ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੰਘਣੀ ਧੁੰਦ ਕਾਰਨ ਕੌਮੀ ਰਾਜਧਾਨੀ ਤੋਂ 14 ਉਡਾਣਾਂ ਰੱਦ

07:57 AM Jan 31, 2024 IST
ਨਵੀਂ ਦਿੱਲੀ ਵਿੱਚ ਮੰਗਲਵਾਰ ਨੂੰ ਧੁੰਦ ਦੌਰਾਨ ਲੰਘਦੇ ਹੋਏ ਰਾਹਗੀਰ। -ਫੋਟੋ: ਮਾਨਸ ਰੰਜਨ ਭੂਈ

ਪੱਤਰ ਪ੍ਰੇਰਕ
ਨਵੀਂ ਦਿੱਲੀ, 30 ਜਨਵਰੀ
ਕੌਮੀ ਰਾਜਧਾਨੀ ਦਿੱਲੀ ਵਿੱਚ ਅੱਜ ਧੁੰਦ ਕਾਰਨ ਕਈ ਉਡਾਣਾਂ ’ਚ ਵਿਘਨ ਪਿਆ। ਅਧਿਕਾਰੀਆਂ ਨੇ ਦੱਸਿਆ ਕਿ ਸਵੇਰੇ 5.30 ਵਜੇ ਦਿਖਣ ਹੱਦ 50 ਮੀਟਰ ਤੱਕ ਘੱਟ ਗਈ, ਜਿਸ ਕਾਰਨ ਦਿੱਲੀ ਹਵਾਈ ਅੱਡੇ ਤੋਂ ਘੱਟੋ-ਘੱਟ 14 ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਖਰਾਬ ਮੌਸਮ ਕਾਰਨ ਆਉਣ ਵਾਲੀਆਂ 82 ਉਡਾਣਾਂ ਦੀ ਦੇਰੀ ਹੋਈ ਤੇ ਪੰਜ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ। ਇਸੇ ਤਰ੍ਹਾਂ ਦਿੱਲੀ ਤੋਂ ਜਾਣ ਵਾਲੀਆਂ 222 ਉਡਾਣਾਂ ’ਚੋਂ ਨੌਂ ਨੂੰ ਰੱਦ ਕੀਤਾ ਗਿਆ। ਹਵਾਈ ਅੱਡੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਦੋ ਉਡਾਣਾਂ ਨੂੰ ਸਵੇਰੇ 2.30 ਵਜੇ ਤੋਂ ਸਵੇਰੇ 5.30 ਵਜੇ ਦੇ ਵਿਚਕਾਰ ਜੈਪੁਰ ਵੱਲ ਮੋੜਿਆ ਗਿਆ।
ਇਸੇ ਤਰ੍ਹਾਂ ਕੌਮੀ ਰਾਜਧਾਨੀ ਵਿੱਚ ਸੰਘਣੀ ਧੁੰਦ ਕਾਰਨ ਅੱਜ ਦਿੱਲੀ ਆਉਣ ਵਾਲੀਆਂ 19 ਰੇਲਗੱਡੀਆਂ ਨਿਰਧਾਰਤ ਸਮੇਂ ਤੋਂ ਦੇਰੀ ਨਾਲ ਚੱਲੀਆਂ। ਖਰਾਬ ਮੌਸਮ ਕਾਰਨ ਸਮਾਂ-ਸਾਰਣੀ ਤੋਂ ਪਿੱਛੇ ਚੱਲਣ ਵਾਲੀਆਂ ਰੇਲ ਗੱਡੀਆਂ ’ਚ ਜੰਮੂ ਤਵੀ-ਦਿੱਲੀ ਐਕਸਪ੍ਰੈੱਸ, ਹਾਵੜਾ-ਦਿੱਲੀ ਦੋਰਾਂਥੋ, ਹਾਵੜਾ-ਦਿੱਲੀ ਰਾਜਧਾਨੀ ਐਕਸਪ੍ਰੈੱਸ, ਭੁਵਨੇਸ਼ਵਰ-ਦਿੱਲੀ ਰਾਜਧਾਨੀ ਐਕਸਪ੍ਰੈੱਸ, ਡਬਿਰੂਗੜ੍ਹ-ਦਿੱਲੀ ਰਾਜਧਾਨੀ ਐਕਸਪ੍ਰੈੱਸ ਅਤੇ ਪੁਰੀ-ਦਿੱਲੀ ਐਕਸਪ੍ਰੈੱਸ ਸ਼ਾਮਲ ਸਨ। ਰੀਵਾ-ਆਨੰਦ ਵਿਹਾਰ ਟਰਮੀਨਲ, ਭਾਗਲਪੁਰ-ਆਨੰਦਵਿਹਾਰ ਐਕਸਪ੍ਰੈਸ, ਬਨਾਰਸ-ਦਿੱਲੀ ਐਕਸਪ੍ਰੈਸ, ਚੇਨਈ-ਦਿੱਲੀ ਐਕਸਪ੍ਰੈਸ, ਹੈਦਰਾਬਾਦ-ਦਿੱਲੀ ਐਕਸਪ੍ਰੈਸ ਅਤੇ ਰਾਨਿਕਮਲਾਪਤੀ-ਹਜ਼ਰਤ ਨਿਜ਼ਾਮੂਦੀਨ ਐਕਸਪ੍ਰੈਸ ਵੀ ਧੁੰਦ ਕਾਰਨ ਪ੍ਰਭਾਵਿਤ ਹੋਈਆਂ। ਇਸ ਤੋਂ ਇਲਾਵਾ ਜੰਮੂ ਤਵੀ-ਅਜਮੇਰ ਐਕਸਪ੍ਰੈਸ, ਦਿੱਲੀ-ਰਾਜੇਂਦਰ ਨਗਰ ਟਰਮੀਨਲ ਐਕਸਪ੍ਰੈਸ, ਜਬਲਪੁਰ-ਹਜ਼ਰਤ ਨਿਜ਼ਾਮੂਦੀਨ ਐਕਸਪ੍ਰੈਸ, ਦਿੱਲੀ-ਸੀਲਦਾਹ ਰਾਜਧਾਨੀ, ਦਿੱਲੀ-ਮੋਗਾ ਐਕਸਪ੍ਰੈਸ, ਦਿੱਲੀ-ਮੁੰਬਈ ਕੇਂਦਰੀ ਰਾਜਧਾਨੀ ਅਤੇ ਨਿਜ਼ਾਮੂਦੀਨ-ਬੈਂਗਲੁਰੂ ਰਾਜਧਾਨੀ ਐਕਸਪ੍ਰੈਸ ਵੀ ਦੇਰੀ ਨਾਲ ਚੱਲ ਰਹੀਆਂ ਸਨ। ਰੇਲਵੇ ਅਧਿਕਾਰੀਆਂ ਅਨੁਸਾਰ ਰੇਲ ਗੱਡੀਆਂ ਸਮੇਂ ਤੋਂ ਪਛੜਨ ਕਾਰਨ ਦਿੱਲੀ ਰੇਲਵੇ ਸਟੇਸ਼ਨ ’ਤੇ ਯਾਤਰੀ ਫਸ ਗਏ।

