For the best experience, open
https://m.punjabitribuneonline.com
on your mobile browser.
Advertisement

ਰਵਿਦਾਸੀਆ ਧਰਮ ਪ੍ਰਚਾਰ ਕਮੇਟੀ ਵੱਲੋਂ 14 ਵਾਂ ਮਹਾਨ ਸੰਤ ਸੰਮੇਲਨ

08:58 AM Nov 25, 2024 IST
ਰਵਿਦਾਸੀਆ ਧਰਮ ਪ੍ਰਚਾਰ ਕਮੇਟੀ ਵੱਲੋਂ 14 ਵਾਂ ਮਹਾਨ ਸੰਤ ਸੰਮੇਲਨ
ਆਦਮਪੁਰ ਵਿੱਚ ਕਰਵਾਏ ਸੰਤ ਸੰਮੇਲਨ ਦੌਰਾਨ ਹਾਜ਼ਰ ਸੰਗਤਾਂ।
Advertisement

ਪੱਤਰ ਪ੍ਰੇਰਕ
ਜਲੰਧਰ, 24 ਨਵੰਬਰ
ਰਵਿਦਾਸੀਆ ਧਰਮ ਪ੍ਰਚਾਰ ਕਮੇਟੀ ਪੰਜਾਬ ਬਲਾਕ ਆਦਮਪੁਰ ਦੋਆਬਾ ਅਤੇ ਇਲਾਕਾ ਨਿਵਾਸੀਆਂ ਵੱਲੋਂ 14ਵਾਂ ਮਹਾਨ ਸੰਤ ਸੰਮੇਲਨ ਦਾਣਾ ਮੰਡੀ ਆਦਮਪੁਰ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਦੀ ਛਤਰ ਛਾਇਆ ਹੇਠ ਸੰਤ ਸਰਵਣ ਦਾਸ ਡੇਰਾ ਸੱਚਖੰਡ ਬੱਲਾਂ ਦੇ ਗੱਦੀਨਸ਼ੀਨ ਸੰਤ ਨਿਰੰਜਣ ਦਾਸ ਦੀ ਦੇਖ-ਰੇਖ ਹੇਠ ਕਰਵਾਇਆ ਗਿਆ। ਇਸ ਮੌਕੇ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਅਤੇ ਐਡਵੋਕੇਟ ਬਲਵਿੰਦਰ ਕੁਮਾਰ ਜਨਰਲ ਸਕੱਤਰ ਬਸਪਾ ਪੰਜਾਬ ਨੇ ਸ਼ਿਰਕਤ ਕੀਤੀ। ਇਸ ਸਬੰਧੀ ਰਵਿਦਾਸੀਆ ਧਰਮ ਪ੍ਰਚਾਰ ਕਮੇਟੀ ਬਲਾਕ ਆਦਮਪੁਰ ਦੇ ਪ੍ਰਧਾਨ ਸੁਰਿੰਦਰ ਕੁਮਾਰ ਖੁਰਦਪੁਰ, ਜਨਰਲ ਸਕੱਤਰ ਸੁਰਿੰਦਰ ਬੱਧਣ, ਸ੍ਰੀ ਗੁਰੂ ਰਵਿਦਾਸ ਜੀ ਵੈੱਲਫੇਅਰ ਸੋਸਾਇਟੀ ਪੰਜਾਬ ਬਲਾਕ ਆਦਮਪੁਰ ਦੇ ਪ੍ਰਧਾਨ ਹੰਸ ਰਾਜ ਤੇ ਹੋਰ ਮੈਂਬਰਾਂ ਨੇ ਦੱਸਿਆ ਕਿ ਸੰਤ ਸੰਮੇਲਨ ਦੌਰਾਨ ਸਵੇਰੇ 7 ਵਜੇ ਤੋਂ 10 ਤੱਕ ਗੁਰੂ ਰਵਿਦਾਸ ਦੀ ਪਾਵਨ ਅੰਮ੍ਰਿਤਬਾਣੀ ਦੇ ਅਖੰਡ ਜਾਪ ਤੇ ਅਰਦਾਸ ਕਰਨ ਉਪਰੰਤ ਰਾਗੀ ਜਥੇਦਾਰ ਭਾਈ ਸਤਿਨਾਮ ਸਿੰਘ, ਭਾਈ ਹਰਪਾਲ ਸਿੰਘ, ਮਿਸ਼ਨਰੀ ਗਾਇਕ ਗਿੰਨੀ ਮਾਹੀ ਤੇ ਮਿਸ਼ਨਰੀ ਗਾਇਕਾਂ ਨੇ ਜਗਤ ਗੁਰੂ ਰਵਿਦਾਸ ਮਹਾਰਾਜ ਜੀ ਦੀ ਮਹਿਮਾ ਦਾ ਗੁਣਗਾਨ ਕਰ ਕੇ ਸੰਗਤਾਂ ਨੂੰ ਨਿਹਾਲ ਕੀਤਾ। ਸੰਤ ਸੰਮੇਲਨ ਦੌਰਾਨ ਹਜ਼ਾਰਾਂ ਦੀ ਗਿਣਤੀ ’ਚ ਆਈਆਂ ਵੱਖ-ਵੱਖ ਪਿੰਡਾਂ ਤੇ ਸ਼ਹਿਰਾ ਦੀਆਂ ਸੰਗਤਾਂ ਨੂੰ ਬ੍ਰਹਮਲੀਨ ਸੰਤ ਸੁਰਿੰਦਰ ਦਾਸ ਡੇਰਾ ਕੂਪੁਰ ਢੇਹਪੁਰ ਕਠਾਰ ਦੇ ਗੱਦੀ ਨਸ਼ੀਨ ਸੰਤ ਪ੍ਰਦੀਪ ਦਾਸ ਕਠਾਰ ਵਾਲੇ, ਬ੍ਰਹਮਲੀਨ ਸੰਤ ਗੁਰਬਚਨ ਦਾਸ ਡੇਰਾ ਕੁਟੀਆ ਬਡਾਲਾ ਮਾਹੀ ਤੋਂ ਗਿਆਨੀ ਜੁਗਿੰਦਰ ਸਿੰਘ ਚੱਕ ਲਾਦੀਆਂ, ਸੰਤ ਹਰਚਰਨ ਦਾਸ (ਡੇਰਾ ਸੰਤ ਬਾਬਾ ਇੰਦਰ ਦਾਸ ਸ਼ਾਮ ਚੁਰਾਸੀ, ਸੰਤ ਕ੍ਰਿਸ਼ਨ ਨਾਥ (ਚਹੇੜੂ ਵਾਲੇ), ਸੰਤ ਪ੍ਰੀਤਮ ਦਾਸ ਸੰਗਤਪੁਰ, ਸੰਤ ਸੁਖਵਿੰਦਰ ਦਾਸ ਪਿੰਡ ਢੱਡੇ, ਸੰਤ ਹਰਵਿੰਦਰ ਦਾਸ ਡੇਰਾ ਈਸਪੁਰ, ਸੰਤ ਲੇਖਰਾਜ ਨੂਰਪੁਰ ਜਲੰਧਰ, ਦਰਬਾਰ ਸਾਈਂ ਜੁਮਲੇ ਸ਼ਾਹ ਉਦੇਸੀਆਂ ਦਰਬਾਰ ਦੇ ਸੇਵਾਦਾਰ ਅਤੇ ਹੋਰ ਸੰਤ ਮਹਾਪੁਰਸ਼ਾਂ ਨੇ ਪ੍ਰਵਚਨ ਕਰ ਕੇ ਨਿਹਾਲ ਕੀਤਾ। ਸੰਤ ਸੰਮੇਲਨ ਦੀ ਪ੍ਰਬੰਧਕ ਕਮੇਟੀ ਵੱਲੋਂ ਸੰਤ ਸਰਵਣ ਦਾਸ ਡੇਰਾ ਸੱਚਖੰਡ ਬੱਲਾਂ ਦੇ ਗੱਦੀਨਸ਼ੀਨ ਸੰਤ ਨਿਰੰਜਣ ਦਾਸ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪਤਵੰਤਿਆਂ ਨੂੰ ਸੰਤ ਨਿਰੰਜਣ ਦਾਸ ਤੋਂ ਸਿਰੋਪੇ ਪਾ ਕੇ ਸਨਮਾਨਿਤ ਕੀਤਾ ਗਿਆ।

Advertisement

Advertisement
Advertisement
Author Image

Advertisement