ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਰੂਸ ਵਿੱਚ ਇਮਾਰਤ ਢਹਿਣ ਕਾਰਨ 15 ਹਲਾਕ

07:04 AM May 14, 2024 IST
ਰੂਸ ਦੇ ਬੈੱਲਗਰਾਦ ’ਚ ਮਿਜ਼ਾਈਲ ਹਮਲੇ ਵਿੱਚ ਨੁਕਸਾਨੀ ਗਈ ਇਮਾਰਤ। -ਫੋਟੋ: ਰਾਇਟਰਜ਼

ਮਾਸਕੋ, 13 ਮਈ
ਰੂਸ ਦੇ ਸਰਹੱਦੀ ਸ਼ਹਿਰ ਬੈੱਲਗਰਾਦ ਵਿੱਚ ਐਤਵਾਰ ਨੂੰ ਇੱਕ ਇਮਾਰਤ ਦੇ ਅੰਸ਼ਿਕ ਤੌਰ ’ਤੇ ਢਹਿ ਜਾਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਲਗਪਗ 15 ਹੋ ਗਈ ਹੈ, ਜਦੋਂਕਿ 20 ਹੋਰ ਜ਼ਖਮੀ ਹਨ। ਰੂਸੀ ਅਧਿਕਾਰੀਆਂ ਨੇ ਦੋਸ਼ ਲਾਇਆ ਕਿ ਯੂਕਰੇਨ ਵੱਲੋਂ ਗੋਲੇ ਦਾਗ਼ੇ ਜਾਣ ਕਾਰਨ ਇਹ ਘਟਨਾ ਵਾਪਰੀ ਹੈ। ਆਨਲਾਈਨ ਵੀਡੀਓ ਫੁਟੇਜ ਵਿੱਚ ਬਚਾਅ ਕਰਮੀ ਇਮਾਰਤ ਦੀਆਂ ਨੁਕਸਾਨੀਆਂ ਗਈਆਂ ਪੌੜੀਆਂ ਵਿੱਚੋਂ ਬਚੇ ਹੋਏ ਲੋਕਾਂ ਦੀ ਭਾਲ ਕਰਦੇ ਦਿਖਾਈ ਦੇ ਰਹੇ ਹਨ, ਹਾਲਾਂਕਿ, ਛੱਤ ਦਾ ਇੱਕ ਹਿੱਸਾ ਢਹਿ ਜਾਣ ਕਾਰਨ ਉਹ ਮੌਕੇ ਤੋਂ ਚਲੇ ਗਏ। ਰੂਸ ਦੇ ਐਮਰਜੈਂਸੀ ਸੇਵਾਵਾਂ ਮੰਤਰਾਲੇ ਨੇ ਕਿਹਾ ਕਿ ਮਲਬੇ ਵਿੱਚੋਂ ਹੁਣ ਤੱਕ 13 ਲਾਸ਼ਾਂ ਕੱਢੀਆਂ ਜਾ ਚੁੱਕੀਆਂ ਹਨ। ਦੇਸ਼ ਦੀ ਚੋਟੀ ਦੀ ਕਾਨੂੰਨ ਲਾਗੂ ਕਰਨ ਵਾਲੀ ਏਜੰਸੀ ਰੂਸੀ ਜਾਂਚ ਕਮੇਟੀ ਨੇ ਇੱਕ ਬਿਆਨ ਵਿੱਚ ਕਿਹਾ ਕਿ 10 ਮੰਜ਼ਿਲਾ ਇਮਾਰਤ ਯੂਕਰੇਨ ਵੱਲੋਂ ਗੋਲੇ ਦਾਗ਼ੇ ਜਾਣ ਕਾਰਨ ਢਹਿ ਗਈ ਹੈ। ਰੂਸ ਦੇ ਰੱਖਿਆ ਮੰਤਰਾਲੇ ਨੇ ਬਾਅਦ ਵਿੱਚ ਸੋਸ਼ਲ ਮੀਡੀਆ ’ਤੇ ਇੱਕ ਪੋਸਟ ਵਿੱਚ ਕਿਹਾ ਕਿ ਇਮਾਰਤ ਇੱਕ ਮਿਜ਼ਾਈਲ ਦੇ ਟੁਕੜਿਆਂ ਨਾਲ ਨੁਕਸਾਨੀ ਗਈ ਜਿਸ ਨੂੰ ਫੁੰਡਿਆ ਗਿਆ ਸੀ। ਪੋਸਟ ਵਿੱਚ ਕਿਹਾ ਗਿਆ ਹੈ ਕਿ ਹਵਾਈ ਫੌਜ ਨੇ ਬੈੱਲਗਰਾਦ ਖੇਤਰ ਵਿੱਚ ਕਈ ਰਾਕੇਟਾਂ ਦੇ ਨਾਲ-ਨਾਲ ਦੋ ਡਰੋਨਾਂ ਨੂੰ ਵੀ ਫੁੰਡਿਆ ਹੈ। ਇਸ ਦੇ ਨਾਲ ਹੀ ਪੂਰੇ ਬੈੱਲਗਰਾਦ ’ਚ ਹਵਾਈ ਹਮਲਿਆਂ ਸਬੰਧੀ ਚਿਤਾਵਨੀ ਜਾਰੀ ਕੀਤੀ ਗਈ ਹੈ। ਬੈੱਲਗਰਾਦ ਦੇ ਗਵਰਨਰ ਵਿਆਚਸਲਾਵ ਗਲਾਦਕੋਵ ਨੇ ਦੱਸਿਆ ਕਿ ਸ਼ਹਿਰ ਵਿੱਚ ਸ਼ਨਿੱਚਰਵਾਰ ਸ਼ਾਮ ਨੂੰ ਵੀ ਅੱਗ ਲੱਗਣ ਦੀ ਸੂਚਨਾ ਮਿਲੀ ਸੀ, ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 29 ਹੋਰ ਜ਼ਖਮੀ ਹੋ ਗਏ ਸਨ। -ਏਪੀ

Advertisement

Advertisement
Advertisement