ਚੰਡੀਗੜ੍ਹ-ਮਨਾਲੀ ਹਾਈਵੇਅ ’ਤੇ ਹਾਦਸੇ ’ਚ ਹਰਿਆਣਾ ਦੇ 13 ਸੈਲਾਨੀ ਜ਼ਖ਼ਮੀ, 3 ਦੀ ਹਾਲਤ ਗੰਭੀਰ
12:33 PM May 25, 2024 IST
Advertisement
ਦੀਪੇਂਦਰ ਮੰਟਾ
ਮੰਡੀ, 25 ਮਈ
ਚੰਡੀਗੜ੍ਹ-ਮਨਾਲੀ ਹਾਈਵੇਅ 'ਤੇ ਮੰਡੀ ਨੇੜੇ ਅੱਜ ਹਾਦਸੇ 'ਚ ਹਰਿਆਣਾ ਦੇ 13 ਸੈਲਾਨੀ ਜ਼ਖ਼ਮੀ ਹੋ ਗਏ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਉਨ੍ਹਾਂ ਦਾ ਟੈਂਪੂ ਟਰੈਵਲਰ ਟਰੱਕ ਨਾਲ ਟਕਰਾਅ ਗਿਆ। ਪੁਲੀਸ ਮੁਤਾਬਕ 3 ਦੀ ਹਾਲਤ ਗੰਭੀਰ ਹੈ, ਜਦਕਿ ਬਾਕੀ 10 ਨੂੰ ਮਾਮੂਲੀ ਸੱਟਾਂ ਲੱਗੀਆਂ। ਜ਼ਖਮੀਆਂ ਨੂੰ ਇਲਾਜ ਲਈ ਮੰਡੀ ਕਸਬੇ ਦੇ ਨੇੜਲੇ ਹਸਪਤਾਲ ਲਿਜਾਇਆ ਗਿਆ ਹੈ।
Advertisement
Advertisement