For the best experience, open
https://m.punjabitribuneonline.com
on your mobile browser.
Advertisement

ਮਾਧੋਪੁਰ ਹੈੱਡਵਰਕਸ ਤੋਂ 14 ਹਜ਼ਾਰ 900 ਕਿਊਸਿਕ ਪਾਣੀ ਪਾਕਿਸਤਾਨ ਵੱਲ ਛੱਡਿਆ

08:12 AM Jul 17, 2023 IST
ਮਾਧੋਪੁਰ ਹੈੱਡਵਰਕਸ ਤੋਂ 14 ਹਜ਼ਾਰ 900 ਕਿਊਸਿਕ ਪਾਣੀ ਪਾਕਿਸਤਾਨ ਵੱਲ ਛੱਡਿਆ
Advertisement

ਐਨਪੀ. ਧਵਨ
ਪਠਾਨਕੋਟ, 16 ਜੁਲਾਈ
ਰਣਜੀਤ ਸਾਗਰ ਡੈਮ ਤੋਂ ਬਿਜਲੀ ਦਾ ਉਤਪਾਦਨ ਪੂਰਾ ਪੈਦਾ ਕਰਨ ਲਈ ਮਾਧੋਪੁਰ ਹੈਡਵਰਕਸ ਤੋਂ ਛੇ ਗੇਟ ਖੋਲ੍ਹ ਕੇ ਅੱਜ 14 ਹਜ਼ਾਰ 900 ਕਿਊਸਿਕ ਪਾਣੀ ਪਾਕਿਸਤਾਨ ਵੱਲ ਛੱਡ ਦਿੱਤਾ ਗਿਆ ਹੈ। ਅੱਜ ਸ਼ਾਮ ਨੂੰ 5 ਵਜੇ ਰਣਜੀਤ ਸਾਗਰ ਡੈਮ ਦੀ ਝੀਲ ਵਿੱਚ ਪਾਣੀ ਦਾ ਪੱਧਰ ਵਧ ਕੇ 523.25 ਮੀਟਰ ਹੋ ਗਿਆ ਹੈ ਤੇ ਡੈਮ ਦੀ ਝੀਲ ’ਚ ਪਹਾੜਾਂ ’ਚੋਂ 35 ਹਜ਼ਾਰ 800 ਕਿਊਸਿਕ ਪਾਣੀ ਦੀ ਆਮਦ ਹੋ ਰਹੀ ਸੀ। ਡੈਮ ਦੇ ਚਾਰੇ ਯੂਨਿਟ ਚਲਾ ਕੇ 600 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਰਹੀ ਹੈ ਅਤੇ ਬਿਜਲੀ ਪੈਦਾ ਕਰਨ ਤੋਂ ਬਾਅਦ 19 ਹਜ਼ਾਰ 828 ਕਿਊਸਿਕ ਪਾਣੀ ਹੇਠਾਂ ਮਾਧੋਪੁਰ ਹੈਡਵਰਕਸ ਵੱਲ ਛੱਡਿਆ ਜਾ ਰਿਹਾ ਹੈ।
ਮਾਧੋਪੁਰ ਹੈਡਵਰਕਸ ਦੇ ਐੱਸਡੀਓ ਪ੍ਰਦੀਪ ਕੁਮਾਰ ਅਨੁਸਾਰ ਹੇਠਾਂ ਪੈਂਦੇ ਜ਼ਿਲ੍ਹਿਆਂ ਗੁਰਦਾਸਪੁਰ ਅਤੇ ਅੰਮ੍ਰਿਤਸਰ ਵਿੱਚ ਪਾਣੀ ਦੀ ਮੰਗ ਘਟਣ ਕਰਕੇ ਪਾਕਿਸਤਾਨ ਵੱਲ ਪਾਣੀ ਛੱਡਣਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਫਿਲਹਾਲ ਐੱਮਬੀ ਲਿੰਕ ਨਹਿਰ ਵਿੱਚ ਪਾਣੀ ਬਿਲਕੁਲ ਨਹੀਂ ਛੱਡਿਆ ਜਾ ਰਿਹਾ ਜਦ ਕਿ ਯੂਬੀਡੀਸੀ ਨਹਿਰਾਂ ਵਿੱਚ 3900 ਕਿਊਸਿਕ ਪਾਣੀ ਭੇਜਿਆ ਜਾ ਰਿਹਾ ਹੈ ਅਤੇ 14 ਹਜ਼ਾਰ 900 ਕਿਊਸਿਕ ਪਾਣੀ ਪਾਕਿਸਤਾਨ ਵੱਲ ਭੇਜਿਆ ਜਾ ਰਿਹਾ ਹੈ।
ਸ਼ਾਹਪੁਰਕੰਡੀ ਡੈਮ ਦੇ ਮੁੱਖ ਇੰਜਨੀਅਰ ਸ਼ੇਰ ਸਿੰਘ ਨੇ ਦੱਸਿਆ ਕਿ ਸ਼ਾਹਪੁਰਕੰਡੀ ਡੈਮ ਦੇ ਮੁੱਖ ਬੰਨ੍ਹ ਦਾ ਨਿਰਮਾਣ ਕਾਰਜ ਜੰਗੀ ਪੱਧਰ ’ਤੇ ਜਾਰੀ ਹੈ। ਇਹ ਕੰਮ ਮੁਕੰਮਲ ਹੋਣ ਮਗਰੋਂ ਬੰਨ੍ਹ ਦੇ ਪਿੱਛੇ ਝੀਲ ਦੇ ਰੂਪ ਵਿੱਚ ਪਾਣੀ ਰੋਕਣਾ ਸ਼ੁਰੂ ਕਰ ਦਿੱਤਾ ਜਾਵੇਗਾ।

