For the best experience, open
https://m.punjabitribuneonline.com
on your mobile browser.
Advertisement

ਲੁਟੇਰਾ ਗਰੋਹ ਦੇ 12 ਮੈਂਬਰ ਅਸਲੇ ਸਣੇ ਗ੍ਰਿਫ਼ਤਾਰ

09:37 PM Jun 23, 2023 IST
ਲੁਟੇਰਾ ਗਰੋਹ ਦੇ 12 ਮੈਂਬਰ ਅਸਲੇ ਸਣੇ ਗ੍ਰਿਫ਼ਤਾਰ
Advertisement

ਨਿੱਜੀ ਪੱਤਰ ਪ੍ਰੇਰਕ

Advertisement

ਦੇਵੀਗੜ੍ਹ, 7 ਜੂਨ

ਸੀਆਈਏ ਇੰਚਾਰਜ ਇੰਸਪੈਕਟਰ ਸ਼ਮਿੰਦਰ ਸਿੰਘ ਤੇ ਟੀਮ ਵੱਲੋਂ ਲੁਟੇਰਾ ਗਰੋਹ ਦੇ 12 ਮੈਂਬਰਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਇਕ ਰਾਈਫ਼ਲ, ਇੱਕ ਪਿਸਤੌਲ ਤੇ ਹੋਰ ਤੇਜ਼ਧਾਰ ਹਥਿਆਰਾਂ ਸਮੇਤ ਚੋਰੀ ਤੇ ਲੁੱਟ ਦੇ 14 ਮੋਟਰਸਾਈਕਲ ਬਰਾਮਦ ਕੀਤੇ ਹਨ।

ਐੱਸਐੱਸਪੀ ਵਰੁਣ ਸ਼ਰਮਾ ਨੇ ਪੁਲੀਸ ਲਾਈਨ ਪਟਿਆਲਾ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਅਕਾਸ਼ਦੀਪ ਬੰਟੀ ਐਮਸੀ ਵਾਸੀ ਪਿੰਡ ਕਕਰਾਲਾ, ਲਵਪ੍ਰੀਤ ਸਿੰਘ ਸ਼ਿਕਾਰੀ ਵਾਸੀ ਕਾਦਰਾਬਾਦ ਸਮਾਣਾ, ਹਰਪ੍ਰੀਤ ਸਿੰਘ ਯੱਕਾ ਵਾਸੀ ਪਿੰਡ ਲਲੋਛੀ ਸਮਾਣਾ, ਹਰਮਨਜੀਤ ਸਿੰਘ ਚਿੜੀ ਵਾਸੀ ਨਾਭਾ ਗੇਟ ਪਟਿਆਲਾ, ਮੋਨੂੰ ਸ਼ੂਟਰ, ਜਸਪਿੰਦਰ ਨੰਨੂ ਵਾਸੀ ਨਾਭਾ, ਹੈਪੀ ਧੀਮਾਨ ਵਾਸੀ ਲਲੋਛੀ, ਸਹਿਜਪ੍ਰੀਤ ਸਿੰਘ ਸਹਿਜ ਵਾਸੀ ਹੁਸੈਨਪੁਰ ਜੋਲਾ, ਕਰਨਵੀਰ ਸਿੰਘ ਵਾਸੀ ਪਿੰਡ ਰਾਜਪੁਰਾ ਜ਼ਿਲ੍ਹਾ ਸੰਗਰੂਰ, ਗੋਪਾਲ ਸਿੰਘ ਵਾਸੀ ਪਿੰਡ ਲਲੋਛੀ, ਜਸਵਿੰਦਰ ਜੱਸ ਵਾਸੀ ਨਾਭਾ ਤੇ ਗਗਨਦੀਪ ਗੱਡੂ ਵਾਸੀ ਨਵਾਂ ਰੱਖੜਾ ਵਜੋਂ ਹੋਈ ਹੈ।

ਐੱਸਪੀ ਇਨਵੈਸਟੀਗੇਸ਼ਨ ਹਰਵੀਰ ਅਟਵਾਲ ਨੇ ਦੱਸਿਆ ਕਿ ਲੁੱਟਾਂ-ਖੋਹਾਂ ਕਰਨ ਵਾਲੇ ਗਰੋਹ ਦੇ ਛੇ ਮੁਲਜ਼ਮਾਂ ਨੂੰ ਐੱਸਆਈ ਗੁਰਦੀਪ ਸਿੰਘ ਦੀ ਪੁਲੀਸ ਟੀਮ ਨੇ ਸਨੌਰ ਕੋਲੋਂ ਗ੍ਰਿਫ਼ਤਾਰ ਕੀਤਾ ਹੈ। ਇੰਸਪੈਕਟਰ ਸ਼ਮਿੰਦਰ ਸਿੰਘ ਨੇ ਦੱਸਿਆ ਕਿ ਦੂਜੇ ਗਰੋਹ ਦੇ ਛੇ ਮੈਂਬਰਾਂ ਨੂੰ ਐੱਸਆਈ ਜਸਟਿਨ ਸਾਦਿਕ ਸਮੇਤ ਪੁਲੀਸ ਪਾਰਟੀ ਨੇ ਮੈਣ ਚੌਕ ਤੋਂ ਗ੍ਰਿਫ਼ਤਾਰ ਕੀਤਾ ਹੈ। ਐੱਸਐੱਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਪਹਿਲਾਂ ਵੀ ਇਰਾਦਾ ਕਤਲ, ਲੁੱਟਾਂ-ਖੋਹਾਂ, ਸਨੈਚਿੰਗ ਤੇ ਚੋਰੀ ਦੇ ਦੋਸ਼ੇ ਹੇਠ ਕੇਸ ਦਰਜ ਹਨ। ਉਹ ਰਾਤ ਸਮੇਂ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਸਨ।

ਇੰਸਪੈਕਟਰ ਸ਼ਮਿੰਦਰ ਸਿੰਘ ਨੇ ਕਿਹਾ ਕਿ ਮੁਲਜ਼ਮਾਂ ਦਾ ਅਦਾਲਤ ਤੋਂ ਪੁਲੀਸ ਰਿਮਾਂਡ ਲੈ ਕੇ ਹੋਰ ਪੁੱਛ ਪੜਤਾਲ ਕੀਤੀ ਜਾ ਰਹੀ ਹੈ।

Advertisement
Advertisement
Advertisement
×