ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸ੍ਰੀਲੰਕਾ ਵੱਲੋਂ 14 ਭਾਰਤੀ ਮਛੇਰੇ ਗ੍ਰਿਫ਼ਤਾਰ

06:57 AM Dec 19, 2023 IST

ਕੋਲੰਬੋ, 18 ਦਸੰਬਰ
ਸ੍ਰੀਲੰਕਾ ਦੀ ਜਲ ਸੈਨਾ ਨੇ ਆਪਣੇ ਮੁਲਕ ਦੇ ਜਲ ਖੇਤਰ ’ਚ ਮੱਛੀ ਫੜਨ ਦੇ ਦੋਸ਼ ਹੇਠ 14 ਭਾਰਤੀ ਮਛੇਰੇ ਗ੍ਰਿਫ਼ਤਾਰ ਕੀਤੇ ਹਨ ਅਤੇ ਉਨ੍ਹਾਂ ਦੇ ਟ੍ਰਾਲਰ ਜ਼ਬਤ ਕਰ ਲਏ ਗਏ ਹਨ। ਇਸ ਘਟਨਾ ਮਗਰੋਂ ਇਸ ਸਾਲ ਗ੍ਰਿਫ਼ਤਾਰ ਭਾਰਤੀ ਮਛੇਰਿਆਂ ਦੀ ਕੁੱਲ ਗਿਣਤੀ ਤਕਰੀਬਨ 240 ਹੋ ਗਈ ਹੈ।
ਜਲ ਸੈਨਾ ਨੇ ਅੱਜ ਜਾਰੀ ਬਿਆਨ ’ਚ ਦੱਸਿਆ ਕਿ ਇਨ੍ਹਾਂ ਮਛੇਰਿਆਂ ਨੂੰ ਬੀਤੇ ਦਿਨ ਉੱਤਰੀ ਜਾਫਨਾ ਦੇ ਕਰਾਈਨਗਰ ਤੱਟੀ ਖੇਤਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਛੇ ਦਸੰਬਰ ਨੂੰ ਮੰਨਾਰ ਤੇ ਕੌਵਿਨਨ ਦੇ ਪੂਰਬ-ਉੱਤਰੀ ਜਲ ਖੇਤਰ ਤੋਂ ਘੱਟ ਤੋਂ ਘੱਟ 21 ਭਾਰਤੀ ਮਛੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਨ੍ਹਾਂ ਦੇ ਚਾਰ ਟ੍ਰਾਲਰ ਜ਼ਬਤ ਕੀਤੇ ਗਏ ਸਨ। ਸ੍ਰੀਲੰਕਾ ਦੇ ਜਲ ਖੇਤਰ ’ਚ ਭਾਰਤੀ ਮਛੇਰਿਆਂ ਦੇ ਗੈਰਕਾਨੂੰਨੀ ਢੰਗ ਨਾਲ ਮੱਛੀ ਫੜਨ ਜਾਣ ਦੀ ਸਮੱਸਿਆ ਦਾ ਜ਼ਿਕਰ ਕਰਦਿਆਂ ਮੱਛੀ ਪਾਲਣ ਮੰਤਰੀ ਡਗਲਸ ਦੇਵਾਨੰਦਾ ਨੇ ਪਿਛਲੇ ਹਫ਼ਤੇ ਸੰਸਦ ’ਚ ਕਿਹਾ ਸੀ ਕਿ ਇਸ ਲਈ ਦੋਵਾਂ ਮੁਲਕਾਂ ਵਿਚਾਲੇ ਇਕ ਸਿਖਰਲੇ ਪੱਧਰ ਦੇ ਕੂਟਨੀਤਕ ਹੱਲ ਦੀ ਲੋੜ ਹੈ। ਮਛੇਰਿਆਂ ਦਾ ਮੁੱਦਾ ਭਾਰਤ ਤੇ ਸ੍ਰੀਲੰਕਾ ਵਿਚਾਲੇ ਸਬੰਧਾਂ ਵਿੱਚ ਇੱਕ ਵਿਵਾਦਤ ਮੁੱਦਾ ਰਿਹਾ ਹੈ ਤੇ ਇੱਥੋਂ ਤੱਕ ਕਿ ਸ੍ਰੀਲੰਕਾ ਜਲ ਸੈਨਾ ਨੇ ਕਈ ਵਾਰ ਭਾਰਤੀ ਮਛੇਰਿਆਂ ’ਤੇ ਗੋਲੀਬਾਰੀ ਵੀ ਕੀਤੀ ਹੈ। -ਪੀਟੀਆਈ

Advertisement

Advertisement
Advertisement