ਸ੍ਰੀਨਗਰ ’ਚ ਬਾਅਦ ਦੁਪਹਿਰ 3 ਵਜੇ ਤੱਕ 30 ਫ਼ੀਸਦ ਤੋਂ ਵੱਧ ਵੋਟਿੰਗ
01:50 PM May 13, 2024 IST
ਸ੍ਰੀਨਗਰ, 13 ਮਈ
ਸ੍ਰੀਨਗਰ ਲੋਕ ਸਭਾ ਹਲਕੇ ਵਿੱਚ ਅੱਜ ਬਾਅਦ ਦੁਪਹਿਰ 3 ਵਜੇ ਤੱਕ 30.23 ਫੀਸਦੀ ਵੋਟਿੰਗ ਦਰਜ ਕੀਤੀ ਗਈ। ਇਹ 2019 'ਚ ਇਸ ਸੀਟ 'ਤੇ ਹੋਈ ਕੁੱਲ ਵੋਟਿੰਗ ਤੋਂ ਜ਼ਿਆਦਾ ਹੈ। ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਸ੍ਰੀਨਗਰ ਲੋਕ ਸਭਾ ਹਲਕੇ ਵਿੱਚ ਸਵੇਰੇ 11 ਵਜੇ ਤੱਕ 14.94 ਫੀਸਦੀ ਵੋਟਿੰਗ ਦਰਜ ਕੀਤੀ ਗਈ। ਸ੍ਰੀਨਗਰ ਵਿੱਚ ਕੁੱਲ 17.48 ਲੱਖ ਵੋਟਰ ਵੋਟ ਪਾਉਣ ਦੇ ਯੋਗ ਹਨ। 2019 ਦੀਆਂ ਲੋਕ ਸਭਾ ਚੋਣਾਂ 'ਚ ਇਸ ਸੀਟ 'ਤੇ ਕੁੱਲ ਵੋਟਿੰਗ ਲਗਪਗ 14.43 ਫੀਸਦੀ ਸੀ, ਜਦੋਂ ਕਿ 2014 'ਚ ਇਹ 25.86 ਫੀਸਦੀ ਸੀ।
Advertisement
Advertisement
Advertisement