੰਡਾਂ ਵਿੱਚੋਂ 15 ਵਿੱਚ ਸਰਬਸੰਮਤੀ ਨਾਲ ਪੰਚਾਇਤਾਂ ਚੁਣੀਆਂ ਗਈਆਂ ਹਨ। ਇਸ ਇਲਾਕੇ ਵਿੱਚ ਪਹਿਲੀ ਵਾਰ ਸਰਬਸੰਮਤੀ ਨਾਲ ਇਹ ਪੰਚਾਇਤਾਂ ਚੁਣੀਆਂ ਗਈਆਂ।
ਇਨ੍ਹਾਂ ਪਿੰਡਾਂ ਵਿੱਚ ਅਚਾਨਕ, ਰਿਉਂਦ ਕਲਾਂ, ਦਰੀਆਪੁਰ ਕਲਾਂ, ਦਰੀਆਪੁਰ ਖੁਰਦ, ਗੁਰਨੇ ਖੁਰਦ, ਸਸਪਾਲੀ, ਫਰੀਦਕੇ, ਜਲਵੇੜਾ, ਬੀਰੇਵਾਲਾ ਡੋਗਰਾ, ਅਕਬਰਪੁਰ ਖੁਡਾਲ, ਧਰਮਪੁਰਾ, ਖੀਵਾ ਮੀਹਾਂ ਸਿੰਘ ਵਾਲਾ, ਤਾਲਬਵਾਲਾ, ਗੋਰਖਨਾਥ ਤੇ ਆਲਮਪੁਰ ਮੰਦਰਾਂ ਸ਼ਾਮਲ ਹਨ।
ਵਿਧਾਇਕ ਬੁੱਧਰਾਮ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਚਾਇਤੀ ਚੋਣਾਂ ’ਚ ਸਰਬਸੰਮਤੀ ਨੂੰ ਉਤਸ਼ਾਹਿਤ ਕਰਨ ਸਦਕਾ ਪਿੰਡਾਂ ਦੇ ਵਰਕਰਾਂ ਨੇ ਆਪਣੇ ਨਿੱਜੀ ਯਤਨਾਂ ਸਦਕਾ 15 ਪਿੰਡਾਂ ਦੀਆਂ ਪੰਚਾਇਤਾਂ ਦੀ ਸਰਬਸੰਮਤੀ ਨਾਲ ਚੋਣ ਕੀਤੀ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਲੋਕਤੰਤਰ ਵਿੱਚ ਵਿਸ਼ਵਾਸ਼ ਰੱਖਦੀ ਹੈ ਅਤੇ ਭਾਈਚਾਰਕ ਸਾਂਝ ਬਣਾਈ ਰੱਖਣ ਨੂੰ ਤਰਜੀਹ ਦਿੰਦੀ ਹੈ। ਉਨ੍ਹਾਂ ਨੇ ਪੰਚਾਂ/ਸਰਪੰਚਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਬਸੰਮਤੀ ਨਾਲ ਚੁਣੀਆਂ ਪੰਚਾਇਤਾਂ ਨੂੰ ਪੰਜਾਬ ਸਰਕਾਰ ਵੱਲੋਂ ਮਾਣ-ਸਤਿਕਾਰ ਦਿੱਤਾ ਜਾਵੇਗਾ ਅਤੇ ਵਿਕਾਸ ਕਾਰਜਾਂ ਨੂੰ ਪਹਿਲ ਦੇ ਅਧਾਰ ’ਤੇ ਹੋਵੇਗਾ। ਇਸ ਮੌਕੇ ਸੁਖਪਾਲ ਸਿੰਘ, ਸੋਹਣਾ ਸਿੰਘ ਕਲੀਪੁਰ, ਗੁਰਦਰਸ਼ਨ ਸਿੰਘ ਪਟਵਾਰੀ, ਰਣਜੀਤ ਸਿੰਘ ਫਰੀਦਕੇ, ਜਗਵਿੰਦਰ ਸਿੰਘ ਧਰਮਪੁਰਾ, ਜਰਨੈਲ ਸਿੰਘ, ਬਲਵਾਨ ਸਿੰਘ ਜਲਵੇੜਾ ਵੀ ਮੌਜੂਦ ਸਨ।

