For the best experience, open
https://m.punjabitribuneonline.com
on your mobile browser.
Advertisement

ਵਿਆਹ ਰਜਿਸਟਰੇਸ਼ਨ ਸਰਟੀਫਿਕੇਟ ਦੇ ਨਾਮ ’ਤੇ 13 ਹਜ਼ਾਰ ਹੜੱਪੇ

07:20 AM May 03, 2024 IST
ਵਿਆਹ ਰਜਿਸਟਰੇਸ਼ਨ ਸਰਟੀਫਿਕੇਟ ਦੇ ਨਾਮ ’ਤੇ 13 ਹਜ਼ਾਰ ਹੜੱਪੇ
ਨਾਇਬ ਤਹਿਸੀਲਦਾਰ ਰਣਵੀਰ ਸਿੰਘ ਨਾਲ ਮੁਲਾਕਾਤ ਕਰਦੇ ਹੋਏ ਕਿਸਾਨ ਆਗੂ ਰਾਕੇਸ਼ ਫਾਗੋੜੀਆ ਅਤੇ ਪੀੜਤ।
Advertisement

ਇਕਬਾਲ ਸਿੰਘ ਸ਼ਾਂਤ
ਡੱਬਵਾਲੀ, 2 ਮਈ
ਵਿਆਹ ਰਜਿਸਟੇਰਸ਼ਨ ਸਰਟੀਫਿਕੇਟ ਦੇ ਨਾਮ ’ਤੇ ਡੱਬਵਾਲੀ ਤਹਿਸੀਲ ਕੰਪਲੈਕਸ ਵਿੱਚ ਹਜ਼ਾਰਾਂ ਰੁਪਏ ਦੀ ਕਥਿਤ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ। ਵਿਆਹ ਰਜਿਸਟੇਰਸ਼ਨ ਸਰਟੀਫਿਕੇਟ ਲਈ ਸਰਕਾਰੀ ਫੀਸ ਸਮੇਤ ਲਗਪਗ ਇੱਕ ਹਜ਼ਾਰ ਰੁਪਏ ਖਰਚ ਆਉਂਦਾ ਹੈ ਜਦਕਿ ਸ਼ੇਰਗੜ੍ਹ ਦੇ ਖੇਤ ਮਜ਼ਦੂਰ ਰਾਮਸਵਰੂਪ ਤੋਂ ਕੁਝ ਵਿਅਕਤੀਆਂ ਨੇ ਤਤਕਾਲੀ ਨਾਇਬ ਤਹਿਸੀਲਦਾਰ ਦੇ ਨਾਂਅ ’ਤੇ ਵਿਆਹ ਰਜਿਸਟਰੇਸ਼ਨ ਲਈ ਸਾਢੇ 13 ਹਜ਼ਾਰ ਰੁਪਏ ਹੜੱਪ ਲਏ ਗਏ। ਇਹ ਮਾਮਲਾ ਕਰੀਬ ਦੋ ਮਹੀਨਾ ਪੁਰਾਣਾ ਹੈ ਅਤੇ ਇਥੋਂ ਉਕਤ ਅਧਿਕਾਰੀ ਦੀ ਬਦਲੀ ਵੀ ਹੋ ਚੁੱਕੀ ਹੈ। ਕੱਲ੍ਹ ਪਿੰਡ ਸ਼ੇਰਗੜ੍ਹ ਵਾਸੀ ਰਾਮਸਵਰੂਪ ਨੇ ਨਾਇਬ ਤਹਿਸੀਲਦਾਰ ਰਣਵੀਰ ਸਿੰਘ ਨੂੰ ਲਿਖਤੀ ਸ਼ਿਕਾਇਤ ਕੀਤੀ ਹੈ। ਨਾਇਬ ਤਹਿਸੀਲਦਾਰ ਨੇ ਅੱਜ ਦਫ਼ਤਰ ਵਿੱਚ ਦੋਵੇਂ ਧਿਰਾਂ ਨੂੰ ਆਹਮੋ-ਸਾਹਮਣੇ ਪੁੱਛ-ਪੜਤਾਲ ਕਰਨੀ ਸੀ ਪਰ ਕੋਈ ਕਾਰਵਾਈ ਨਹੀਂ ਹੋ ਸਕੀ। ਕਿਸਾਨ ਆਗੂ ਰਾਕੇਸ਼ ਫਾਗੋੜੀਆ ਅਤੇ ਸੀਟੂ ਆਗੂ ਨੱਥੂਰਾਮ ਭਾਰੂਖੇੜਾ ਅਤੇ ਪੀੜਤ ਰਾਮਸਵਰੂਪ ਨੇ ਨਾਇਬ ਤਹਿਸੀਲਦਾਰ ਨੂੰ ਇਨਸਾਫ ਨਾ ਮਿਲਣ ’ਤੇ 6 ਮਈ ਤੋਂ ਤਹਿਸੀਲ ਦਫ਼ਤਰ ਦੇ ਸਾਹਮਣੇ ਅਣਮਿੱਥੇ ਸਮੇਂ ਦੇ ਸੰਘਰਸ਼ ਦੀ ਚਿਤਾਵਨੀ ਦਿੱਤੀ। ਜ਼ਿਕਰਯੋਗ ਹੈ ਕਿ ਤਹਿਸੀਪਲ ਕੰਪਲੈਕਸ ‘ਚ ਅਕਸਰ ਹੀ ਵਿਆਹ ਰਜਿਸਟਰੇਸ਼ਨ ਲਈ ਲੋਕ ਖੱਜਲ ਖੁਆਰ ਹੁੰਦੇ ਰਹਿੰਦੇ ਹਨ। ਅੱਧੀ-ਅੱਧੀ ਦਰਜਨ ਗਵਾਹਾਂ ਦੇ ਨਾਲ ਪੁੱਜਦੇ ਲੋਕਾਂ ਨੂੰ ਖੱਜਲ-ਖੁਆਰ ਕਰਕੇ ਮੋਟੇ ਪੈਸੇ ਵਸੂਲਣ ਦਾ ਰਾਹ ਕੱਢਿਆ ਹੋਇਆ ਹੈ। ਪੀੜਤ ਰਾਮਸਵਰੂਪ ਨੇ ਮੁੱਖ ਮੰਤਰੀ ਹਰਿਆਣਾ ਨੂੰ ਸ਼ਿਕਾਇਤ ਭੇਜੀ ਹੋਈ ਹੈ। ਖੇਤ ਮਜ਼ਦੂਰ ਰਾਮਸਵਰੂਪ ਦਾ ਦੋਸ਼ ਹੈ ਕਿ ਉਹ ਆਪਣੀ ਧੀ ਦੇ ਵਿਆਹ ਰਜਿਸਟਰੇਸ਼ਨ ਸਰਟੀਫਿਕੇਟ ਬਣਵਾਉਣ ਲਈ ਤਹਿਸੀਲ ਕੰਪਲੈਕਸ ਗਿਆ ਸੀ ਜਿਥੇ ਉਸ ਕੋਲੋਂ ਪੈਸੇ ਹੜੱਪੇ ਗਏ ਹਨ। ਦੂਜੇ ਪਾਸੇ ਨਾਇਬ ਤਹਿਸੀਲਦਾਰ ਰਣਵੀਰ ਸਿੰਘ ਦਾ ਕਹਿਣਾ ਸੀ ਕਿ ਉਹ ਹਮਰੁਤਬਾ ਨਾਇਬ ਤਹਿਸੀਲਦਾਰ ਖਿਲਾਫ਼ ਸ਼ਿਕਾਇਤ ’ਤੇ ਕਾਰਵਾਈ ਕਰਨ ਦੇ ਸਮਰਥ ਨਹੀਂ ਹਨ। ਉਨ੍ਹਾਂ ਸ਼ਿਕਾਇਤ ਐੱਮਡੀਐੱਮ ਨੂੰ ਭੇਜ ਦਿੱਤੀ ਹੈ। ਉਨ੍ਹਾਂ ਵਿਆਹ ਰਜਿਸਟੇਰਸ਼ਨ ਸਰਟੀਫਿਕੇਟ ਬਣਵਾਉਣ ਵਾਲੇ ਲੋਕਾਂ ਨੂੰ ਜਾਗਰੂਕ ਕਰਦੇ ਸਰਕਾਰੀ ਫੀਸਾਂ ਦੀ ਜਾਣਕਾਰੀ ਲੈਣ ਅਤੇ ਬਾਹਰੀ ਲੋਕਾਂ ਦੇ ਚੁੰਗਲ ਵਿੱਚ ਬਚਣ ਲਈ ਆਖਿਆ।

Advertisement

Advertisement
Author Image

joginder kumar

View all posts

Advertisement
Advertisement
×