ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਚੀਨ ਵਿੱਚ ਮੀਂਹ ਕਾਰਨ 15 ਮੌਤਾਂ; ਚਾਰ ਲਾਪਤਾ

07:01 AM Jul 06, 2023 IST
ਚੌਂਗਕਿੰਗ ਦੇ ਵਾਨਝਾੳੂ ਜ਼ਿਲ੍ਹੇ ਵਿੱਚ ਲੋਕਾਂ ਨੂੰ ਸੁਰੱਖਿਅਤ ਥਾਂ ’ਤੇ ਲਿਜਾਂਦੇ ਹੋਏ ਬਚਾਅ ਕਰਮੀ। -ਫੋਟੋ: ਰਾਇਟਰਜ਼

ਪੇਈਚਿੰਗ, 5 ਜੁਲਾਈ
ਚੀਨ ਦੇ ਚੌਂਗਕਿੰਗ ਸ਼ਹਿਰ ਵਿੱਚ ਤੇਜ਼ ਮੀਂਹ ਕਾਰਨ ਲਗਪਗ 15 ਜਣਿਆਂ ਦੀ ਮੌਤ ਹੋ ਗਈ, ਜਦੋਂਕਿ ਚਾਰ ਹੋਰ ਲਾਪਤਾ ਹਨ। ਇਹ ਜਾਣਕਾਰੀ ਸਥਾਨਕ ਅਧਿਕਾਰੀਆਂ ਨੇ ਦਿੱਤੀ ਹੈ।
ਐਮਰਜੈਂਸੀ ਮੈਨੇਜਮੈਂਟ ਦੀ ਮਿਉਂਸਿਪਲ ਬਿੳੂਰੋ ਮੁਤਾਬਕ, ਤੇਜ਼ ਮੀਂਹ ਮਗਰੋਂ ਯਾਂਗਜ਼ੀ ਦਰਿਆ ਨਾਲ ਲਗਦੇ ਖੇਤਰਾਂ ਵਿੱਚ ਹੜ੍ਹਾਂ ਵਰਗੇ ਹਾਲਾਤ ਬਣ ਗਏ, ਜਿਸ ਕਾਰਨ 19 ਜ਼ਿਲ੍ਹਿਆਂ ਅਤੇ ਕਾੳੂਂਟੀਆਂ ਵਿੱਚ 1,30,000 ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ। ਸ਼ਿਨਹੂਆ ਏਜੰਸੀ ਨੇ ਬਿੳੂਰੇ ਦੇ ਹਵਾਲੇ ਨਾਲ ਦੱਸਿਆ ਕਿ 7500 ਹੈਕਟੇਅਰ ਤੋਂ ਵੱਧ ਫ਼ਸਲਾਂ ਨੂੰ ਨੁਕਸਾਨ ਪੁੱਜਾ ਹੈ। ਹੜ੍ਹਾਂ ਦੇ ਮੱਦੇਨਜ਼ਰ ਸ਼ਹਿਰ ਦੇ ਐਮਰਜੈਂਸੀ ਰਿਸਪਾਂਸ ਹੈੱਡਕੁਆਰਟਰ ਦਫ਼ਤਰ ਵੱਲੋਂ ਰਾਹਤ ਪ੍ਰਕਿਰਿਆ ਵਿੱਚ ਤੇਜ਼ੀ ਲਿਆਂਦੀ ਗਈ ਹੈ। ਸਭ ਤੋਂ ਵੱਧ ਪ੍ਰਭਾਵਿਤ ਖੇਤਰ ਵਾਨਝੋੳੂ ਜ਼ਿਲ੍ਹੇ ਵਿੱਚ ਟੈਂਟ, ਕੰਬਲ ਅਤੇ ਫੋਲਡਿੰਗ ਬੈੱਡ ਸਮੇਤ ਆਫ਼ਤ ਰਾਹਤ ਸਮੱਗਰੀ ਦੀਆਂ 29,000 ਤੋਂ ਵੱਧ ਵਸਤਾਂ ਭੇਜੀਆਂ ਗਈਆਂ ਹਨ। ਚੌਂਗਕਿੰਗ ਵਿੱਚ ਸੱਤ ਦਰਿਆ ਖ਼ਤਰੇ ਦੇ ਨਿਸ਼ਾਨ ਦੇ ਉਪਰੋਂ ਦੀ ਵਹਿ ਰਹੇ ਹਨ। ਸ਼ਹਿਰ ਦੇ ਕੁੱਲ 24 ਜ਼ਿਲ੍ਹਿਆਂ ਤੇ ਕਾੳੂਂਟੀਆਂ ਵਿੱਚ ਸੋਮਵਾਰ ਸਵੇਰੇ ਅੱਠ ਵਜੇ ਤੋਂ ਮੰਗਲਵਾਰ ਸਵੇਰੇ ਅੱਠ ਵਜੇ ਤੱਕ ਤੇਜ਼ ਮੀਂਹ ਪੈਣ ਦੀਆਂ ਰਿਪੋਰਟਾਂ ਹਨ। ਵਾਨਝੋੳੂ ਦੇ ਬਾਇਯਾਨ ਪਿੰਡ ਵਿੱਚ 24 ਘੰਟਿਆਂ ਦੌਰਾਨ ਸਭ ਤੋਂ ਵੱਧ 251.5 ਐੱਮਐੱਮ ਮੀਂਹ ਪਿਆ ਹੈ। -ਆਈਏਐੱਨਐੱਸ

Advertisement

Advertisement
Tags :
ਕਾਰਨਮੀਂਹਮੌਤਾਂਲਾਪਤਾਵਿੱਚ