ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਵਿਦੇਸ਼ ਭੇਜਣ ਅਤੇ ਕੰਮ ਦਿਵਾਉਣ ਦਾ ਝਾਂਸਾ ਦੇ ਕੇ 12 ਲੱਖ ਠੱਗੇ

10:59 AM Jun 02, 2024 IST

ਪੱਤਰ ਪ੍ਰੇਰਕ
ਜੀਂਦ, 1 ਜੂਨ
ਸਥਾਨਕ ਜ਼ਿਲ੍ਹੇ ਦੇ ਪਿੰਡ ਕੈਰਖੇੜੀ ਵਾਸੀ ਤਿੰਨ ਨੌਜਵਾਨਾਂ ਤੋਂ ਇੱਕ ਵਿਅਕਤੀ ਵੱਲੋਂ ਉਨ੍ਹਾਂ ਨੂੰ ਇਟਲੀ ਭੇਜ ਕੇ ਉੱਥੇ ਕੰਮ ਦਿਵਾਉਣ ਦਾ ਝਾਂਸਾ ਦੇ ਕੇ 12 ਲੱਖ ਰੁਪਏ ਦੀ ਰਾਸ਼ੀ ਠੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੀੜਤ ਵਿਅਕਤੀਆਂ ਨੇ ਪੁਲੀਸ ਤੱਕ ਪਹੁੰਚ ਕੀਤੀ ਹੈ। ਉਨ੍ਹਾਂ ਪੁਲੀਸ ਅਧਿਕਾਰੀਆਂ ਨੂੰ ਏਜੰਟ ਨੂੰ ਗ੍ਰਿਫ਼ਤਾਰ ਕਰਕੇ ਪੈਸੇ ਵਾਪਸ ਦਿਵਾਉਣ ਦੀ ਮੰਗ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਕੈਰਖੇੜੀ ਵਾਸੀ ਹਰਕੇਸ਼, ਆਕਾਸ਼ ਅਤੇ ਗੋਰਧਨ ਨੇ ਥਾਣਾ ਸਦਰ ਪੁਲੀਸ ਵਿੱਚ ਸ਼ਿਕਾਇਤ ਵਿੱਚ ਦਰਜ ਕਰਵਾਉਂਦਿਆਂ ਕਿਹਾ ਕਿ ਉਹ ਤਿੰਨੇ ਜਣੇ ਵਿਦੇਸ਼ ਜਾਣ ਦੇ ਇੱਛੁਕ ਸਨ। ਇਸ ਸਬੰਧੀ ਉਨ੍ਹਾਂ ਦੇ ਹੀ ਪਿੰਡ ਦੇ ਅਮਿਤ ਨਾਮ ਦੇ ਵਿਅਕਤੀ ਨੇ ਦੱਸਿਆ ਕਿ ਉਹ ਵਿਦੇਸ਼ ਭੇਜਣ ਅਤੇ ਉੱਥੇ ਰੁਜ਼ਗਾਰ ਦਿਵਾਉਣ ਦਾ ਕੰਮ ਕਰਦਾ ਹੈ। ਇਹ ਤਿੰਨੇ ਵਿਅਕਤੀ ਅਮਿਤ ਦੇ ਕਹਿਣ ਅਨੁਸਾਰ ਵਿਦੇਸ਼ ਜਾਣ ਲਈ ਸਹਿਮਤ ਹੋ ਗਏ । ਇਸ ਸਬੰਧੀ ਅਮਿਤ ਨੇ ਉਨ੍ਹਾਂ ਤੋਂ ਵਿਦੇਸ਼ ਭੇਜਣ ਅਤੇ ਉੱਥੇ ਕੰਮ ਦਿਵਾਉਣ ਲਈ 12 ਲੱਖ ਰੁਪਏ ਦੀ ਰਾਸ਼ੀ ਮੰਗੀ। ਉਨ੍ਹਾਂ ਨੇ ਅਮਿਤ ਨੂੰ ਇਹ ਸਾਰੀ ਰਾਸ਼ੀ ਦੇ ਦਿੱਤੀ। ਇਸ ਤੋਂ ਮਗਰੋਂ ਗੋਰਧਨ ਦਾ ਵੀਜ਼ਾ ਨਾ ਲੱਗਣ ਦਾ ਪਤਾ ਲੱਗਿਆ। ਇਸ ਉੱਤੇ ਉਨ੍ਹਾਂ ਨੇ ਦਿੱਲੀ ਐਂਬੰਸੀ ਪਹੁੰਚ ਕੇ ਅਪਣੀ ਡਿਟੇਲ ਕਢਵਾਈ ਤਾਂ ਖੁਲਾਸਾ ਹੋਇਆ ਕਿ ਉਨ੍ਹਾਂ ਨਾਲ ਧੋਖਾ ਹੋਇਆ ਹੈ। ਇਸ ਮਗਰੋਂ ਉਨ੍ਹਾਂ ਨੂੰ ਅਮਿਤ ’ਤੇ ਕਾਫ਼ੀ ਗੁੱਸਾ ਆਇਆ । ਉਨ੍ਹਾਂ ਇਸ ਮਗਰੋਂ ਅਮਿਤ ਤੋਂ ਪੈਸੇ ਮੰਗੇ। ਉਹ ਕਈ ਦਿਨ ਟਾਲ-ਮਟੋਲ ਕਰਦਾ ਰਿਹਾ। ਹੁਣ ਅਮਿਤ ਉਨ੍ਹਾਂ ਨੂੰ ਧਮਕੀਆਂ ਦੇ ਰਿਹਾ ਹੈ। ਇਸ ਸਬੰਧੀ ਪੁਲੀਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Advertisement

Advertisement
Advertisement