ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਫੇਰੀ ਵਾਲੇ ਤੋਂ 12 ਹਜ਼ਾਰ ਰੁਪਏ ਖੋਹੇ

07:54 AM Jan 12, 2024 IST

ਪੱਤਰ ਪ੍ਰੇਰਕ
ਰਤੀਆ, 11 ਜਨਵਰੀ
ਪਿੰਡ ਤੇਲੀਵਾੜਾ ਕੋਲ ਤਿੰਨ ਨੌਜਵਾਨਾਂ ਨੇ ਰਤੀਆ ’ਚ ਫੇਰੀ ਲਾ ਕੇ ਕੱਪੜੇ ਵੇਚਣ ਦਾ ਕੰਮ ਕਰਦੇ ਜੰਮੂ-ਕਸ਼ਮੀਰ ਦੇ ਪਿੰਡ ਹੰਮਾ ਪਥਰੀ ਵਾਸੀ ਬਸ਼ੀਰ ਅਹਿਮਦ ਦੀ ਕੁੱਟਮਾਰ ਕਰ ਕੇ ਉਸ ਤੋਂ 12 ਹਜ਼ਾਰ ਰੁਪਏ, 10 ਸ਼ਾਲ ਅਤੇ ਜਰਸੀਆਂ ਖੋਹ ਲਈਆਂ। ਘਟਨਾ ਦੀ ਸੂਚਨਾ ਪੁਲੀਸ ਨੂੰ ਦੇ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਬਸ਼ੀਰ ਅਹਿਮਦ ਰਤੀਆ ਵਿਚ ਹਰ ਸਾਲ ਗਰਮ ਕੱਪੜੇ ਵੇਚਣ ਲਈ ਆਉਂਦਾ ਹੈ। ਉਹ ਫੇਰੀ ਲਾ ਕੇ ਰਤੀਆ ਆਉਣ ਲਈ ਮੋਟਰਸਾਈਕਲ ’ਤੇ ਸਕੂਲ ਢਾਣੀ ਤੋਂ ਤੇਲੀਵਾੜਾ ਵੱਲ ਆ ਰਿਹਾ ਸੀ। ਬਸ਼ੀਰ ਮੁਤਾਬਕ ਜਦੋਂ ਉਹ ਪਿੰਡ ਤੇਲੀਵਾੜਾ ਕੋਲੋਂ ਲੰਘਣ ਲੱਗਾ ਤਾਂ ਰਤੀਆ ਦੇ ਨੰਬਰ ਵਾਲੇ ਮੋਟਰਸਾਈਕਲ ’ਤੇ ਸਵਾਰ ਤਿੰਨ ਨੌਜਵਾਨਾਂ ਨੇ ਰੋਕ ਕੇ ਉਸ ਦੇ ਮੋਟਰਸਾਈਕਲ ਦੀ ਚਾਬੀ ਕੱਢ ਲਈ ਅਤੇ ਨਗਦੀ ਅਤੇ ਕੱਪੜੇ ਖੋਹ ਕੇ ਫਰਾਰ ਹੋ ਗਏ।

Advertisement

Advertisement