ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੁਲ ਡਿੱਗਣ ਦੇ ਮਾਮਲੇ ਵਿੱਚ 15 ਇੰਜਨੀਅਰ ਮੁਅੱਤਲ

11:16 PM Jul 05, 2024 IST

ਪਟਨਾ, 5 ਜੁਲਾਈ

Advertisement

ਬਿਹਾਰ ਸਰਕਾਰ ਨੇ ਸੂਬੇ ਵਿੱਚ ਲਗਾਤਾਰ ਪੁਲ ਡਿੱਗਣ ਦੇ ਹਾਦਸੇ ਵਾਪਰਨ ਸਬੰਧੀ 15 ਇੰਜਨੀਅਰਾਂ ਨੂੰ ਮੁਅੱਤਲ ਕਰ ਦਿੱਤਾ ਹੈ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਹ ਫ਼ੈਸਲਾ ਇੱਕ ਜਾਂਚ ਪੈਨਲ ਨੇ ਜਲ ਸਰੋਤ ਵਿਭਾਗ (ਡਬਲਿਊਆਰਡੀ) ਨੂੰ ਆਪਣੀ ਰਿਪੋਰਟ ਸੌਂਪਣ ਮਗਰੋਂ ਲਿਆ ਗਿਆ ਹੈ। ਡਬਲਿਊਆਰਡੀ ਦੇ ਵਧੀਕ ਮੁੱਖ ਸਕੱਤਰ ਚੇਤੰਨਿਆ ਪ੍ਰਸਾਦ ਨੇ ਦੱਸਿਆ, “ਜਾਂਚ ਦੌਰਾਨ ਪਾਇਆ ਗਿਆ ਕਿ ਇੰਜਨੀਅਰਾਂ ਨੇ ਲਾਪ੍ਰਵਾਹੀ ਵਰਤੀ ਅਤੇ ਸਹੀ ਢੰਗ ਨਾਲ ਪ੍ਰਾਜੈਕਟਾਂ ਦੀ ਨਿਗਰਾਨੀ ਨਹੀਂ ਕੀਤੀ। ਸੂਬੇ ਵਿੱਚ ਕਾਜ਼ਵੇਅ ਅਤੇ ਛੋਟੇ ਪੁਲਾਂ ਦੇ ਡਿੱਗਣ ਦਾ ਇਹੀ ਮੁੱਖ ਕਾਰਨ ਹੈ।’’ ਮੁਅੱਤਲ ਕੀਤੇ ਗਏ ਅਧਿਕਾਰੀਆਂ ਵਿੱਚ ਤਿੰਨ ਕਾਰਜਕਾਰੀ ਇੰਜਨੀਅਰ ਵੀ ਸ਼ਾਮਲ ਹਨ। ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ 17 ਦਿਨਾਂ ਦੌਰਾਨ ਸੀਵਾਨ, ਸਾਰਨ, ਮਧੂਬਨੀ, ਅਰਰੀਆ, ਪੂਰਬੀ ਚੰਪਾਰਨ ਅਤੇ ਕਿਸ਼ਨਗੰਜ ਜ਼ਿਲ੍ਹਿਆਂ ਵਿੱਚ ਕੁੱਲ 10 ਪੁਲ ਡਿੱਗੇ ਹਨ। -ਪੀਟੀਆਈ

Advertisement
Advertisement
Advertisement