ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰਾਜਸਥਾਨ ਦੇ ਧੌਲਪੁਰ ਵਿਚ ਬੱਸ ਤੇ ਟੈਂਪੂ ਦੀ ਟੱਕਰ, 8 ਬੱਚਿਆਂ ਸਣੇ 12 ਹਲਾਕ

10:56 AM Oct 20, 2024 IST
ਹਾਦਸੇ ਵਿਚ ਨੁਕਸਾਨੀ ਬੱਸ ਤੇ ਟੈਂਪੂ। -ਫੋਟੌ: ਪੀਟੀਆਈ

ਜੈਪੁਰ, 20 ਅਕਤੂਬਰ
ਰਾਜਸਥਾਨ ਦੇ ਧੌਲਪੁਰ ਜ਼ਿਲ੍ਹੇ ਵਿਚ ਸ਼ਨਿੱਚਰਵਾਰ ਦੇਰ ਰਾਤ ਬੱਸ ਤੇ ਟੈਂਪੂ ਵਿਚਾਲੇ ਹੋਈ ਟੱਕਰ ਵਿਚ ਅੱਠ ਬੱਚਿਆਂ ਸਣੇ 12 ਵਿਅਕਤੀਆਂ ਦੀ ਮੌਤ ਹੋ ਗਈ। ਬਾਰੀ ਪੁਲੀਸ ਥਾਣੇ ਦੇ ਐੱਸਐੱਚਓ ਸ਼ਿਵਲਹਿਰੀ ਮੀਨਾ ਨੇ ਕਿਹਾ ਕਿ ਹਾਦਸਾ ਉਦੋਂ ਵਾਪਰਿਆ ਜਦੋਂ ਇਕ ਤੇਜ਼ ਰਫ਼ਤਾਰ ਸਲੀਪਰ ਕੋਚ ਬੱਸ, ਜੋ ਗਵਾਲੀਅਰ ਤੋਂ ਜੈਪੁਰ ਜਾ ਰਹੀ ਸੀ, ਨੇ ਸੁਮੀਪੁਰ ਨੇੜੇ ਟੈਂਪੂ ਨੂੰ ਟੱਕਰ ਮਾਰੀ। ਪੁਲੀਸ ਅਧਿਕਾਰੀ ਨੇ ਕਿਹਾ ਕਿ ਹਾਦਸੇ ਵਿਚ 12 ਜਣਿਆਂ ਦੀ ਜਾਨ ਜਾਂਦੀ ਰਹੀ, ਜਿਨ੍ਹਾਂ ਵਿਚ ਇਕ ਦੰਪਤੀ ਤੇ ਅੱਠ ਬੱਚੇ ਵੀ ਸ਼ਾਮਲ ਹਨ। ਮ੍ਰਿਤਕਾਂ ਦੀ ਪਛਾਣ ਇਰਫ਼ਾਨ ਉਰਫ਼ ਬੰਟੀ (38), ਉਸ ਦੀ ਪਤਨੀ ਜੂਲੀ (34), ਧੀ ਅਸਮਾ (14), ਪੁੱਤਰ ਸਲਮਾਨ (8), ਪ੍ਰਵੀਨ (32), ਜ਼ਰੀਨਾ(35), ਸਾਕਿਰ (6), ਸਾਨਿਫ਼ (9), ਅਜਾਨ (5), ਆਸ਼ਿਆਨਾ (10), ਸੂਫ਼ੀ (7) ਤੇ ਦਾਨਿਸ਼ (10) ਵਜੋਂ ਹੋਈ ਹੈ। -ਪੀਟੀਆਈ

Advertisement

Advertisement