ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

11ਵੀਂ: ਇਸ ਵਾਰ ਵੀ ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ’ਚੋਂ ਪਾਸ ਵਿਦਿਆਰਥੀਆਂ ਦਾ ਕੋਟਾ 85 ਫੀਸਦੀ

08:49 AM May 23, 2024 IST

ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 22 ਮਈ
ਇੱਥੋਂ ਦੇ ਸਰਕਾਰੀ ਸਕੂਲਾਂ ਵਿੱਚ ਗਿਆਰ੍ਹਵੀਂ ਜਮਾਤ ਵਿੱਚ ਦਾਖ਼ਲਿਆਂ ਦਾ ਦੌਰ ਅੱਜ ਪ੍ਰਾਸਪੈਕਟਸ ਜਾਰੀ ਕਰਨ ਨਾਲ ਸ਼ੁਰੂ ਹੋ ਗਿਆ ਹੈ। ਇਸ ਵਾਰ ਵੀ ਯੂਟੀ ਦੇ ਸਰਕਾਰੀ ਸਕੂਲਾਂ ਵਿੱਚੋਂ ਦਸਵੀਂ ਪਾਸ ਕਰਨ ਵਾਲਿਆਂ ਲਈ 85 ਫ਼ੀਸਦੀ ਕੋਟਾ ਹੋਵੇਗਾ ਜਦੋਂਕਿ ਚੰਡੀਗੜ੍ਹ ਦੇ ਪ੍ਰਾਈਵੇਟ ਸਕੂਲਾਂ ਤੇ ਹੋਰ ਸੂਬਿਆਂ ਦੇ ਵਿਦਿਆਰਥੀਆਂ ਲਈ ਕੋਟਾ ਸਿਰਫ਼ 15 ਫ਼ੀਸਦੀ ਹੋਵੇਗਾ। ਦੋਵਾਂ ਵਰਗਾਂ ਦੀ ਮੈਰਿਟ ਲਿਸਟ ਵੀ ਵੱਖੋ-ਵੱਖਰੀ ਤਿਆਰ ਕੀਤੀ ਜਾਵੇਗੀ। ਗਿਆਰ੍ਹਵੀਂ ਲਈ ਚੰਡੀਗੜ੍ਹ ਦੇ 42 ਸੀਨੀਅਰ ਸੈਕੰਡਰੀ ਸਕੂਲਾਂ ਵਿਚ 13,875 ਸੀਟਾਂ ’ਤੇ ਦਾਖ਼ਲੇ ਹੋਣਗੇ।
ਸਿੱਖਿਆ ਵਿਭਾਗ ਨੇ ਗਿਆਰ੍ਹਵੀਂ ਜਮਾਤ ਵਿੱਚ ਦਾਖ਼ਲੇ ਲਈ ਅੱਜ ਪ੍ਰਾਸਪੈਕਟਸ ਜਾਰੀ ਕਰ ਦਿੱਤਾ ਹੈ। ਗਿਆਰ੍ਹਵੀਂ ਜਮਾਤ ਵਿੱਚ 27 ਮਈ ਤੋਂ ਰਜਿਸਟ੍ਰੇਸ਼ਨ ਸ਼ੁਰੂ ਹੋਵੇਗੀ ਤੇ ਇਸ ਦੀ ਆਖ਼ਰੀ ਮਿਤੀ 7 ਜੂਨ ਹੋਵੇਗੀ। ਵਿਦਿਆਰਥੀਆਂ ਦੀ ਆਰਜ਼ੀ ਕਾਮਨ ਮੈਰਿਟ ਲਿਸਟ 12 ਜੂਨ ਨੂੰ ਜਾਰੀ ਕੀਤੀ ਜਾਵੇਗੀ। ਦਾਖ਼ਲਾ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਪਹਿਲੀ ਜੁਲਾਈ ਤੋਂ ਜਮਾਤਾਂ ਸ਼ੁਰੂ ਹੋਣਗੀਆਂ।
