15 ਨਵੰਬਰ ਤੱਕ ਲਾਗੂ ਕੀਤੀ ਜਾਵੇਗੀ ਓਡ-ਈਵਨ ਯੋਜਨਾ

ਪੱਤਰ ਪ੍ਰੇਰਕ
ਨਵੀਂ ਦਿੱਲੀ, 8 ਅਕਤੂਬਰ
ਦਿੱਲੀ ਵਿਚ ਓਡ-ਈਵਨ ਯੋਜਨਾ 4 ਤੋਂ 15 ਨਵੰਬਰ ਤੱਕ ਲਾਗੂ ਕੀਤੀ ਜਾਵੇਗੀ। ਓਡ-ਈਵਨ ਯੋਜਨਾ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਔਰਤਾਂ ਤੇ ਦੋ ਪਹੀਆ ਵਾਹਨਾਂ ਤੇ ਸੀਐੱਨਜੀ ਵਾਹਨਾਂ ਨੂੰ ਛੋਟ ਦੇਣ ਲਈ ਟਰਾਂਸਪੋਰਟ ਵਿਭਾਗ ਤੋਂ ਤਿੰਨ ਦਿਨਾਂ ਵਿੱਚ ਰਾਏ ਮੰਗੀ ਹੈ। ਰਿਪੋਰਟ ਆਉਣ ਤੋਂ ਬਾਅਦ ਸਰਕਾਰ ਫ਼ੈਸਲਾ ਲਵੇਗੀ। ਦਿੱਲੀ ਸਰਕਾਰ ਵੱਲੋਂ ਕਿਹਾ ਗਿਆ ਹੈ, ‘ਨਵੰਬਰ ਵਿੱਚ ਦਿੱਲੀ ਦੇ ਆਸ ਪਾਸ ਦੇ ਸੂਬਿਆਂ ਵਿੱਚ ਪਰਾਲੀ ਸਾੜ ਦਿੱਤੀ ਜਾਂਦੀ ਹੈ। ਇਸ ਕਾਰਨ ਦਿੱਲੀ ਇੱਕ ਗੈਸ ਚੈਂਬਰ ਬਣ ਜਾਂਦੀ ਹੈ।’ ਮੁੱਖ ਮੰਤਰੀ ਵੱਲੋਂ ਸਰਦੀਆਂ ਦੀ ਕਾਰਜ ਯੋਜਨਾ ਤਿਆਰ ਕੀਤੀ ਗਈ ਤੇ ਇਸ ਦੇ ਤਹਿਤ ਓਡ-ਈਵਨ ਯੋਜਨਾ ਦਾ ਐਲਾਨ ਕੀਤਾ ਗਿਆ ਸੀ। ਸਰਕਾਰ ਓਡ-ਈਵਨ ਨੰਬਰਾਂ ਦੇ ਵਾਹਨਾਂ ਦੀ ਵਰਤੋਂ ਦੇ ਦਿਨ ਦਾ ਫ਼ੈਸਲਾ ਕਰਦੀ ਹੈ। ਇਸ ਕਦਮ ਦਾ ਉਦੇਸ਼ ਉਸ ਮਿਆਦ ਦੇ ਦੌਰਾਨ ਹਵਾ ਵਿਚ ਵਾਹਨਾਂ ਦੇ ਨਿਕਾਸ ਨੂੰ ਸੀਮਤ ਕਰਨਾ ਹੈ। ਦਿੱਲੀ ਸਰਕਾਰ ਦੇ ਅਨੁਸਾਰ, ਸਾਲਾਂ ਤੋਂ ਪਰਾਲੀ ਦੇ ਕਾਰਨ ਦਿੱਲੀ ਨੂੰ ਆ ਰਹੇ ਧੂੰਏਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਉਂਕਿ ਦਿੱਲੀ ਸਰਕਾਰ ਕਾਰਜ ਯੋਜਨਾ ਨੂੰ ਲਾਗੂ ਕਰਨ ਲਈ ਤਿਆਰ ਹੈ। ਜਨਤਾ ਦੇ ਨਾਲ ਨਾਲ ਸਬੰਧਤ ਵਿਭਾਗਾਂ ਵਿੱਚ ਇਸ ਮਾਮਲੇ ’ਤੇ ਵੱਖ-ਵੱਖ ਵਿਚਾਰ ਸਾਹਮਣੇ ਆਏ ਹਨ। ਮੁੱਖ ਮੰਤਰੀ ਨੇ ਟਰਾਂਸਪੋਰਟ ਵਿਭਾਗ ਤੋਂ ਪਹਿਲਾਂ ਹੀ ਸਪੱਸ਼ਟ ਰਾਇ ਮੰਗੀ ਹੈ। ਸਭ ਤੋਂ ਮਹੱਤਵਪੂਰਨ ਔਰਤਾਂ ਦਾ ਮੁੱਦਾ ਹੈ।

Tags :