ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੈਂਪ ਦੌਰਾਨ 1410 ਯੂਨਿਟ ਖੂਨ ਇਕੱਤਰ ਕੀਤਾ

07:16 AM Mar 05, 2024 IST
ਦਾਨੀਆਂ ਦਾ ਸਨਮਾਨ ਕਰਦੇ ਹੋਏ ਐੱਸਐੱਸਪੀ ਹਰਕਮਲਪ੍ਰੀਤ ਸਿੰਘ ਖੱਖ ਤੇ ਹੋਰ।

ਮਹੇਸ਼ ਸ਼ਰਮਾ
ਮੰਡੀ ਅਹਿਮਦਗੜ੍ਹ, 4 ਮਾਰਚ
ਸਟੇਟ ਐਵਾਰਡ ਜੇਤੂ ਐੱਨਜੀਓ, ਸੋਸ਼ਲ ਵੈੱਲਫੇਅਰ ਆਰਗੇਨਾਈਜੇਸ਼ਨ ਵੱਲੋਂ ਸਥਾਨਕ ਦਾਣਾ ਮੰਡੀ ਵਿਚ ਖੂਨਦਾਨ ਕੈਂਪ ਲਗਾਇਆ ਗਿਆ। ਇਸ ਦੌਰਾਨ ਲੁਧਿਆਣਾ ਅਤੇ ਮਾਲੇਰਕੋਟਲਾ ਜ਼ਿਲ੍ਹਿਆਂ ਦੇ ਸੋਲਾਂ ਬਲੱਡ ਬੈਂਕਾਂ ਨੇ ਖੂਨ ਇਕੱਤਰ ਕੀਤਾ। ਸੰਸਥਾ ਦੇ ਬਾਨੀ ਮੈਂਬਰ ਸੁਧੀਰ ਕੁਮਾਰ ਦੀ ਯਾਦ ਨੂੰ ਸਮਰਪਿਤ ਕੈਂਪ ਦੌਰਾਨ 1410 ਵਿਅਕਤੀਆਂ ਨੇ ਖੂਨ ਦਾਨ ਕੀਤਾ।
ਲੋਕ ਸਭਾ ਮੈਂਬਰ ਡਾ. ਅਮਰ ਸਿੰਘ ਬੋਪਾਰਾਏ ਨੇ ਕੈਂਪ ਦਾ ਉਦਘਾਟਨ ਕੀਤਾ ਅਤੇ ਐੱਸਐੱਸਪੀ ਮਾਲੇਰਕੋਟਲਾ ਹਰਕਮਲਪ੍ਰੀਤ ਸਿੰਘ ਖੱਖ ਮੁੱਖ ਮਹਿਮਾਨ ਸਨ। ਪ੍ਰਬੰਧਕਾਂ ਵੱਲੋਂ ਕੀਤੀ ਜਾ ਰਹੀ ਸਮਾਜ ਸੇਵਾ ਦੀ ਸ਼ਲਾਘਾ ਕਰਦਿਆਂ ਡਾ. ਬੋਪਾਰਾਏ ਤੇ ਐੱਸਐੱਸਪੀ ਖੱਖ ਨੇ ਕਿਹਾ ਕਿ ਖੂਨ ਦਾਨ ਸਭ ਤੋਂ ਉੱਤਮ ਸੇਵਾ ਹੈ ਕਿਉਂਕਿ ਸੰਸਾਰ ਦੀ ਕੋਈ ਵੀ ਪ੍ਰਯੋਗਸ਼ਾਲਾ ਅੱਜ ਤੱਕ ਮਨੁੱਖੀ ਖੂਨ ਪੈਦਾ ਨਹੀਂ ਕਰ ਸਕੀ।
ਸ੍ਰੀਆਂਸ ਪੇਪਰ ਮਿੱਲ ਦੇ ਚੇਅਰਮੈਨ ਰਜਨੀਸ਼ ਓਸਵਾਲ, ਗੂਗਾ ਮਾੜੀ ਕਮੇਟੀ ਦੇ ਮੁੱਖ ਸੇਵਾਦਾਰ ਜਤਿੰਦਰ ਸ਼ਰਮਾ ਹੈਪੀ ਬਾਬਾ, ਦੀਪ ਹਸਪਤਾਲ ਦੇ ਚੇਅਰਮੈਨ ਡਾ. ਬਲਦੀਪ ਸਿੰਘ ਅਤੇ ਕਾਰੋਬਾਰੀ ਹਨੂਮਾਨ ਸਿੰਗਲਾ ਨੇ ਖੂਨਦਾਨੀਆਂ ਦਾ ਸਨਮਾਨ ਕੀਤਾ।

Advertisement

Advertisement