ਡਾਇਰੈਕਟਰ ਸਕੂਲ ਐਜੂਕੇਸ਼ਨ ਹਰਸੁਹਿੰਦਰ ਪਾਲ ਸਿੰਘ ਬਰਾੜ ਨੇ ਦੱਸਿਆ ਕਿ ਜੇ ਕਿਸੇ ਵਿਦਿਆਰਥੀ ਨੂੰ ਕੋਈ ਇਤਰਾਜ਼ ਹੋਵੇਗਾ ਤਾਂ ਉਹ 12 ਤੇ 13 ਜੂਨ ਨੂੰ ਆਪਣੇ ਇਤਰਾਜ਼ ਈਮੇਲ ਜ਼ਰੀਏ ਦਰਜ ਕਰਵਾ ਸਕਦੇ ਹਨ। ਇਹ ਦਾਖ਼ਲੇ ਆਰਟਸ, ਵਿਗਿਆਨ, ਕਾਮਰਸ ਤੇ ਸਕਿੱਲ ਕੋਰਸਾਂ ਲਈ 42 ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਕੀਤੇ ਜਾਣਗੇ।
ਜਾਣਕਾਰੀ ਅਨੁਸਾਰ ਇਸ ਵਾਰ ਚਾਰ ਸਟਰੀਮਾਂ ਵਿੱਚ 13,875 ਸੀਟਾਂ ਲਈ ਦਾਖ਼ਲੇ ਹੋਣਗੇ। ਵਿਦਿਆਰਥੀਆਂ ਨੂੰ ਆਪਣੇ ਦਸਤਾਵੇਜ਼ ਦੀਆਂ ਸਕੈਨਡ ਕਾਪੀਆਂ ਪ੍ਰਾਸਪੈਕਟਸ ਵਿਚ ਦੱਸੀ ਵੈੱਬਸਾਈਟ ’ਤੇ ਜਾ ਕੇ ਅਪਲੋਡ ਕਰਨੇ ਪੈਣਗੇ। ਵਿਦਿਆਰਥੀ ਸਰਕਾਰੀ ਸਕੂਲਾਂ ਦੇ ਹੈਲਪ ਡੈਸਕਾਂ ਤੋਂ ਇਲਾਵਾ ਵਿਦਿਆਰਥੀ ਸੈਕਟਰ-30 ਦੇ ਨਾਇਲਿਟ ਸੈਂਟਰ ਵਿਚ ਵੀ 10 ਤੋਂ 5 ਵਜੇ ਤਕ ਜਾ ਕੇ ਫਾਰਮ ਭਰਵਾ ਸਕਦੇ ਹਨ ਪਰ ਇਸ ਲਈ ਉਨ੍ਹਾਂ ਨੂੰ ਪਹਿਲਾਂ ਅਪਾਇਟਮੈਂਟ ਲੈਣੀ ਜ਼ਰੂਰੀ ਹੋਵੇਗੀ ਤੇ ਉਨ੍ਹਾਂ ਨੂੰ ਆਉਣ ਦੇ ਸਲਾਟ ਦਿੱਤੇ ਜਾਣਗੇ। ਸਾਰੀਆਂ ਸਟਰੀਮਾਂ ਲਈ ਇਕ ਹੀ ਰਜਿਸਟ੍ਰੇਸ਼ਨ ਫਾਰਮ ਭਰਨਾ ਹੋਵੇਗਾ ਜਿਸ ਦੀ ਫੀਸ 225 ਰੁਪਏ ਹੋਵੇਗੀ। ਸਰਕਾਰੀ ਸਕੂਲਾਂ ਵਿੱਚ ਲੜਕੀਆਂ ਤੇ ਐੱਸਸੀ/ਐੱਸਟੀ ਲੜਕਿਆਂ ਦੀ ਕੋਈ ਟਿਊਸ਼ਨ ਫੀਸ ਨਹੀਂ ਹੋਵੇਗੀ। ਪਿਛਲੇ ਪੰਜ ਸਾਲਾਂ ਦੇ ਅੰਕੜਿਆਂ ਦੇ ਹਿਸਾਬ ਨਾਲ ਸਭ ਤੋਂ ਪਸੰਦੀਦਾ ਸਕੂਲ ਸੈਕਟਰ 16, 18, 19, 35, 37 ਤੇ ਮਨੀਮਾਜਰਾ ਕੰਪਲੈਕਸ ਦੇ ਮਾਡਲ ਸਕੂਲ ਰਹੇ ਹਨ। ਪ੍ਰਾਈਵੇਟ ਸਕੂਲਾਂ ਦੇ ਮੁਕਾਬਲੇ ਸਰਕਾਰੀ ਸਕੂਲਾਂ ਵਿਚ ਦਾਖ਼ਲਾ ਫੀਸਾਂ ਵਿੱਚ ਜ਼ਮੀਨ ਆਸਮਾਨ ਦਾ ਫ਼ਰਕ ਹੈ। ਇਸ ਕਰ ਕੇ ਮੱਧ ਵਰਗ ਦੇ ਮਾਪੇ ਚੰਡੀਗੜ੍ਹ ਦੇ ਮਾਡਲ ਸਕੂਲਾਂ ਨੂੰ ਤਰਜੀਹ ਦਿੰਦੇ ਹਨ।

