ਝੋਨੇ ਦੀ ਸਰਕਾਰੀ ਖਰੀਦ ਲਈ 14 ਮੰਡੀਆਂ ਅੱਜ ਤੋਂ ਬੰਦ
ਟ੍ਰਿਬਿਊਨ ਨਿਉੂਜ਼ ਸਰਵਿਸ
ਅੰਮ੍ਰਤਿਸਰ, 10 ਨਵੰਬਰ
ਸਰਕਾਰ ਵਲੋਂ ਮੰਡੀਆਂ ਵਿੱਚ ਝੋਨੇ ਦੀ ਖਰੀਦ ਦਾ ਕੰਮ ਸੁਚਾਰੂ ਢੰਗ ਨਾਲ ਚਲਾਉਣ ਲਈ ਵੱਖ-ਵੱਖ ਮਾਰਕੀਟ ਕਮੇਟੀਆਂ ਦੇ ਅਧਿਕਾਰ ਖੇਤਰ ਅਧੀਨ ਮੁੱਖ ਯਾਰਡਾਂ, ਸਬ ਯਾਰਡਾਂ , ਖਰੀਦ ਕੇਂਦਰਾਂ ਅਤੇ ਹੋਰ ਜਗ੍ਹਾ ਨੂੰ ਮੰਡੀ ਘੋਸ਼ਤਿ ਕੀਤਾ ਗਿਆ ਸੀ ਪਰ ਹੁਣ ਝੋਨੇ ਦੀ ਖਰੀਦ ਮੁਕੰਮਲ ਨੇੜੇ ਹੋਣ ਕਾਰਨ ਜ਼ਿਲ੍ਹੇ ਦੀਆਂ 14 ਮੰਡੀਆਂ ਨੂੰ 11 ਨਵੰਬਰ ਨੂੰ ਸਰਕਾਰੀ ਖਰੀਦ ਲਈ ਬੰਦ ਕਰ ਦਿੱਤਾ ਜਾਵੇਗਾ। ਡੀਸੀ ਘਨਸ਼ਾਮ ਥੋਰੀ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ 14 ਆਰਜ਼ੀ ਮੰਡੀਆਂ ਜਿਨ੍ਹਾਂ ਵਿੱਚ ਅਜਨਾਲਾ ਦੇ ਪਿੰਡ ਆਵਾਨ ਦੀ ਦਾਣਾ ਮਾਰਕੀਟ, ਚੱਕ ਸਕੰਦਰ ਦਾਣਾ ਮਾਰਕੀਟ, ਸੁਧਾਰ ਦਾਣਾ ਮਾਰਕੀਟ, ਸਬ ਡਿਵੀਜ਼ਨ ਅੰਮ੍ਰਤਿਸਰ ਦੀ ਗਿੱਲ ਦਾਣਾ ਮਾਰਕੀਟ, ਅਟਾਰੀ ਦੀ ਬੱਚੀਵਿੰਡ ਦਾਣਾ ਮਾਰਕੀਟ, ਚੌਗਾਵਾਂ ਦੀ ਜਸਰੌਰ ਦਾਣਾ ਮਾਰਕੀਟ, ਰਾਜਾਸਾਂਸੀ ਦਾਣਾ ਮਾਰਕੀਟ, ਗਹਿਰੀ ਦੀ ਟਾਂਗਰਾ ਅਤੇ ਤਰਸਿੱਕਾ ਦਾਣਾ ਮਾਰਕੀਟ, ਮਜੀਠੇ ਦੀ ਪਾਖਰਪੁਰਾ, ਮਹਤਿੇ ਦੀ ਭੀਲੋਵਾਲ ਤੇ ਜਲਾਲ ਉਸਮਾਂ, ਰਈਆ ਦੀ ਖਿਲਚੀਆਂ ਅਤੇ ਸਠਿਆਲਾ ਦਾਣਾ ਮਾਰਕੀਟ ਸ਼ਾਮਲ ਹੈ।