ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮਹਾਰਾਸ਼ਟਰ-ਛੱਤੀਸਗੜ੍ਹ ਹੱਦ ’ਤੇ ਮੁਕਾਬਲੇ ’ਚ 12 ਨਕਸਲੀ ਹਲਾਕ

10:00 PM Jul 17, 2024 IST

ਗੜ੍ਹਚਿਰੌਲੀ, 17 ਜੁਲਾਈ
ਛੱਤੀਸਗੜ੍ਹ ਦੀ ਹੱਦ ਨੇੜੇ ਮਹਾਰਾਸ਼ਟਰ ਦੇ ਗੜ੍ਹਚਿਰੌਲੀ ਜ਼ਿਲ੍ਹੇ ’ਚ ਅੱਜ ਪੁਲੀਸ ਅਤੇ ਕਮਾਂਡੋਜ਼ ਨਾਲ ਮੁਕਾਬਲੇ ਦੌਰਾਨ 12 ਨਕਸਲੀ ਮਾਰੇ ਗਏ ਅਤੇ ਦੋ ਸੁਰੱਖਿਆ ਜਵਾਨ ਜ਼ਖ਼ਮੀ ਹੋ ਗਏ। ਗੜ੍ਹਚਿਰੌਲੀ ਦੇ ਪੁਲੀਸ ਕਪਤਾਨ ਨਿਲੋਤਪਾਲ ਨੇ ਕਿਹਾ ਕਿ ਵੰਡੋਲੀ ਪਿੰਡ ਵਿੱਚ ਸੀ60 ਕਮਾਂਡੋਜ਼ ਅਤੇ ਨਕਲੀਆਂ ਵਿਚਾਲੇ ਮੁਕਾਬਲਾ ਛੇ ਘੰਟੇ ਚੱਲਿਆ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਮੌਕੇ ਤੋਂ ਨਕਸਲੀਆਂ ਦੀ 12 ਲਾਸ਼ਾਂ ਤੋਂ ਇਲਾਵਾ ਤਿੰਨ ਏਕੇ47 ਰਾਈਫਲਾਂ, ਦੋ ਇੰਨਸਾਸ ਰਾਈਫਲਾਂ, ਇੱਕ ਕਾਰਬਾਈਨ ਤੇ ਇੱਕ ਐੱਸਐੱਲਆਰ ਆਦਿ ਬਰਾਮਦ ਕੀਤੇ ਹਨ। -ਪੀਟੀਆਈ

Advertisement

Advertisement
Advertisement