ਲੋਕ ਨਾਚ ਬਾਰੇ 15 ਰੋਜ਼ਾ ਵਰਕਸ਼ਾਪ
11:38 AM Oct 20, 2024 IST
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 19 ਅਕਤੂਬਰ
ਆਰੀਆ ਕੰਨਿਆ ਕਾਲਜ ਵਿੱਚ ਯੁਵਕ ਮਹੋਤਸਵ ਤੇ ਸੰਸਕ੍ਰਿਤਕ ਵਿਭਾਗ ਵਲੋਂ 15 ਰੋਜ਼ਾ ਲੋਕ ਨਾਚ ਕਾਰਜਸ਼ਾਲਾ ਕਰਵਾਈ ਗਈ। ਕਾਰਜਸ਼ਾਲਾ ਦੀ ਸਮਾਪਤੀ ’ਤੇ ਅੱਜ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਦੇ ਹੋਏ ਕਾਲਜ ਦੀ ਪ੍ਰਿੰਸੀਪਲ ਡਾ. ਆਰਤੀ ਤਰੇਹਨ ਨੇ ਕਿਹਾ ਕਿ ਵਿਦਿਆਰਥਣਾਂ ਨੂੰ ਭਾਰਤੀ ਸੱਭਿਆਚਾਰ, ਹਰਿਆਣਾ ਰਾਜ ਦੀ ਬੋਲੀ, ਰੀਤੀ ਰਿਵਾਜ, ਰਹਿਣ ਸਹਿਣ, ਖਾਣ ਪੀਣ ਦੀ ਜਾਣਕਾਰੀ ਅਤੇ ਲੋਕ ਨ੍ਰਿਤ ਨੂੰ ਜਿਊਂਦਾ ਰੱਖਣ ਦੇ ਉਦੇਸ਼ ਨਾਲ ਇਸ ਕਾਰਜਸ਼ਾਲਾ ਦਾ ਆਯੋਜਨ ਕੀਤਾ ਗਿਆ ਸੀ। ਇਸ ਵਿਚ ਮੁੱਖ ਕੋਚ ਦੀ ਭੂਮਿਕਾ ਮੁਦਰਾ ਗਰੁੱਪ ਆਫ ਪਰਫਾਰਮਿੰਗ ਆਰਟਸ ਅੰਬਾਲਾ ਦੀ ਸ਼ਿਵਾਨੀ ਨੇ ਨਿਭਾਈ। ਪਾਇਲ ਨੇ ਕਾਲਜ ਦੀਆਂ 38 ਵਿਦਿਆਰਥਣਾਂ ਨੂੰ ਭਾਰਤ ਦੇ ਵੱਖ ਵੱਖ ਸੂਬਿਆਂ ਦੇ ਲੋਕ ਨਾਚ ਤੋਂ ਜਾਣੂ ਕਰਾਇਆ।
Advertisement
Advertisement