Advertisement

ਘੱਟੋ-ਘੱਟ ਤਾਪਮਾਨ 11.4 ਡਿਗਰੀ ਸੈਲਸੀਅਸ ਦਰਜ

ਦਿੱਲੀ ਦੇ ਕੁਝ ਹਿੱਸਿਆਂ ’ਚ ਅੱਜ ਧੁੰਦ ਛਾਈ ਰਹੀ ਅਤੇ ਘੱਟੋ-ਘੱਟ ਤਾਪਮਾਨ 11.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਭਾਰਤੀ ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ ਸਵੇਰੇ 8.30 ਵਜੇ ਸਾਪੇਖਿਕ ਨਮੀ 100 ਫੀਸਦੀ ਦਰਜ ਕੀਤੀ ਗਈ। ਇਸ ਦੌਰਾਨ ਵੱਧ ਤੋਂ ਵੱਧ ਤਾਪਮਾਨ 22 ਡਿਗਰੀ ਸੈਲਸੀਅਸ ਰਿਹਾ। ਸੋਮਵਾਰ ਨੂੰ ਇਹ 22.6 ਡਿਗਰੀ ਸੈਲਸੀਅਸ ਸੀ। ਇਸੇ ਤਰ੍ਹਾਂ ਅੱਜ ਸਵੇਰੇ 9 ਵਜੇ ਹਵਾ ਗੁਣਵੱਤਾ ਸੂਚਕ ਅੰਕ 364 (ਬਹੁਤ ਖਰਾਬ) ਦਰਜ ਕੀਤਾ ਗਿਆ।

Advertisement
Advertisement