ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਆਂਧਰਾ, ਮੱਧ ਪ੍ਰਦੇਸ਼ ਤੇ ਝਾਰਖੰਡ ’ਚ 3 ਸੜਕ ਹਾਦਸਿਆਂ ਕਾਰਨ 15 ਮੌਤਾਂ

11:53 AM Jun 14, 2024 IST

ਅਮਰਾਵਤੀ/ਦਤੀਆ/ਗੜ੍ਹਵਾ, 14 ਜੂਨ
ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਝਾਰਖੰਡ ਵਿੱਚ ਅੱਜ ਤਿੰਨ ਸੜਕ ਹਾਦਸਿਆਂ ਵਿੱਚ 15 ਵਿਅਕਤੀਆਂ ਦੀ ਮੌਤ ਹੋ ਗਈ। ਆਂਧਰਾ ਪ੍ਰਦੇਸ਼ ਦੇ ਕ੍ਰਿਸ਼ਨਾ ਜ਼ਿਲ੍ਹੇ ਵਿੱਚ ਸੜਕ ਹਾਦਸੇ ਵਿੱਚ ਛੇ ਵਿਅਕਤੀਆਂ ਦੀ ਉਦੋਂ ਮੌਤ ਹੋ ਗਈ, ਜਦੋਂ ਕੰਟੇਨਰ ਅਤੇ ਮਿੰਨੀ ਟਰੱਕ ਦੀ ਟੱਕਰ ਹੋ ਗਈ। ਦੋਵਾਂ ਵਾਹਨਾਂ ਦੇ ਡਰਾਈਵਰਾਂ ਤੇ ਤਿੰਨ ਹੋਰਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਇਕ ਹੋਰ ਨੇ ਹਸਪਤਾਲ ਲਿਜਾਂਦੇ ਸਮੇਂ ਦਮ ਤੋੜ ਦਿੱਤਾ। ਹਾਦਸੇ ਵੇਲੇ ਟਰੱਕ ਵਿੱਚ 10 ਵਿਅਕਤੀ ਸਵਾਰ ਸਨ ਅਤੇ ਕੰਟੇਨਰ ਵਿੱਚ ਡਰਾਈਵਰ ਅਤੇ ਕਲੀਨਰ ਸੀ। ਇਸ ਦੌਰਾਨ ਮੱਧ ਪ੍ਰਦੇਸ਼ ਦੇ ਦਤੀਆ ਜ਼ਿਲ੍ਹੇ ਵਿੱਚ ਤੜਕੇ ਮੰਦਰ ਦੇ ਸ਼ਰਧਾਲੂਆਂ ਨੂੰ ਲਿਜਾ ਰਹੇ ਟਰੈਕਟਰ-ਟਰਾਲੀ ਦੇ ਪਲਟਣ ਕਾਰਨ ਦੋ ਲੜਕੀਆਂ ਅਤੇ ਦੋ ਔਰਤਾਂ ਦੀ ਮੌਤ ਹੋ ਗਈ ਅਤੇ 20 ਜ਼ਖ਼ਮੀ ਹੋ ਗਏ। ਇਸ ਦੌਰਾਨ ਝਾਰਖੰਡ ਦੇ ਗੜ੍ਹਵਾ ਜ਼ਿਲ੍ਹੇ ਵਿੱਚ ਆਟੋ-ਰਿਕਸ਼ਾ ਦੀ ਟਰੱਕ ਨਾਲ ਆਹਮੋ-ਸਾਹਮਣੇ ਟੱਕਰ ਵਿੱਚ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਛੇ ਜ਼ਖ਼ਮੀ ਹੋ ਗਏ। 12 ਜਣੇ ਆਟੋ-ਰਿਕਸ਼ਾ 'ਚ ਗੁਜਰਾਤ ਜਾ ਰਹੀ ਰੇਲਗੱਡੀ 'ਤੇ ਚੜ੍ਹਨ ਲਈ ਨਗਰ ਉਨਟਾਰੀ ਰੇਲਵੇ ਸਟੇਸ਼ਨ ਜਾ ਰਹੇ ਸਨ, ਜਦੋਂ ਆਟੋ ਤੇਜ਼ ਰਫਤਾਰ ਟਰੱਕ ਨਾਲ ਟਕਰਾਅ ਗਿਆ।

Advertisement

Advertisement