For the best experience, open
https://m.punjabitribuneonline.com
on your mobile browser.
Advertisement

ਸਰਕਾਰੀ ਸਕੂਲਾਂ ਦੇ ਮੈਰਿਟ ’ਚ ਆਏ 14 ਵਿਦਿਆਰਥੀ ਸਨਮਾਨੇ

07:48 AM May 04, 2024 IST
ਸਰਕਾਰੀ ਸਕੂਲਾਂ ਦੇ ਮੈਰਿਟ ’ਚ ਆਏ 14 ਵਿਦਿਆਰਥੀ ਸਨਮਾਨੇ
ਅੱਠਵੀਂ ਦੇ ਨਤੀਜੇ ’ਚ ਪੰਜਾਬ ਭਰ ’ਚੋਂ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਅਰਮਾਨਦੀਪ ਸਿੰਘ ਨੂੰ ਸਨਮਾਨਦੇ ਹੋਏ ਡੀਸੀ ਜਤਿੰਦਰ ਜੋਰਵਾਲ। -ਫੋਟੋ: ਲਾਲੀ
Advertisement

ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 3 ਮਈ
ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਈਆਂ ਗਈਆਂ ਪ੍ਰੀਖਿਆਵਾਂ ਵਿੱਚ ਮੈਰਿਟ ’ਚ ਆਉਣ ਵਾਲੇ ਅੱਠਵੀਂ ਤੇ ਬਾਰ੍ਹਵੀਂ ਦੇ ਵਿਦਿਆਰਥੀਆਂ ਨੂੰ ਅੱਜ ਜ਼ਿਲ੍ਹਾ ਪ੍ਰਸ਼ਾਸਨ ਦੀ ਤਰਫੋਂ ਪ੍ਰਸ਼ੰਸਾ ਪੱਤਰ ਸੌਂਪਦਿਆਂ ਕਿਹਾ ਕਿ ‘ਮਿਸ਼ਨ ਐਕਸੀਲੈਂਸ’ ਨੰਨ੍ਹੇ ਸੁਫ਼ਨਿਆਂ ਨੂੰ ਉਡਾਣ ਦੇਣ ਦਾ ਸਾਰਥਕ ਜ਼ਰੀਆ ਸਾਬਤ ਹੋਇਆ ਹੈ। ਮੈਰਿਟ ’ਚ ਆਏ ਵਿਦਿਆਰਥੀਆਂ, ਅਧਿਆਪਕਾਂ ਤੇ ਮਾਪਿਆਂ ਨੂੰ ਹੌਸਲਾ ਅਫਜ਼ਾਈ ਦੇਣ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸੱਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਸਾਰਿਆਂ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਕਿਹਾ ਕਿ ਮਿਸ਼ਨ ਐਕਸੀਲੈਂਸ ਨੂੰ ਆਰੰਭਣ ਦੇ ਮਹਿਜ਼ 3-4 ਮਹੀਨਿਆਂ ਦੀ ਮਿਹਨਤ ਨਾਲ ਸਾਡੇ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਆਪਣੀ ਮਿਹਨਤ ਨਾਲ ਪਿਛਲੇ ਸਾਲ ਨਾਲੋਂ ਦੁੱਗਣੇ ਮੈਰਿਟ ਸਥਾਨ ਹਾਸਲ ਕੀਤੇ। ਡਿਪਟੀ ਕਮਿਸ਼ਨਰ ਨੇ ਇਸ ਦੌਰਾਨ ਵਿਦਿਆਰਥੀਆਂ ਤੋਂ ਫੀਡਬੈਕ ਵੀ ਲਈ ਕਿ ਮਿਸ਼ਨ ਐਕਸੀਲੈਂਸ ਤਹਿਤ ਕਰਵਾਈ ਜਾਂਦੀ ਪੜ੍ਹਾਈ ਤੇ ਹੋਰ ਗਤੀਵਿਧੀਆਂ ਵਿੱਚ ਕਿਹੜੇ ਕਿਸਮ ਦੇ ਸੁਧਾਰਾਂ ਦੀ ਲੋੜ ਹੈ ਜਾਂ ਵਿਦਿਆਰਥੀਆਂ ਨੂੰ ਕਿਹੋ ਜਿਹੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਕਿਹਾ ਕਿ ‘ਮਿਸ਼ਨ ਐਕਸੀਲੈਂਸ’ ਤਹਿਤ ਪੜ੍ਹਨ ਸਮੱਗਰੀ ਤਿਆਰ ਕਰਨ ਵਿੱਚ ਯੋਗਦਾਨ ਪਾਉਣ ਵਾਲੇ ਮਿਹਨਤੀ ਤੇ ਅਨੁਭਵੀ ਅਧਿਆਪਕ ਵੀ ਵਧਾਈ ਦੇ ਪਾਤਰ ਹਨ ਜਿਨ੍ਹਾਂ ਨੇ ਉਸ ਸਮੇਂ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੰਜੀਵ ਸ਼ਰਮਾ ਤੇ ਮੌਜੂਦਾ ਡਿਪਟੀ ਡੀ.ਈ.ਓ ਪ੍ਰੀਤਇੰਦਰ ਘਈ ਦੀ ਪ੍ਰੇਰਨਾ ਸਦਕਾ ਨਿਰੰਤਰ ਸੁਧਾਰ ਕੀਤਾ। ਇਸ ਮੌਕੇ ਡੀਈਓ ਬਲਜਿੰਦਰ ਕੌਰ ਅਤੇ ਮਿਸ਼ਨ ਦੇ ਨੋਡਲ ਅਫ਼ਸਰ ਹਰਪ੍ਰੀਤ ਸਿੰਘ ਵੀ ਹਾਜ਼ਰ ਸਨ।

Advertisement

Advertisement
Author Image

sukhwinder singh

View all posts

Advertisement
Advertisement
×