Advertisement

ਗੁਰਸੇਵਕ ਬਰਾੜ ਸਰਬਸੰਮਤੀ ਨਾਲ ਕੋਇਰ ਸਿੰਘ ਵਾਲਾ ਦੇ ਸਰਪੰਚ ਚੁਣੇ

ਨਵੇਂ ਚੁਣੇ ਸਰਪੰਚ ਗੁਰਸੇਵਕ ਬਰਾੜ ਪਿੰਡ ਵਾਸੀਆਂ ਨਾਲ।

ਭਗਤਾ ਭਾਈ (ਰਾਜਿੰਦਰ ਸਿੰਘ ਮਰਾਹੜ): ਪਿੰਡ ਕੋਇਰ ਸਿੰਘ ਵਾਲਾ ਦੇ ਲੋਕਾਂ ਨੇ ਆਪਸੀ ਭਾਈਚਾਰਕ ਸਾਂਝ ਦਾ ਸਬੂਤ ਦਿੰਦਿਆਂ ਸਰਪੰਚ ਤੇ ਚਾਰ ਪੰਚਾਂ ਦੀ ਸਰਬਸੰਮਤੀ ਨਾਲ ਚੋਣ ਕੀਤੀ ਹੈ। ਪਿੰਡ ਦੇ ਨੌਜਵਾਨ ਗੁਰਸੇਵਕ ਸਿੰਘ ਬਰਾੜ ਨੂੰ ਸਰਬਸੰਮਤੀ ਨਾਲ ਸਰਪੰਚ ਚੁਣਿਆ ਗਿਆ ਹੈ। ਇਸ ਤੋਂ ਇਲਾਵਾ ਚਾਰ ਪੰਚ ਨਿਰਮਲ ਸਿੰਘ, ਮਨਦੀਪ ਸਿੰਘ, ਹਰਪ੍ਰੀਤ ਸਿੰਘ ਗਿੱਲ ਤੇ ਹਰਜੀਤ ਕੌਰ ਨਿਰਵਾਣ ਚੁਣੇ ਗਏ ਹਨ। ਇਥੇ ਜ਼ਿਕਰਯੋਗ ਹੈ ਕਿ ਗੁਰਮੁੱਖ ਸਿੰਘ ਬਰਾੜ ਦੇ ਭਰਾ ਕੁਲਦੀਪ ਬਰਾੜ ਨੇ ਆਪਣੇ ਕਾਗਜ਼ ਵਾਪਸ ਲੈ ਲਏ ਹਨ। ਹੁਣ ਇੱਥੇ ਤਿੰਨ ਮੈਂਬਰਾਂ ਲਈ ਵੋਟਾਂ ਪੈਣਗੀਆਂ। ਵਿਧਾਇਕ ਬਲਕਾਰ ਸਿੱਧੂ, ਗੁਰਮੁੱਖ ਬਰਾੜ, ਗੁਰਵਿੰਦਰ ਜੈਲਦਾਰ, ਕੁਲਦੀਪ ਸਿੰਘ ਸਾਬਕਾ ਪੰਚ ਤੇ ਲਖਵੀਰ ਸਿੰਘ ਨੇ ਨਵੀਂ ਚੁਣੀ ਪੰਚਾਇਤ ਨੂੰ ਵਧਾਈ ਦਿੱਤੀ ਹੈ। ਇਸ ਮੌਕੇ ਜੱਸੀ ਬਰਾੜ ਨੰਬਰਦਾਰ, ਬਲਵਿੰਦਰ ਜੈਲਦਾਰ, ਵਜੀਰ ਸਿੰਘ ਪੰਚ, ਮੰਦਰ ਸਿੰਘ ਸਾਬਕਾ ਸਰਪੰਚ, ਗੁਰਮੀਤ ਬਰਾੜ, ਮੇਜਰ ਨਿਰਵਾਣ, ਬਹਾਦਰ ਚੱਠਾ, ਭੋਲਾ ਨਿਰਵਾਣ, ਸਿਕੰਦਰ ਬਰਾੜ, ਹਰਮਿੰਦਰ ਢਿੱਲੋਂ ਤੇ ਪਿੰਡ ਵਾਸੀ ਹਾਜ਼ਰ ਸਨ।

Advertisement
Advertisement