ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਐਰੋਸਿਟੀ ਵਿੱਚ 15 ਘੰਟਿਆਂ ਤੋਂ ਬੱਤੀ ਗੁੱਲ

08:56 AM Sep 14, 2024 IST
ਮੁਹਾਲੀ ਏਅਰਪੋਰਟ ਸੜਕ ’ਤੇ ਮੁਜ਼ਾਹਰਾ ਕਰਦੇ ਹੋਏ ਆਈਟੀ ਸਿਟੀ ਤੇ ਐਰੋਸਿਟੀ ਦੇ ਵਸਨੀਕ।

ਦਰਸ਼ਨ ਸਿੰਘ ਸੋਢੀ
ਐਸਏਐਸ ਨਗਰ (ਮੁਹਾਲੀ), 13 ਸਤੰਬਰ
ਮੁਹਾਲੀ ਏਅਰਪੋਰਟ ਨੇੜਲੇ ਐਰੋਸਿਟੀ ਅਤੇ ਸੈਕਟਰ-82-ਏ ਸਥਿਤ ਆਈਟੀ ਸਿਟੀ ਵਿੱਚ ਬਿਜਲੀ ਅਤੇ ਪਾਣੀ ਦੀ ਸਮੱਸਿਆ ਖ਼ਿਲਾਫ਼ ਏਅਰਪੋਰਟ ਸੜਕ ’ਤੇ ਚੱਕਾ ਜਾਮ ਕਰ ਕੇ ਪੰਜਾਬ ਸਰਕਾਰ ਅਤੇ ਪਾਵਰਕੌਮ ਖ਼ਿਲਾਫ਼ ਮੁਜ਼ਾਹਰਾ ਕੀਤਾ। ਸੋਸ਼ਲ ਵਰਕਰ ਗੁਰਵਿੰਦਰ ਸਿੰਘ ਸਣੇ ਐਰੋਸਿਟੀ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਆਰਐਲ ਗਰੋਵਰ, ਕੁਲਦੀਪ ਸਿੰਘ, ਕੁਲਵਿੰਦਰ ਸਿੰਘ, ਐਨਕੇ ਲੂਨਾ, ਲਖਵਿੰਦਰ ਸਿੰਘ ਅਤੇ ਹੋਰਨਾਂ ਵਿਅਕਤੀਆਂ ਨੇ ਆਈਟੀ ਸਿਟੀ ਅਤੇ ਐਰੋਸਿਟੀ ਦੇ ਵੱਖ-ਵੱਖ ਬਲਾਕਾਂ ਵਿੱਚ ਬਿਜਲੀ ਅਤੇ ਪਾਣੀ ਦੀ ਸਪਲਾਈ ਦਾ ਬਹੁਤ ਮਾੜਾ ਹੈ। ਬੀਤੀ ਦੇਰ ਰਾਤ ਤੱਕ ਬੱਤੀ ਗੁੱਲ ਰਹਿਣ ਕਾਰਨ ਲੋਕ ਸੜਕਾਂ ’ਤੇ ਉਤਰ ਆਏ। ਹਾਲਾਂਕਿ ਅਧਿਕਾਰੀ ਇਹ ਦਾਅਵਾ ਕਰ ਰਹੇ ਹਨ ਕਿ ਆਈਟੀ ਸਿਟੀ ਵਿੱਚ ਬਿਜਲੀ ਬਹਾਲ ਹੋ ਗਈ ਹੈ ਪ੍ਰੰਤੂ ਲੋਕਾਂ ਦਾ ਕਹਿਣਾ ਹੈ ਕਿ ਅਜੇ ਤਾਈਂ ਬੱਤੀ ਗੁੱਲ ਹੈ। ਇੰਜ ਹੀ ਐਰੋਸਿਟੀ ਬਲਾਕ-ਜੀ ਅਤੇ ਹੋਰਨਾਂ ਬਲਾਕਾਂ ਵਿੱਚ ਸਵੇਰੇ ਤੜਕੇ ਹੀ ਬਿਜਲੀ ਚਲੀ ਗਈ ਸੀ, ਦੇਰ ਸ਼ਾਮ ਤੱਕ ਬਿਜਲੀ ਨਹੀਂ ਆਈ।
ਆਰਐਲ ਗਰੋਵਰ ਨੇ ਦੱਸਿਆ ਕਿ ਬਿਜਲੀ ਨਾ ਆਉਣ ਕਾਰਨ ਪੀਣ ਵਾਲੇ ਪਾਣੀ ਦੀ ਸਪਲਾਈ ਵੀ ਨਹੀਂ ਹੋਈ। ਇਨਵਰਟਰ ਵੀ ਜਵਾਬ ਦੇ ਗਏ ਹਨ। ਲੋਕ ਕਾਰਾਂ ਵਿੱਚ ਮੋਬਾਈਲ ਫੋਨ ਚਾਰਜ ਕਰ ਰਹੇ ਹਨ। ਇੱਕ ਔਰਤ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਰਿਸ਼ਤੇਦਾਰਾਂ ਦੇ ਘਰ ਜਾਣਾ ਪਿਆ। ਉਨ੍ਹਾਂ ਨੇ ਪਾਵਰਕੌਮ ਸਟਾਫ਼ ਦੇ ਹਵਾਲੇ ਨਾਲ ਦੱਸਿਆ ਕਿ ਵਿਭਾਗ ਦਾ ਪੁਰਾਣਾ ਸਟਾਫ਼ ਨਵੀਆਂ ਤਕਨੀਕਾਂ ਤੋਂ ਅਣਜਾਣ ਹੈ।
ਕੌਂਸਲਰ ਕੁਲਦੀਪ ਕੌਰ ਧਨੋਆ ਨੇ ਦੱਸਿਆ ਕਿ ਸੈਕਟਰ-69 ਵਿੱਚ ਲਗਪਗ 150 ਘਰਾਂ ਵਿੱਚ ਦੋ ਰਾਤਾਂ ਤੋਂ ਬਿਜਲੀ ਨਾ ਹੋਣ ਕਾਰਨ ਲੋਕ ਸੌਂ ਨਹੀਂ ਸਕੇ। ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਲੋਕਾਂ ਨੂੰ ਲਾਵਾਰਿਸ ਛੱਡ ਕੇ ਗੁਆਂਢੀ ਸੂਬਿਆਂ ਦੀ ਵੱਧ ਫ਼ਿਕਰ ਕਰਦੇ ਹਨ। ਅਜੈਬ ਸਿੰਘ ਬਾਕਰਪੁਰ ਨੇ ਦੱਸਿਆ ਕਿ ਫੇਜ਼-7 ’ਚ ਬਿਜਲੀ ਸਪਲਾਈ ਦਾ ਮਾੜਾ ਹੈ।
ਉਧਰ, ਡੀਐੱਸਪੀ (ਸਪੈਸ਼ਲ-ਕਰਾਈਮ) ਨਵੀਨਪਾਲ ਸਿੰਘ ਲਹਿਲ, ਡੀਐਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਨੇ ਮੌਕੇ ’ਤੇ ਪਹੁੰਚ ਕੇ ਲੋਕਾਂ ਨੂੰ ਸ਼ਾਂਤ ਕੀਤਾ ਅਤੇ ਪੀੜਤ ਲੋਕਾਂ ਨੂੰ ਲੈ ਕੇ 66 ਕੇਵੀ ਸਬ ਸਟੇਸ਼ਨ ਪਹੁੰਚੇ, ਜਿੱਥੇ ਅਧਿਕਾਰੀਆਂ ਨਾਲ ਮੀਟਿੰਗ ਕਰਵਾਈ ਗਈ। ਪਾਵਰਕੌਮ ਦੇ ਅਧਿਕਾਰੀਆਂ ਨੇ ਜਲਦੀ ਸਮੱਸਿਆ ਹੱਲ ਕਰਨ ਦਾ ਭਰੋਸਾ ਦੇ ਕੇ ਘਰ ਤੋਰ ਦਿੱਤਾ ਪਰ ਸ਼ੁੱਕਰਵਾਰ ਨੂੰ ਦੇਰ ਸ਼ਾਮ ਤੱਕ ਐਰੋਸਿਟੀ ਵਿੱਚ ਬੱਤੀ ਗੁੱਲ ਸੀ।

