ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਟਿਫਨ ਸਰਵਿਸ ਦਾ ਟੈਂਡਰ ਦਿਵਾਉਣ ਦੇ ਨਾਂ ’ਤੇ 14.80 ਲੱਖ ਠੱਗੇ

07:31 AM Jul 04, 2024 IST

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 3 ਜੁਲਾਈ
ਟਿਫਨ ਸਰਵਿਸ ਦਾ ਟੈਂਡਰ ਦਿਵਾਉਣ ਦੇ ਨਾਮ ’ਤੇ ਇੱਕ ਵਿਅਕਤੀ ਨੇ ਢਾਬਾ ਮਾਲਕ ਤੋਂ ਲੱਖਾਂ ਰੁਪਏ ਠੱਗ ਲਏ। ਪੈਸੇ ਲੈਣ ਤੋਂ ਬਾਅਦ ਮੁਲਜ਼ਮ ਨੇ ਨਾ ਤਾਂ ਉਸਦੇ ਪੈਸੇ ਵਾਪਸ ਕੀਤੇ ਅਤੇ ਨਾ ਹੀ ਉਸਨੂੰ ਟੈਂਡਰ ਦਿਵਾਏ। ਭਾਮੀਆਂ ਕਲਾਂ ਸਥਿਤ ਅਸ਼ੋਕ ਵਿਹਾਰ ਕਲੋਨੀ ਵਾਸੀ ਨਿਸ਼ਾਨ ਸਿੰਘ ਨੇ ਇਸਦੀ ਸ਼ਿਕਾਇਤ ਪੁਲੀਸ ਨੂੰ ਕੀਤੀ। ਜਾਂਚ ਦੌਰਾਨ ਦੋਸ਼ ਸਹੀ ਮਿਲਣ ’ਤੇ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲੀਸ ਨੇ ਨਿਸ਼ਾਨ ਸਿੰਘ ਦੀ ਸ਼ਿਕਾਇਤ ’ਤੇ ਹੈਬੋਵਾਲ ਦੇ ਨੇਤਾ ਜੀ ਪਾਰਕ ਵਾਸੀ ਦਵਿੰਦਰ ਸਿੰਘ ਗਿੱਲ ਖਿਲਾਫ਼ ਧਾਰਾ 316 (2) ਤੇ 318 (4) ਤਹਿਤ ਕੇਸ ਦਰਜ ਕਰ ਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਨਿਸ਼ਾਨ ਸਿੰਘ ਵੱਲੋਂ ਪੁਲੀਸ ਕੋਲ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਉਹ ਘਰ ਦੀ ਰਸੋਈ ਦੇ ਨਾਮ ’ਤੇ ਢਾਬਾ ਚਲਾਉਂਦਾ ਹੈ। ਮੁਲਜ਼ਮ ਉਸਦੇ ਢਾਬੇ ’ਤੇ ਆਇਆ ਤੇ ਉਸਨੂੰ ਕੰਪਨੀਆਂ ਦੇ ਟੈਂਡਰ ਦਿਵਾਉਣ ਦੀ ਗੱਲ ਕਰਨ ਲੱਗਿਆ ਜਿਸ ਤੋਂ ਬਾਅਦ ਮੁਲਜ਼ਮ ਨੇ ਉਸ ਤੋਂ ਟੈਂਡਰ ਦਿਵਾਉਣ ਦੇ ਨਾਮ ’ਤੇ 14 ਲੱਖ 80 ਹਜ਼ਾਰ ਰੁਪਏ ਠੱਗ ਲਏ। ਪੈਸੇ ਲੈਣ ਤੋਂ ਬਾਅਦ ਮੁਲਜ਼ਮ ਨੇ ਫੋਨ ਚੁੱਕਣਾ ਬੰਦ ਕਰ ਦਿੱਤਾ। ਮੁਲਜ਼ਮ ਨੇ ਨਾ ਤਾਂ ਪੈਸੇ ਵਾਪਸ ਕਰਨ ਦੀ ਕੋਈ ਗੱਲ ਕੀਤੀ ਅਤੇ ਨਾ ਟੈਂਡਰ ਦਿਵਾਇਆ। ਮੁਲਜ਼ਮ ਉਸਨੂੰ ਝਾਂਸਾ ਦੇ ਰਿਹਾ ਸੀ ਕਿ ਉਸਨੂੰ ਤਿੰਨ ਕੰਪਨੀਆਂ ਦੇ ਟੈਂਡਰ ਦਿਵਾਏ ਜਾਣਗੇ ਜਿਸ ਤੋਂ ਬਾਅਦ ਨਿਸ਼ਾਨ ਸਿੰਘ ਨੇ ਸ਼ਿਕਾਇਤ ਪੁਲੀਸ ਕੋਲ ਕੀਤੀ। ਪੁਲੀਸ ਨੇ ਜਾਂਚ ਤੋਂ ਬਾਅਦ ਦੋਸ਼ ਸਹੀ ਮਿਲਣ ’ਤੇ ਕੇਸ ਦਰਜ ਕਰ ਕੇ ਮੁਲਜ਼ਮ ਦੀ ਭਾਲ ’ਚ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ ਹਨ।

Advertisement

Advertisement