Advertisement

ਚਾਰ ਸਕੂਲਾਂ ਵਿਚ ਸ਼ਿਕਾਇਤ ਕੇਂਦਰ ਬਣਾਏ

ਸਿੱਖਿਆ ਵਿਭਾਗ ਨੇ ਵਿਦਿਆਰਥੀਆਂ ਦੀ ਸਹੂਲਤ ਲਈ ਚਾਰ ਸਰਕਾਰੀ ਸਕੂਲਾਂ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-18, 19, 28 ਅਤੇ 39 ਵਿਚ ਸ਼ਿਕਾਇਤ ਕੇਂਦਰ ਸਥਾਪਤ ਕੀਤੇ ਹਨ। ਇਸ ਤੋਂ ਇਲਾਵਾ ਵਿਭਾਗ ਨੇ ਅੱਠ ਸਰਕਾਰੀ ਸਕੂਲਾਂ ਦੇ ਲੈਕਚਰਾਰਾਂ ਦੇ ਮੋਬਾਈਲ ਨੰਬਰ ਵੀ ਪ੍ਰਾਸਪੈਕਟਸ ਵਿਚ ਅਪਲੋਡ ਕੀਤੇ ਹਨ ਜੋ ਸਵੇਰੇ 9 ਤੋਂ 1 ਵਜੇ ਤਕ ਵਿਦਿਆਰਥੀਆਂ ਦੀ ਫਾਰਮ ਭਰਨ ਵਿੱਚ ਮਦਦ ਕਰਨਗੇ। ਇਸ ਤੋਂ ਇਲਾਵਾ ਵਿਦਿਆਰਥੀ ਕਿਸੇ ਵੀ ਸੀਨੀਅਰ ਸੈਕੰਡਰੀ ਸਕੂਲ ਵਿਚ ਜਾ ਕੇ ਦਾਖ਼ਲੇ ਲਈ ਮਦਦ ਲੈ ਸਕਦੇ ਹਨ।

ਦਾਖ਼ਲੇ ਦੀਆਂ ਤਰੀਕਾਂ ਤੇ ਵੇਰਵਾ

ਆਨਲਾਈਨ ਫਾਰਮ ਜਮ੍ਹਾਂ ਕਰਵਾਉਣ ਦੀ ਅੰਤਿਮ ਮਿਤੀ: 7 ਜੂਨ ਦੇਰ ਰਾਤ ਤਕ
ਆਰਜ਼ੀ ਕਾਮਨ ਮੈਰਿਟ ਸੂਚੀ ਜਾਰੀ ਹੋਵੇਗੀ: 12 ਜੂਨ
ਇਤਰਾਜ਼ ਦਾਖ਼ਲ ਕਰਨ ਦੀ ਤਰੀਖ: 12 ਤੋਂ 13 ਜੂਨ
ਸਕੂਲ ਤੇ ਸਟਰੀਮ ਜਾਰੀ ਕਰਨ ਦਾ ਵੇਰਵਾ: 21 ਜੂਨ

Advertisement

ਬਾਲ ਕਮਿਸ਼ਨ ਵੱਲੋਂ ਸਕੂਲ ਬੱਸ ਵਿਚ ਅੱਗ ਲੱਗਣ ਤੋਂ ਬਾਅਦ ਹਦਾਇਤਾਂ

ਇੱਥੋਂ ਦੇ ਸੇਂਟ ਸਟੀਫਨਜ਼ ਸਕੂਲ ਸੈਕਟਰ-45 ਦੀ ਬੱਸ ਨੂੰ ਬੱਸ ਡਰਾਈਵਰ ਦੀ ਲਾਪਰਵਾਹੀ ਕਾਰਨ ਸੋਮਵਾਰ ਅੱਗ ਲੱਗ ਗਈ ਸੀ। ਇਸ ਮਾਮਲੇ ਦਾ ਨੋਟਿਸ ਲੈਂਦਿਆਂ ਚੰਡੀਗੜ੍ਹ ਦੇ ਬਾਲ ਕਮਿਸ਼ਨ ਨੇ ਸਕੂਲਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਹਨ। ਕਮਿਸ਼ਨ ਦੀ ਚੇਅਰਪਰਸਨ ਸ਼ਿਪਰਾ ਬਾਂਸਲ ਨੇ ਦੱਸਿਆ ਕਿ ਸਕੂਲ ਮੁਖੀਆਂ ਨੂੰ ਸਕੂਲ ਬੱਸਾਂ ਦਾ ਆਡਿਟ ਕਰਵਾਉਣ ਲਈ ਕਿਹਾ ਗਿਆ ਹੈ।

Advertisement
Advertisement