Advertisement

ਸਾਬਕਾ ਮੰਤਰੀ ਕੰਗ ਦੀ ਅਗਵਾਈ ਹੇਠ ਗਰਿੱਡ ਅੱਗੇ ਧਰਨਾ

ਮੁੱਲਾਂਪੁਰ ਗਰੀਬਦਾਸ (ਚਰਨਜੀਤ ਸਿੰਘ ਚੰਨੀ): ਪਾਵਰਕੌਮ ਦੇ ਗਰਿੱਡ ਮੁੱਲਾਂਪੁਰ ਗਰੀਬਦਾਸ ਅਤੇ ਮਾਜਰਾ ਤੋਂ ਲੱਗ ਰਹੇ ਬਿਜਲੀ ਦੇ ਅਣਐਲਾਨੇ ਕੱਟਾਂ ਕਰ ਕੇ ਲੋਕ ਪ੍ਰੇਸ਼ਾਨ ਹਨ। ਮੁੱਲਾਂਪੁਰ ਗਰੀਬਦਾਸ ਵਿੱਚ ਗਰਿੱਡ ਅੱਗੇ ਅੱਜ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਤੇ ਪਿੰਡ ਘੰਡੌਲੀ ਦੇ ਸਾਬਕਾ ਸਰਪੰਚ ਗਿਆਨ ਸਿੰਘ ਦੀ ਅਗਵਾਈ ਵਿੱਚ ਲੋਕਾਂ ਨੇ ਨਾਅਰੇਬਾਜ਼ੀ ਕਰਦਿਆਂ ਰੋਸ ਪ੍ਰਗਟ ਕੀਤਾ। ਲੋਕਾਂ ਅਨੁਸਾਰ ਲੰਬੇ ਬਿਜਲੀ ਕੱਟਾਂ ਬਾਰੇ ਬਿਜਲੀ ਦਫ਼ਤਰਾਂ ਵਿੱਚ ਬੈਠੇ ਕਰਮਚਾਰੀ ਤਸੱਲੀਬਖ਼ਸ਼ ਜਵਾਬ ਨਹੀਂ ਦਿੰਦੇ। ਉਨ੍ਹਾਂ ਕਿਹਾ ਕਿ ਇਲਾਕੇ ਵਿੱਚ ਕਈ ਦੁਕਾਨਦਾਰਾਂ ਦਾ ਕੰਮ ਹੀ ਬਿਜਲੀ ’ਤੇ ਨਿਰਭਰ ਹੈ। ਇਨਵਰਟਰ ਵੀ ਜਵਾਬ ਦੇ ਜਾਂਦੇ ਹਨ। ਦੱਸਣਯੋਗ ਹੈ ਕਿ ਘਰੇਲੂ ਪਾਣੀ ਵਾਲੇ ਟਿਊਬਵੈੱਲਾਂ ’ਤੇ ਜੈਨਰੇਟਰਾਂ ਦਾ ਪ੍ਰਬੰਧ ਨਾ ਹੋਣ ਕਰ ਕੇ ਲੋਕ ਪਾਣੀ ਨੂੰ ਤਰਸ ਰਹੇ ਹਨ।

Advertisement
Advertisement