For the best experience, open
https://m.punjabitribuneonline.com
on your mobile browser.
Advertisement

ਟਰੱਕ ਵਿੱਚੋਂ 14 ਗੱਟੇ ਕਣਕ ਚੋਰੀ

07:37 AM May 06, 2024 IST
ਟਰੱਕ ਵਿੱਚੋਂ 14 ਗੱਟੇ ਕਣਕ ਚੋਰੀ
Advertisement

ਭੁੱਚੋ ਮੰਡੀ: ਪਿੰਡ ਤੁੰਗਵਾਲੀ ਦੀ ਅਨਾਜ ਮੰਡੀ ਵਿੱਚੋਂ ਕਣਕ ਦੀ ਢੋਆ-ਢੁਆਈ ਕਰ ਰਹੇ ਇੱਕ ਚਲੱਦੇ ਟਰੱਕ ਵਿੱਚੋਂ ਚੋਰ 14 ਗੱਟੇ ਕਣਕ ਚੋਰੀ ਕਰ ਕੇ ਲੈ ਗਏ। ਟਰੱਕ ਅਪਰੇਟਰ ਰਜਿੰਦਰ ਗਰਗ ਨੇ ਦੱਸਿਆ ਕਿ ਉਹ ਗੱਟਿਆਂ ਦਾ ਟਰੱਕ ਭਰ ਕੇ ਚੱਕ ਫ਼ਤਿਹ ਸਿੰਘ ਵਾਲਾ ਵਿੱਚੋਂ ਭੁੱਚੋ ਮੰਡੀ ਆ ਰਿਹਾ ਸੀ। ਇਸ ਦੌਰਾਨ ਪੈਟਰੋਲ ਪੰਪ ਨਜ਼ਦੀਕ ਇੱਕ ਪਿੱਕਅਪ ਗੱਡੀ ਚਾਲਕ ਨੇ ਟਰੱਕ ਵਿੱਚ ਚੜ੍ਹ ਕੇ ਕਣਕ ਦੇ 14 ਗੱਟੇ ਹੇਠਾਂ ਸੁੱਟ ਲਏ ਅਤੇ ਪਿੱਕਅਪ ਵਿੱਚ ਲੱਦ ਕੇ ਫਰਾਰ ਹੋ ਗਏ। ਇਸ ਘਟਨਾ ਬਾਰੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਤੋਂ ਪਤਾ ਲੱਗਿਆ। ਉਨ੍ਹਾਂ ਨੂੰ ਚੋਰੀ ਬਾਰੇ ਉਸ ਸਮੇਂ ਪਤਾ ਲੱਗਾ, ਜਦੋਂ ਉਨ੍ਹਾਂ ਭੁੱਚੋ ਮੰਡੀ ਵਿੱਚ ਕਣਕ ਲਾਹੁਣ ਸਮੇਂ ਟਰੱਕ ਦਾ ਵਜ਼ਨ ਕੀਤਾ। ਉਨ੍ਹਾਂ ਦੱਸਿਆ ਕਿ ਇਸ ਚੋਰੀ ਬਾਰੇ ਭੁੱਚੋ ਪੁਲੀਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। -ਪੱਤਰ ਪ੍ਰੇਰਕ

Advertisement

Advertisement
Author Image

Advertisement
Advertisement
×