ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੱਛ ’ਚ ਅਣਪਛਾਤੇ ਬੁਖਾਰ ਨਾਲ ਚਾਰ ਬੱਚਿਆਂ ਸਣੇ 12 ਦੀ ਮੌਤ

08:10 AM Sep 09, 2024 IST

ਭੁੱਜ, 8 ਸਤੰਬਰ
ਗੁਜਰਾਤ ਦੇ ਕੱਛ ਜ਼ਿਲ੍ਹੇ ਦੀ ਲਖਪਤ ਤਾਲੁਕਾ ਵਿਚ ਅਣਪਛਾਤੇ ਬੁਖਾਰ ਨਾਲ 12 ਸਾਲ ਤੋਂ ਘੱਟ ਉਮਰ ਦੇ 4 ਬੱਚਿਆਂ ਸਣੇ 12 ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਹ ਖਿੱਤਾ ਪਿਛਲੇ ਸਮੇ ਦੌਰਾਨ ਭਾਰੀ ਮੀਂਹ ਦੀ ਮਾਰ ਹੇਠ ਰਿਹਾ ਹੈ। ਅਧਿਕਾਰੀਆਂ ਨੇ ਕਿਹਾ ਕਿ ਮੁੱਢਲੇ ਤੌਰ ’ਤੇ ਮੌਤ ਦਾ ਕਾਰਨ ਨਿਮੋਨੀਆ ਮੰਨਿਆ ਜਾ ਰਿਹਾ ਹੈ। ਹਾਲਾਂਕਿ ਕੁਝ ਸਥਾਨਕ ਜ਼ਿਲ੍ਹਾ ਪੰਚਾਇਤ ਮੈਂਬਰਾਂ ਨੇ ਕਿਹਾ ਕਿ ਡਾਕਟਰ ਅਜੇ ਤੱਕ ਬੁਖਾਰ, ਜਿਸ ਕਰਕੇ ਸਾਹ ਲੈਣ ਵਿਚ ਵੀ ਤਕਲੀਫ਼ ਹੋ ਰਹੀ ਹੈ, ਦੀ ਸਹੀ ਢੰਗ ਨਾਲ ਪਛਾਣ ਨਹੀਂ ਕਰ ਸਕੇ। ਕੱਛ ਦੇ ਕੁਲੈਕਟਰ ਅਮਿਤ ਅਰੋੜਾ ਨੇ ਕਿਹਾ ਕਿ ਪਾਕਿਸਤਾਨ ਦੀ ਸਰਹੱਦ ਨੇੜਲੀ ਇਸ ਤਾਲੁਕਾ ਵਿਚ 22 ਮੈਡੀਕਲ ਟੀਮਾਂ ਦੀ ਤਾਇਨਾਤੀ ਕੀਤੀ ਗਈ ਹੈ। ਡਾਕਟਰਾਂ ਵੱਲੋਂ ਸਥਾਨਕ ਲੋਕਾਂ ਦੇ ਸੰਭਾਵੀ ਐੱਚ1ਐੱਨ1, ਸਵਾਈਨ ਫਲੂ, ਕ੍ਰੀਮੀਅਨ-ਕਾਂਗੋ ਬੁੁਖਾਰ, ਮਲੇਰੀਆ ਤੇ ਡੇਂਗੂ ਲਈ ਨਮੂਨੇ ਲਏ ਜਾ ਰਹੇ ਹਨ। -ਪੀਟੀਆਈ

Advertisement

Advertisement