ਦੁਨੀਆ ’ਚ ‘123456’ ਸਭ ਤੋਂ ਆਮ ਪਾਸਵਰਡ, ਹੈਕਰਾਂ ਲਈ ਇਸ ਨੂੰ ਤੋੜਨਾ ਚੁਟਕੀ ਦਾ ਕੰਮ
ਨਵੀਂ ਦਿੱਲੀ, 17 ਨਵੰਬਰ
ਸਭ ਤੋਂ ਆਮ ਪਾਸਵਰਡ "123456" ਹੈ ਅਤੇ ਹੈਕਰ ਨੂੰ ਇਸ ਨੂੰ ਸੈਕਿੰਡ ਤੋਂ ਘੱਟ ਸਮੇਂ ਵਿੱਚ ਤੋੜ ਦੇਵੇਗਾ। ਨੌਰਡਪਾਸ, ਸਾਫਟਵੇਅਰ ਕੰਪਨੀ ਜੋ ਉਪਭੋਗਤਾਵਾਂ ਨੂੰ ਉਨ੍ਹਾਂ ਦੇ ਪਾਸਵਰਡਾਂ ਬਾਰੇ ਮਦਦ ਦਿੰਦੀ ਹੈ, ਵੱਲੋਂ ਕਰਵਾਏ ਅਧਿਐਨ ਅਨੁਸਾਰ ਪਾਸਵਰਡ 123456 45 ਲੱਖ ਖਾਤਿਆਂ ਲਈ ਰੱਖਿਆ ਗਿਆ ਸੀ। ਪਨਾਮਾ-ਅਧਾਰਤ ਕੰਪਨੀ ਦੀ ਵੈੱਬਸਾਈਟ ਅਨੁਸਾਰ ਦੂਜੇ ਅਤੇ ਤੀਜੇ ਸਭ ਤੋਂ ਪ੍ਰਸਿੱਧ ਪਾਸਵਰਡ ਐਡਮਿਨ ਅਤੇ 12345678 ਸਨ, ਜੋ ਕ੍ਰਮਵਾਰ 40 ਲੱਖ ਅਤੇ 13.7 ਲੱਖ ਖਾਤਿਆਂ ਵਿੱਚ ਵਰਤੇ ਗਏ ਸਨ। ਵੈੱਬਸਾਈਟ ਅਨੁਸਾਰ ਭਾਰਤ ਵਿੱਚ ਸਭ ਤੋਂ ਆਮ ਪਾਸਵਰਡ "123456" ਹੈ, ਜੋ 3.6 ਲੱਖ ਖਾਤਿਆਂ ਵਿੱਚ ਰੱਖਿਆ ਗਿਆ ਹੈ। ਇਸ ਤੋਂ ਬਾਅਦ "ਐਡਮਿਨ" 1.2 ਲੱਖ ਖਾਤਿਆਂ ਵਿੱਚ ਵਰਤਿਆ ਗਿਆ। ਪਾਸਵਰਡ ਮੈਨੇਜਰ ਕੰਪਨੀ ਨੇ ਖਾਤਾਧਾਰਕਾਂ ਨੂੰ ਅਜਿਹੇ ਗੁੰਝਲਦਾਰ ਪਾਸਵਰਡ ਵਰਤਣ ਦੀ ਸਲਾਹ ਦਿੱਤੀ ਹੈ ਜੋ ਘੱਟੋ-ਘੱਟ 20 ਅੱਖਰਾਂ ਦੇ ਹੋਣ ਅਤੇ ਇਸ ਵਿੱਚ ਵੱਡੇ ਅਤੇ ਛੋਟੇ ਅੱਖਰਾਂ, ਨੰਬਰਾਂ ਅਤੇ ਵਿਸ਼ੇਸ਼ ਚਿੰਨ੍ਹਾਂ ਦਾ ਮਿਸ਼ਰਨ ਸ਼ਾਮਲ ਹੋਵੇ। ਕੰਪਨੀ ਨੇ ਪਾਸਵਰਡ ਉਪਭੋਗਤਾਵਾਂ ਨੂੰ ਕਈ ਵੈਬਸਾਈਟਾਂ ਜਾਂ ਸੇਵਾਵਾਂ ਵਿੱਚ ਇੱਕੋ ਪਾਸਵਰਡ ਦੀ ਵਰਤੋਂ ਨਾ ਕਰਨ ਲਈ ਕਿਹਾ ਹੈ।