12 ਨਸ਼ਾ ਪੀੜਤ ਇਲਾਜ ਲਈ ਦਾਖ਼ਲ
04:50 AM Jun 05, 2025 IST
ਰਤੀਆ (ਪੱਤਰ ਪ੍ਰੇਰਕ): ਨਸ਼ਾ ਛੁਡਾਊ ਟੀਮ ਦੇ ਇੰਚਾਰਜ ਏਐੱਸਆਈ ਸੁੰਦਰ ਦੀ ਯੋਗ ਅਗਵਾਈ ਹੇਠ ਹਰਬੰਸ ਲਾਲ ਦੀ ਸੂਚਨਾ ’ਤੇ ਪਿੰਡ ਮਹਿਮਦਕੀ ਵਿੱਚ ਇੱਕ ਵਿਸ਼ੇਸ਼ ਮੁਹਿੰਮ ਚਲਾਈ ਗਈ। ਇਸ ਦੌਰਾਨ ਟੀਮ ਨੇ ਮੌਕੇ ’ਤੇ ਪਹੁੰਚ ਕੇ 3 ਨਵੇਂ ਨਸ਼ਾ ਪੀੜਤਾਂ ਦੀ ਪਛਾਣ ਕੀਤੀ ਅਤੇ ਉਨ੍ਹਾਂ ਦੀ ਗੰਭੀਰਤਾ ਨਾਲ ਕਾਊਂਸਲੰਗ ਕੀਤੀ ਗਈ ਅਤੇ ਪਹਿਲਾਂ ਤੋਂ ਇਲਾਜ ਅਧੀਨ 4 ਪੀੜਤਾਂ ਦੀ ਮਨੋਵਿਗਿਆਨਕ ਸਥਿਤੀ ਦਾ ਮੁਲਾਂਕਣ ਕੀਤਾ। ਇਸ ਦੌਰਾਨ 7 ਪੀੜਤਾਂ ਨੂੰ ਹੋਮਿਓਪੈਥਿਕ ਅਤੇ ਆਯੁਰਵੈਦਿਕ ਦਵਾਈਆਂ ਮੁਫਤ ਦਿੱਤੀਆਂ ਗਈਆਂ। ਇਸ ਤੋਂ ਇਲਾਵਾ 5 ਹੋਰ ਪੀੜਤਾਂ ਨੂੰ ਨਜ਼ਦੀਕੀ ਸਰਕਾਰੀ ਹਸਪਤਾਲ ਵਿੱਚ ਮੁੱਢਲੀ ਸਹਾਇਤਾ ਅਤੇ ਦਵਾਈਆਂ ਪ੍ਰਦਾਨ ਕੀਤੀਆਂ ਗਈਆਂ। ਇਸ ਤਰ੍ਹਾਂ ਅੱਜ ਕੁੱਲ 12 ਪੀੜਤਾਂ ਨੂੰ ਮੁੜ ਵਸੇਬੇ ਦੀ ਦਿਸ਼ਾ ਵਿੱਚ ਮਦਦ ਮਿਲੀ। ਪੁਲੀਸ ਦਾ ਮੰਨਣਾ ਹੈ ਕਿ ਨਸ਼ਾ ਸਿਰਫ਼ ਇੱਕ ਵਿਅਕਤੀ ਦੀ ਸਮੱਸਿਆ ਨਹੀਂ ਹੈ, ਸਗੋਂ ਪੂਰੇ ਸਮਾਜ ਦੀ ਸਮੱਸਿਆ ਹੈ।
Advertisement
Advertisement