Advertisement

ਪੌਂਗ ਡੈਮ ਦੇ ਫਲੱਡ ਗੇਟ ਖੋਲ੍ਹ ਕੇ 22,300 ਕਿਊਸਿਕ ਪਾਣੀ ਛੱਡਿਆ
ਤਲਵਾੜਾ (ਦੀਪਕ ਠਾਕੁਰ): ਇੱਥੇ ਬੀਬੀਐੱਮਬੀ ਨੇ ਇਹਤਿਆਤ ਵਜੋਂ ਅੱਜ ਪੌਂਗ ਡੈਮ ਦੇ ਫਲੱਡ ਗੇਟ ਖੋਲ੍ਹ ਦਿੱਤੇ ਹਨ। ਬੀਬੀਐੱਮਬੀ ਪ੍ਰਸ਼ਾਸਨ ਨੇ ਸਬੰਧਤ ਰਾਜਾਂ ਨੂੰ ਇੱਕ ਦਨਿ ਪਹਿਲਾਂ ਪੱਤਰ ਜਾਰੀ ਕਰ ਕੇ ਇਸ ਦੀ ਅਗਾਊਂ ਸੂਚਨਾ ਦੇ ਦਿੱਤੀ ਸੀ। ਡੈਮ ਅਧਿਕਾਰੀਆਂ ਮੁਤਾਬਕ ਸ਼ਾਮ ਚਾਰ ਵਜੇ ਤੱਕ ਪੌੌਂਗ ਡੈਮ ਦੀ ਮਹਾਰਾਣਾ ਪ੍ਰਤਾਪ ਸਾਗਰ ਝੀਲ ’ਚ ਪਾਣੀ ਦੀ ਆਮਦ 95,431 ਕਿਊਸਿਕ ਸੀ, ਜਦਕਿ ਡੈਮ ’ਚ ਪਾਣੀ ਦਾ ਪੱਧਰ 1370.34 ਫੁੱਟ ਹੈ। ਡੈਮ ’ਚੋਂ 22,300 ਕਿਊਸਿਕ ਪਾਣੀ ਸ਼ਾਹ ਨਹਿਰ ਬੈਰਾਜ ’ਚ ਛੱਡਿਆ ਜਾ ਰਿਹਾ ਹੈ, ਜਿਸ ’ਚੋਂ 17,923 ਕਿਊਸਿਕ ਪਾਣੀ ਪਾਵਰ ਹਾਊਸ ਰਾਹੀਂ ਅਤੇ ਬਾਕੀ 4,377 ਕਿਊਸਕ ਪਾਣੀ ਸਪਿੱਲਵੇਅ ਰਾਹੀਂ ਛੱਡਿਆ ਜਾ ਰਿਹਾ ਹੈ। ਸ਼ਾਹ ਨਹਿਰ ਬੈਰਾਜ ਤੋਂ 11,500 ਕਿਊਸਿਕ ਪਾਣੀ ਮੁਕੇਰੀਆਂ ਹਾਈਡਲ ਨਹਿਰ ਅਤੇ 10,800 ਕਿਊਸਕ ਪਾਣੀ ਬਿਆਸ ਦਰਿਆ ’ਚ ਛੱਡਿਆ ਜਾ ਰਿਹਾ ਹੈ।

Advertisement
Tags :
Author Image

sukhwinder singh

View all posts

Advertisement
Advertisement
×